Viral Photo: ਰਾਤ ਨੂੰ ਕਦੇ ਨਾ ਦੇਖੋ ਅਜਿਹਾ ਫੰਗਸ ਨਹੀਂ ਤਾਂ ਹਾਲਾਤ ਹੋ ਜਾਵੇਗੀ ਖ਼ਰਾਬ, ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ
Viral Photo: ਤੁਸੀਂ ਅਕਸਰ ਸੁਣਿਆ ਅਤੇ ਦੇਖਿਆ ਹੋਣਾ ਕੀ ਸਾਡੇ ਆਲੇ-ਦੁਆਲੇ ਕਾਫੀ ਸਾਰੀਆਂ ਫੰਗਸ ਮਿਲ ਜਾਂਦੇ ਹਨ। ਰਸੋਈ ਵਿੱਚ ਜ਼ਿਆਦਾ ਟਾਈਮ ਰੱਖੇ ਹੋਏ ਖਾਣੇ 'ਤੇ ਉਲ੍ਹੀ ਲੱਗ ਜਾਂਦੀ ਹੈ। ਉਹ ਵੀ ਇੱਕ ਫੰਗਸ ਹੈ ਜੋ ਸਾਨੂੰ ਅਕਸਰ ਦੇਖਣ ਨੂੰ ਮਿਲ ਜਾਂਦਾ ਹੈ। ਫਿਲਹਾਲ ਸੋਸ਼ਲ ਮੀਡੀਆ 'ਤੇ ਫੰਗਸ ਦੀ ਇਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋਵੇਗਾ। ਇਹ ਫੰਗਸ ਬਹੁਤ ਜ਼ਿਆਦਾ ਡਰਾਵਣਾ ਹੈ। ਇਸ ਨੂੰ ਦੇਖਕੇ ਲੱਗਦਾ ਹੈ ਜਿਵੇਂ ਭੁੱਤ ਦੇ ਪੈਰ ਹੋਣ।
ਇਸ ਫੰਗਸ ਨੂੰ ਦੇਖਣ ਤੋਂ ਬਾਅਦ ਉੱਡ ਜਾਣਗੇ ਹੋਸ਼, ਫੋਟੋ ਵਾਇਰਲ
What if you see this in your garden !! Guess what is this. pic.twitter.com/zsTEkyh4yc
— Parveen Kaswan, IFS (@ParveenKaswan) March 31, 2024
ਲੋਕ ਕਰ ਰਹੇ ਹਨ ਮਜ਼ੇਦਾਰ ਕਮੈਂਟ
ਇਸ ਵਾਇਰਲ ਫੋਟੋ ਨੂੰ ਦੇਖਣ ਤੋਂ ਬਾਅਦ ਕੁਝ ਲੋਕਾਂ ਨੇ ਇਸ ਬਾਰੇ ਦੱਸਿਆ ਹੈ। ਇਕ ਯੂਜ਼ਰ ਨੇ ਕਿਹਾ, ‘ਜ਼ਾਇਲਰੀਆ ਪੋਲੀਮੋਰਫਾ, ਇਸ ਸੈਪ੍ਰੋਟ੍ਰੋਫਿਕ ਫੰਗਸ ਨੂੰ ਡੈੱਡ ਮੈਨ ਦੀਆਂ ਉਂਗਲਾਂ ਕਿਹਾ ਜਾਂਦਾ ਹੈ। ਇਹ ਜ਼ਖਮੀ ਰੁੱਖਾਂ ਦੇ ਟੁੰਡਾਂ ਅਤੇ ਸੜਦੀ ਲੱਕੜ ਵਿੱਚ ਵਧਦਾ ਅਤੇ ਸੜਦਾ ਪਾਇਆ ਜਾ ਸਕਦਾ ਹੈ।’ ਇਸ ਫੋਟੋ ਨੂੰ ਦੇਖ ਕੇ ਕੁਝ ਲੋਕਾਂ ਨੇ ਮਜ਼ੇ ਲੈਂਦੇ ਹੋਏ ਮਜ਼ੇਦਾਰ ਕਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ- ਇਹ ਭੂਤ ਹੈ, ਭੱਜੋ-ਭੱਜੋ। ਇਕ ਹੋਰ ਯੂਜ਼ਰ ਨੇ ਲਿਖਿਆ- ਭੂਤਨੀ ਦਾ ਪੈਰ ਪੁੱਠਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਇਹ ਤਾਤੀਆ ਬਿੱਛੂ ਹੈ।
Follow Us
