Shocking Viral: Towel ‘ਚ ਮਾਡਲ ਨੇ ਇੰਡੀਆ ਗੇਟ ਅੱਗੇ ਕੀਤਾ ਡਾਂਸ, VIDEO ਦੇਖ ਕੇ ਲੋਕਾਂ ਦੇ ਛੁੱਟ ਗਏ ਪਸੀਨੇ

Published: 

25 Nov 2024 21:00 PM

Girl Dance in Towel: ਸੋਸ਼ਲ ਮੀਡੀਆ 'ਤੇ ਫੈਮਸ ਹੋਣ ਲਈ ਲੋਕ ਕੀ ਕੁਝ ਨਹੀਂ ਕਰਦੇ। ਵਾਇਰਲ ਹੋਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੁੰਦੇ ਹਨ। ਕੋਈ ਮੈਟਰੋ ਵਿੱਚ ਡਾਂਸ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕੋਈ ਇੰਡੀਆ ਗੇਟ ਅੱਗੇ। ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ 'ਚ ਤੌਲੀਆ ਪਹਿਨੀ ਇਕ ਔਰਤ ਇੰਡੀਆ ਗੇਟ ਦੇ ਸਾਹਮਣੇ ਡਾਂਸ ਕਰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ।

Shocking Viral: Towel ਚ ਮਾਡਲ ਨੇ ਇੰਡੀਆ ਗੇਟ ਅੱਗੇ ਕੀਤਾ ਡਾਂਸ, VIDEO ਦੇਖ ਕੇ ਲੋਕਾਂ ਦੇ ਛੁੱਟ ਗਏ ਪਸੀਨੇ
Follow Us On

ਰੀਲਾਂ ਦੇ ਇਸ ਦੌਰ ‘ਚ ਲੋਕ ਫੈਮਸ ਬਣਨ ਲਈ ਕੁਝ ਵੀ ਕਰਨ ਨੂੰ ਤਿਆਰ ਹਨ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜੋ ਕਦੇ ਮਜ਼ੇਦਾਰ ਹੁੰਦੀਆਂ ਹਨ ਅਤੇ ਕਈ ਵਾਰ ਹੈਰਾਨ ਵੀ ਕਰਦੀਆਂ ਹਨ। ਹਾਲ ਹੀ ‘ਚ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਲੋਕਾਂ ਦੰਗ ਰਹਿ ਗਏ ਹਨ। ਵੀਡੀਓ ‘ਚ ਤੌਲੀਆ ਪਹਿਨੀ ਇਕ ਔਰਤ ਇੰਡੀਆ ਗੇਟ ਦੇ ਸਾਹਮਣੇ ਡਾਂਸ ਕਰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ।

ਦਿੱਲੀ ਦੇ ਇੰਡੀਆ ਗੇਟ ਦੇ ਸਾਹਮਣੇ ਤੌਲੀਏ ਵਿੱਚ ਨੱਚਦੀ ਇਸ ਔਰਤ ਦੀ ਵੀਡੀਓ ਨੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ‘ਚ ਆਲੇ-ਦੁਆਲੇ ਘੁੰਮ-ਫਿਰ ਰਹੇ ਲੋਕ ਵੀ ਔਰਤ ਨੂੰ ਨੱਚਦੇ ਹੋਏ ਦੇਖ ਰਹੇ ਹਨ। ਕੁਝ ਲੋਕ ਔਰਤ ਦੀ ਵੀਡੀਓ ਬਣਾ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਗੁੱਸੇ ਵਿੱਚ ਹਨ। ਕੋਲਕਾਤਾ ਦੀ ਇਸ ਮਾਡਲ ਦੀ ਇੰਸਟਾਗ੍ਰਾਮ ‘ਤੇ ਕਾਫੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ਰਾਹੀਂ ਔਰਤ ਨੇ ਮਿਸ ਕੋਲਕਾਤਾ ਪੇਜੈਂਟ 2017 ਦੀ ਜੇਤੂ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਦੁਰਗਾ ਪੂਜਾ ਪੰਡਾਲ ਦੀ ਇਸ ਔਰਤ ਦੀ ਇੱਕ ਫੋਟੋ ਵਾਇਰਲ ਹੋਈ ਸੀ, ਜਿਸ ਵਿੱਚ ਉਹ ਦੋ ਹੋਰ ਔਰਤਾਂ ਨਾਲ ਕਲੀਵੇਜ Revealing ਟੌਪ ਪਾਈ ਨਜ਼ਰ ਆਈ ਸੀ।

ਇਹ ਵੀ ਪੜ੍ਹੋ- ਮਰੇ ਹੋਏ ਬੱਚੇ ਨੂੰ ਆਪਣੀ ਸੁੰਡ ਨਾਲ ਚੁੱਕ ਲੈ ਗਈ ਮਾਦਾ ਹਾਥੀ, ਇੰਟਰਨੈੱਟ ਤੇ ਵਾਇਰਲ ਹੋ ਰਿਹਾ ਵੀਡੀਓ

ਵੀਡੀਓ ਵਿੱਚ ਮਾਡਲ-ਇੰਫਲੂਐਂਸਰ ਬਾਲੀਵੁੱਡ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦੇ ਇੱਕ ਗੀਤ ਨੂੰ ਲਿਪ-ਸਿੰਕ ਕਰਦੇ ਹੋਏ Towel ਅਤੇ ਚੱਪਲਾਂ ਵਿੱਚ ਨੱਚ ਰਹੀ ਹੈ। ਇਸ ਦੌਰਾਨ ਇੰਡੀਆ ਗੇਟ ‘ਤੇ ਮੌਜੂਦ ਸੈਲਾਨੀਆਂ ਦੀ ਭਾਰੀ ਭੀੜ ਉਸ ਨੂੰ ਹੈਰਾਨੀ ਨਾਲ ਦੇਖ ਰਹੀ ਹੈ। 7 ਘੰਟਿਆਂ ਵਿੱਚ ਇਸ ਵੀਡੀਓ ਨੂੰ 8 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਵੀਡੀਓ ਨੂੰ ਦੇਖਣ ਵਾਲੇ ਜ਼ਿਆਦਾਤਰ ਲੋਕ ਕਮੈਂਟਸ ‘ਚ ਔਰਤ ਦੀ ਆਲੋਚਨਾ ਕਰ ਰਹੇ ਹਨ। ਕੁਝ ਯੂਜ਼ਰਸ ਨੇ ਔਰਤ ਦੀ ਇਸ ਹਰਕਤ ਨੂੰ ਵਾਇਰਲ ਕਰਨ ਅਤੇ ਵਿਊਜ਼ ਹਾਸਲ ਕਰਨ ਲਈ ‘ਸਸਤੀ ਹਰਕਤ’ ਕਰਾਰ ਦਿੱਤਾ ਹੈ।

Exit mobile version