Women Fight in Metro: ਦਿੱਲੀ ਮੈਟਰੋ ਵਿੱਚ ਇੱਕ ਦੂਜੇ ‘ਤੇ ਚੜ੍ਹ ਕੇ ਲੜਦੀਆਂ ਨਜਰ ਆਈਆਂ ਔਰਤਾਂ! ਸੀਟ ਨੂੰ ਲੈ ਕੇ ਛਿੜੀ ਜੰਗ

Updated On: 

25 Aug 2025 18:03 PM IST

Delhi Metro Fight Video Viral: ਇਨ੍ਹਾਂ ਦਿਨਾਂ ਵਿੱਚ ਦਿੱਲੀ ਮੈਟਰੋ ਨਾਲ ਸਬੰਧਤ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਔਰਤਾਂ ਇੱਕ ਦੂਜੇ ਨਾਲ ਬੁਰੀ ਤਰ੍ਹਾਂ ਲੜਦੀਆਂ ਦਿਖਾਈ ਦੇ ਰਹੀਆਂ ਹਨ। ਜਿਸ ਨੂੰ ਦੇਖਣ ਤੋਂ ਬਾਅਦ, ਤੁਸੀਂ ਵੀ ਹੈਰਾਨ ਹੋ ਜਾਵੋਗੇ ਅਤੇ ਕਹੋਗੇ ਕਿ ਇਸ ਤਰ੍ਹਾਂ ਇੱਕ ਦੂਜੇ ਨਾਲ ਕੌਣ ਲੜਦਾ ਹੈ ਭਲਾ।

Women Fight in Metro: ਦਿੱਲੀ ਮੈਟਰੋ ਵਿੱਚ ਇੱਕ ਦੂਜੇ ਤੇ ਚੜ੍ਹ ਕੇ ਲੜਦੀਆਂ ਨਜਰ ਆਈਆਂ ਔਰਤਾਂ! ਸੀਟ ਨੂੰ ਲੈ ਕੇ ਛਿੜੀ ਜੰਗ

ਸੀਟ ਨੂੰ ਲੈ ਕੇ ਮੈਟਰੋ 'ਚ ਛਿੜੀ ਜੰਗ, VIDEO ਵਾਇਰਲ

Follow Us On

ਅੱਜ ਦੇ ਸਮੇਂ ਵਿੱਚ, ਦਿੱਲੀ ਮੈਟਰੋ ਹੁਣ ਸਿਰਫ਼ ਯਾਤਰਾ ਦਾ ਸਾਧਨ ਨਹੀਂ ਰਿਹਾ। ਇਹ ਰੀਲਬਾਜ਼ਾਂ ਦਾ ਇੱਕ ਅਜਿਹਾ ਅੱਡਾ ਬਣ ਚੁੱਕਾ ਹੈ, ਜਿੱਥੇ ਲੋਕ ਹਰ ਰੋਜ਼ ਆਪਣੀਆਂ ਵੀਡੀਓ ਸ਼ੂਟ ਕਰਦੇ ਰਹਿੰਦੇ ਹਨ। ਤਾਂ ਜੋ ਉਹ ਕਿਸੇ ਵੀ ਤਰੀਕੇ ਨਾਲ ਮਸ਼ਹੂਰ ਹੋ ਜਾਣ। ਹਾਲਾਂਕਿ, ਕਈ ਵਾਰ ਇੱਥੇ ਦੋ ਕੁੜੀਆਂ ਦਾ ਕਲੇਸ਼ ਵੀ ਦੇਖਣ ਨੂੰ ਮਿਲਦਾ ਹੈ। ਇਨ੍ਹੀਂ ਦਿਨੀਂ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਦੋ ਔਰਤਾਂ ਇੱਕ ਦੂਜੇ ਨਾਲ ਲੜਦੀਆਂ ਦਿਖਾਈ ਦਿੰਦੀਆਂ ਹਨ। ਜਿਸ ਨੂੰ ਦੇਖਣ ਤੋਂ ਬਾਅਦ, ਤੁਸੀਂ ਵੀ ਹੈਰਾਨ ਹੋ ਜਾਵੋਗੇ ਅਤੇ ਕਹੋਗੇ ਕਿ ਮੈਟਰੋ ਵਿੱਚ ਕੋਈ ਇਸ ਤਰ੍ਹਾਂ ਕਿਵੇਂ ਲੜ ਸਕਦਾ ਹੈ ਭਲਾ!

ਤੁਹਾਨੂੰ ਦੱਸ ਦੇਈਏ ਕਿ ਵਾਇਰਲ ਹੋ ਰਹੀ ਇਹ ਵੀਡੀਓ ਦਿੱਲੀ ਮੈਟਰੋ ਦੀ ਦੱਸੀ ਜਾ ਰਹੀ ਹੈ, ਜਿੱਥੇ ਦੋ ਔਰਤਾਂ ਇੱਕ ਦੂਜੇ ਨਾਲ ਬੁਰੀ ਤਰ੍ਹਾਂ ਲੜਦੀਆਂ ਦਿਖਾਈ ਦੇ ਰਹੀਆਂ ਹਨ। ਸਥਿਤੀ ਅਜਿਹੀ ਹੈ ਕਿ ਲੜਾਈ ਹੱਥੋਪਾਈ ਵਿੱਚ ਬਦਲ ਜਾਂਦੀ ਹੈ। ਇੱਕ ਔਰਤ ਦੂਜੀ ਨੂੰ ਸੀਟ ‘ਤੇ ਲੇਟਾ ਲੈਂਦੀ ਹੈ ਅਤੇ ਉਸ ਦੇ ਉੱਤੇ ਚੜ੍ਹ ਜਾਂਦੀ ਹੈ ਅਤੇ ਉਸਨੂੰ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦਿੰਦੀ ਹੈ। ਜਿਸ ਕਾਰਨ ਦੂਜੀ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ। ਇਸ ਲੜਾਈ ਦੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਵੱਖ ਕਰਨ ਦੀ ਬਜਾਏ, ਲੋਕ ਉਨ੍ਹਾਂ ਦੀਆਂ ਵੀਡੀਓ ਬਣਾ ਰਹੇ ਹਨ।

ਦੇਖੋ ਇੱਥੇ ਵੀਡੀਓ

ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਮੈਟਰੋ ਸਟੇਨ ‘ਤੇ ਟ੍ਰੇਨ ਰੁਕੀ ਹੋਈ ਹੈ ਅਤੇ ਦਰਵਾਜ਼ਾ ਖੁੱਲ੍ਹਦੇ ਹੀ ਯਾਤਰੀ ਹੇਠਾਂ ਉਤਰ ਰਹੇ ਹਨ, ਪਰ ਇਸ ਦੌਰਾਨ ਔਰਤਾਂ ਸੀਟ ‘ਤੇ ਬੁਰੀ ਤਰ੍ਹਾਂ ਲੜਦੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਔਰਤ ਨੇ ਕੁੜਤਾ-ਪਜਾਮਾ ਪਾਇਆ ਹੋਇਆ ਹੈ, ਦੂਜੀ ਨੇ ਜੀਨਸ ਅਤੇ ਕਮੀਜ਼ ਪਾਈ ਹੋਈ ਹੈ ਅਤੇ ਦੋਵੇਂ ਇੱਕ ਦੂਜੇ ਨਾਲ ਉਲਝੀਆਂ ਹੋਈਆਂ ਹਨ ਅਤੇ ਇੱਕ ਦੂਜੇ ਦੇ ਵਾਲ ਖਿੱਚ ਰਹੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਇੱਕ ਕੁੜੀ ਆਉਂਦੀ ਹੈ ਅਤੇ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਇੱਕ ਦੂਜੇ ਨੂੰ ਛੱਡਣ ਲਈ ਤਿਆਰ ਨਹੀਂ ਜਾਪਦੀਆਂ।

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @gharkekalesh ਨਾਮ ਦੇ ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਹਜ਼ਾਰਾਂ ਲੋਕ ਇਸਨੂੰ ਦੇਖ ਚੁੱਕੇ ਹਨ ਅਤੇ ਟਿੱਪਣੀ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਇਸ ਤਰੀਕੇ ਨਾਲ ਆਪਸ ਵਿੱਚ ਕੌਣ ਲੜਦਾ ਹੈ। ਇੱਕ ਹੋਰ ਨੇ ਵੀਡੀਓ ‘ਤੇ ਟਿੱਪਣੀ ਕੀਤੀ ਅਤੇ ਲਿਖਿਆ ਕਿ ਇਹ ਲੜਾਈ WWE ਸਟਾਈਲ ਵਿੱਚ ਹੋ ਰਹੀ ਹੈ। ਇੱਕ ਹੋਰ ਨੇ ਵੀਡੀਓ ‘ਤੇ ਟਿੱਪਣੀ ਕੀਤੀ ਅਤੇ ਲਿਖਿਆ ਕਿ ਮੈਨੂੰ ਸਮਝ ਨਹੀਂ ਆ ਰਿਹਾ, ਬਹੁਤ ਸਾਰੀ ਜਗ੍ਹਾ ਦਿਖਾਈ ਦੇ ਰਹੀ ਹੈ, ਫਿਰ ਇਹ ਲੜਾਈ ਕਿਉਂ ਹੋ ਰਹੀ ਹੈ।