ਜਿਸ ਪਿਤਾ ਨੂੰ ਬੇਟੀ 10 ਸਾਲਾਂ ਤੋਂ ਲੱਭ ਰਹੀ ਸੀ,ਪਤਾ ਲੱਗਾ ਕਿ ਉਹ ਤਾਂ ਫੇਸਬੁੱਕ ਫਰੈਂਡ ਹੈ
Tamuna Museridze: ਇੱਕ ਗੋਦ ਲਈ ਗਈ ਔਰਤ ਨੇ ਆਪਣੇ ਅਸਲੀ ਮਾਤਾ-ਪਿਤਾ ਨੂੰ ਲੱਭਣ ਲਈ ਫੇਸਬੁੱਕ 'ਤੇ ਇੱਕ ਗਰੁੱਪ ਬਣਾਇਆ। ਕਿਸਮਤ ਦੀ ਖੇਡ ਦੇਖੋ, ਖੋਜ ਇੱਕ ਅਜਿਹੇ ਮੋੜ 'ਤੇ ਖਤਮ ਹੋ ਗਈ ਜਿਸਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ। ਔਰਤ ਦਾ ਜੈਵਿਕ ਪਿਤਾ ਕਈ ਸਾਲਾਂ ਤੋਂ ਉਸ ਦੀ ਫਰੈਂਡ ਲਿਸਟ 'ਚ ਸੀ ਪਰ ਦੋਵੇਂ ਇਸ ਗੱਲ ਤੋਂ ਅਣਜਾਣ ਸਨ।
ਜਾਰਜੀਆ ਦੀ ਇੱਕ ਗੋਦ ਲਈ ਗਈ ਔਰਤ ਆਪਣੇ ਪਿਤਾ ਨੂੰ ਦੇਖ ਕੇ ਦੰਗ ਰਹਿ ਗਈ, ਜਿਸ ਨੂੰ ਉਹ ਪਿਛਲੇ 10 ਸਾਲਾਂ ਤੋਂ ਬੜੀ ਬੇਚੈਨੀ ਨਾਲ ਲੱਭ ਰਹੀ ਸੀ। ਹੈਰਾਨ ਰਹਿ ਗਈ ਕਿਉਂਕਿ, ਜੋ ਵਿਅਕਤੀ ਉਸ ਦੀਆਂ ਅੱਖਾਂ ਦੇ ਸਾਹਮਣੇ ਸੀ, ਉਹ ਪਿਛਲੇ ਤਿੰਨ ਸਾਲਾਂ ਤੋਂ ਉਸਦੀ ਫੇਸਬੁੱਕ ਫਰੈਂਡ ਲਿਸਟ ਵਿੱਚ ਸੀ। ਪਰ ਕਿਸਮਤ ਦੀ ਖੇਡ ਦੇਖੋ, ਦੋਵਾਂ ਨੂੰ ਇਸ ਰਿਸ਼ਤੇ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ।
Tamuna Museridze ਪੇਸ਼ੇ ਤੋਂ ਪੱਤਰਕਾਰ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਤਮੁਨਾ ਦੀ ਖੋਜ ਲਗਭਗ ਦੋ ਦਹਾਕੇ ਪਹਿਲਾਂ ਸ਼ੁਰੂ ਹੋਈ ਸੀ ਜਦੋਂ ਮਾਂ ਦੀ ਮੌਤ ਤੋਂ ਬਾਅਦ ਘਰ ਦੀ ਸਫ਼ਾਈ ਕਰਦੇ ਸਮੇਂ ਉਸ ਨੂੰ ਇੱਕ ਜਨਮ ਸਰਟੀਫਿਕੇਟ ਮਿਲਿਆ ਜਿਸ ‘ਤੇ ਉਸ ਦੀ ਜਨਮ ਮਿਤੀ ਗਲਤ ਲਿਖੀ ਹੋਈ ਸੀ। ਉਸਨੂੰ ਸ਼ੱਕ ਸੀ ਕਿ ਕੀ ਉਸਨੂੰ ਗੋਦ ਲਿਆ ਗਿਆ ਸੀ। 2021 ਵਿੱਚ, ਉਸਨੇ ਆਪਣੇ ਜੈਵਿਕ ਮਾਪਿਆਂ ਨੂੰ ਲੱਭਣ ਲਈ ਫੇਸਬੁੱਕ ‘ਤੇ ਇੱਕ ਸਮੂਹ ਬਣਾਇਆ।
ਸਾਲ 2024 ਦੀ ਸ਼ੁਰੂਆਤ ਵਿੱਚ, ਤਮੁਨਾ ਨੂੰ ਇੱਕ ਪੇਂਡੂ ਔਰਤ ਤੋਂ ਫੇਸਬੁੱਕ ‘ਤੇ ਇੱਕ ਸੰਦੇਸ਼ ਮਿਲਿਆ, ਜਿਸ ਵਿੱਚ ਔਰਤ ਨੇ ਦਾਅਵਾ ਕੀਤਾ ਕਿ ਤਬਿਲਿਸੀ ਵਿੱਚ ਉਸਦੀ ਮਾਸੀ ਨੇ ਸਤੰਬਰ 1984 ਵਿੱਚ ਉਸਦੀ ਗਰਭ ਅਵਸਥਾ ਨੂੰ ਲੁਕਾਇਆ ਸੀ, ਜੋ ਤਮੁਨਾ ਦੇ ਜਨਮ ਦੇ ਸਮੇਂ ਨਾਲ ਮੇਲ ਖਾਂਦਾ ਸੀ। ਕਈ ਵਾਰ ਗੱਲਬਾਤ ਤੋਂ ਬਾਅਦ, ਔਰਤ ਰਿਸ਼ਤੇ ਦੀ ਪੁਸ਼ਟੀ ਕਰਨ ਲਈ ਡੀਐਨਏ ਟੈਸਟ ਕਰਵਾਉਣ ਲਈ ਰਾਜ਼ੀ ਹੋ ਗਈ।
ਇਹ ਵੀ ਪੜ੍ਹੋ
ਤਮੁਨਾ ਦੱਸਦੀ ਹੈ ਕਿ ਟੈਸਟ ਤੋਂ ਪਹਿਲਾਂ ਜਦੋਂ ਉਸਨੇ ਆਪਣੀ ਕਥਿਤ ਮਾਂ ਨਾਲ ਫ਼ੋਨ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉੱਚੀ-ਉੱਚੀ ਕਿਹਾ ਕਿ ਉਸਨੇ ਕਿਸੇ ਬੱਚੇ ਨੂੰ ਜਨਮ ਨਹੀਂ ਦਿੱਤਾ ਅਤੇ ਨਾ ਹੀ ਉਹ ਉਸ ਨਾਲ ਕੋਈ ਸਬੰਧ ਰੱਖਣਾ ਚਾਹੁੰਦੀ ਹੈ। ਤਮੁਨਾ ਫੋਨ ‘ਤੇ ਆਪਣੀ ਕਥਿਤ ਮਾਂ ਦੀ ਇਸ ਪ੍ਰਤੀਕਿਰਿਆ ਤੋਂ ਹਿੱਲ ਗਈ ਸੀ।
ਪਰ ਕਿਸਮਤ ਦੀ ਖੇਡ ਦੇਖੋ, ਡੀਐਨਏ ਟੈਸਟ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਜਿਸ ਵਿਅਕਤੀ ਨਾਲ ਤਮੁਨਾ ਨੇ ਫ਼ੋਨ ‘ਤੇ ਗੱਲ ਕੀਤੀ ਸੀ, ਉਹ ਉਸ ਦੀ ਅਸਲ ਮਾਂ ਸੀ। ਇਸ ਸਬੂਤ ਨੂੰ ਲੈ ਕੇ ਉਸ ਨੇ ਆਪਣੀ ਜੈਵਿਕ ਮਾਂ ਨਾਲ ਦੁਬਾਰਾ ਫੋਨ ‘ਤੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਗੁਰਗੇਨ ਖੋਰਾਵਾ ਨਾਂ ਦਾ ਵਿਅਕਤੀ ਹੀ ਉਸ ਦਾ ਅਸਲੀ ਪਿਤਾ ਹੈ। ਜਦੋਂ ਤਮੁਨਾ ਨੇ ਉਸ ਨੂੰ ਫੇਸਬੁੱਕ ‘ਤੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਉਸ ਦੀ ਫਰੈਂਡ ਲਿਸਟ ‘ਚ ਸੀ।
ਇਹ ਵੀ ਪੜ੍ਹੋ- ਪਾਪਾ ਦੀ ਪਰੀ ਨੇ ਪੈਟਰੋਲ ਪੰਪ ਤੇ ਕੱਢਿਆ ਲੋਕਾਂ ਦਾ ਤੇਲ, ਵੀਡੀਓ ਹੋਈ ਵਾਇਰਲ
ਲੰਬੇ ਸਮੇਂ ਤੋਂ ਵੱਖ ਹੋਏ ਪਿਤਾ ਅਤੇ ਧੀ ਦੀ ਮੁਲਾਕਾਤ ਖੋਰਾਵਾ ਵਿੱਚ ਹੋਈ, ਜਿੱਥੇ ਤਮੁਨਾ ਨੂੰ ਉਸਦੇ ਸੌਤੇਲੇ ਭੈਣ-ਭਰਾ ਅਤੇ ਚਚੇਰੇ ਭਰਾਵਾਂ ਨਾਲ ਮਿਲਾਇਆ ਗਿਆ। ਉਹ ਇਹ ਦੇਖ ਕੇ ਹੈਰਾਨ ਸੀ ਕਿ ਉਹ ਆਪਣੇ ਪਿਤਾ ਦੇ ਦੂਜੇ ਬੱਚਿਆਂ ਨਾਲ ਕਿੰਨੀ ਮਿਲਦੀ ਜੁਲਦੀ ਸੀ। ਬਾਅਦ ਵਿਚ ਉਸ ਨੂੰ ਇਹ ਵੀ ਪਤਾ ਲੱਗਾ ਕਿ ਉਸ ਦੀ ਮਾਂ ਨੇ ਬਿਨ੍ਹਾਂ ਵਿਆਹ ਤੋਂ ਬੱਚੇ ਨੂੰ ਜਨਮ ਦੇਣ ਦੀ ਸ਼ਰਮ ਦੇ ਕਾਰਨ ਆਪਣੇ ਪ੍ਰੈਗਨੈਂਨਸੀ ਨੂੰ ਛੁਪਾ ਲਿਆ ਸੀ। ਉਹ ਉਸ ਨੂੰ ਜਨਮ ਦੇਣ ਲਈ ਦੂਜੇ ਸ਼ਹਿਰ ਵੀ ਗਈ ਸੀ। ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ।