Viral Video: ਮਹਿਲਾ ਨੇ ਨੰਨ੍ਹੇ ਕੁੱਤਿਆਂ ‘ਤੇ ਕੱਢਿਆ ਗੁੱਸਾ, ਦਿਖਾਈ ਅਜਿਹੀ ਬੇਰਹਿਮੀ; ਦੇਖ ਕੇ ਦੰਗ ਰਹਿ ਗਏ ਲੋਕ
Viral Video: ਜਾਨਵਰਾਂ ਪ੍ਰਤੀ ਦਇਆ ਅਤੇ ਹਮਦਰਦੀ ਦਾ ਵਿਵਹਾਰ ਰੱਖਣਾ ਹੀ ਇਨਸਾਨੀਅਤ ਦੀ ਅਸਲੀ ਪਛਾਣ ਹੁੰਦੀ ਹੈ, ਪਰ ਕੁਝ ਲੋਕ ਇਸ ਗੱਲ ਨੂੰ ਸਮਝਣ ਤੋਂ ਕਾਫੀ ਦੂਰ ਹਨ। ਉਹ ਬੇਜ਼ੁਬਾਨ ਜਾਨਵਰਾਂ 'ਤੇ ਅਜਿਹਾ ਜ਼ੁਲਮ ਕਰਦੇ ਹਨ, ਜਿਸ ਨੂੰ ਦੇਖ ਕੇ ਪਸ਼ੂ ਪ੍ਰੇਮੀਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਜਾਂਦਾ ਹੈ।
Image Credit source: X/@iamAshwiniyadav
ਜਾਨਵਰਾਂ ਪ੍ਰਤੀ ਦਇਆ ਅਤੇ ਹਮਦਰਦੀ ਦਾ ਵਿਵਹਾਰ ਰੱਖਣਾ ਹੀ ਇਨਸਾਨੀਅਤ ਦੀ ਅਸਲੀ ਪਛਾਣ ਹੁੰਦੀ ਹੈ, ਪਰ ਕੁਝ ਲੋਕ ਇਸ ਗੱਲ ਨੂੰ ਸਮਝਣ ਤੋਂ ਕਾਫੀ ਦੂਰ ਹਨ। ਉਹ ਬੇਜ਼ੁਬਾਨ ਜਾਨਵਰਾਂ ‘ਤੇ ਅਜਿਹਾ ਜ਼ੁਲਮ ਕਰਦੇ ਹਨ, ਜਿਸ ਨੂੰ ਦੇਖ ਕੇ ਪਸ਼ੂ ਪ੍ਰੇਮੀਆਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਦਿਲ ਕੰਬਾਊ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਦੇ ਦਿਲ ਝੰਜੋੜ ਕੇ ਰੱਖ ਦਿੱਤੇ ਹਨ। ਇਸ ਵੀਡੀਓ ਵਿੱਚ ਇੱਕ ਮਹਿਲਾ ਸੜਕ ‘ਤੇ ਖੇਡ ਰਹੇ ਛੋਟੇ-ਛੋਟੇ ਪਿੱਲਿਆਂ ਨਾਲ ਬੇਹੱਦ ਬੇਰਹਿਮੀ ਦਿਖਾਉਂਦੀ ਨਜ਼ਰ ਆ ਰਹੀ ਹੈ। ਇਹ ਨਜ਼ਾਰਾ ਦੇਖ ਕੇ ਇੰਟਰਨੈੱਟ ਯੂਜ਼ਰਸ ਭੜਕ ਗਏ ਹਨ ਅਤੇ ਮਹਿਲਾ ਦੀ ਸਖ਼ਤ ਆਲੋਚਨਾ ਕਰ ਰਹੇ ਹਨ।
ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੜਕ ਕਿਨਾਰੇ ਕੁਝ ਨੰਨ੍ਹੇ ਕੁੱਤੇ ਆਪਸ ਵਿੱਚ ਖੇਡ ਰਹੇ ਹਨ ਅਤੇ ਉੱਥੇ ਇੱਕ ਆਟੋ ਵੀ ਖੜ੍ਹਾ ਦਿਖਾਈ ਦਿੰਦਾ ਹੈ। ਇਸੇ ਦੌਰਾਨ ਇੱਕ ਮਹਿਲਾ ਸਾਹਮਣੇ ਵਾਲੇ ਘਰੋਂ ਬਾਹਰ ਨਿਕਲਦੀ ਹੈ ਅਤੇ ਆਉਂਦੇ ਹੀ ਆਪਣੀ ਦਰਿੰਦਗੀ ਦਿਖਾਉਣੀ ਸ਼ੁਰੂ ਕਰ ਦਿੰਦੀ ਹੈ। ਉਹ ਆਟੋ ਦੇ ਹੇਠਾਂ ਖੇਡ ਰਹੇ ਇੱਕ ਪਿੱਲੇ ਨੂੰ ਬੜੀ ਬੇਰਹਿਮੀ ਨਾਲ ਚੁੱਕਦੀ ਹੈ ਅਤੇ ਸਾਹਮਣੇ ਕੰਧ ‘ਤੇ ਜ਼ੋਰ ਨਾਲ ਮਾਰਦੀ ਹੈ, ਜਿਸ ਕਾਰਨ ਪਿੱਲਾ ਹੇਠਾਂ ਡਿੱਗਦੇ ਹੀ ਬੁਰੀ ਤਰ੍ਹਾਂ ਤੜਫਣ ਲੱਗਦਾ ਹੈ।
ਇਸ ਤੋਂ ਬਾਅਦ ਵੀ ਉਸ ਮਹਿਲਾ ਦਾ ਦਿਲ ਨਹੀਂ ਪਸੀਜਦਾ ਅਤੇ ਉਹ ਦੂਜਾ ਪਿੱਲਾ ਚੁੱਕ ਕੇ ਉਸ ਨੂੰ ਵੀ ਕੰਧ ਵਿੱਚ ਦੇ ਮਾਰਦੀ ਹੈ। ਉਹ ਬੇਜ਼ੁਬਾਨ ਤੜਫਦੇ ਰਹਿੰਦੇ ਹਨ, ਪਰ ਮਹਿਲਾ ਬੜੇ ਆਰਾਮ ਨਾਲ ਆਪਣੇ ਘਰ ਅੰਦਰ ਚਲੀ ਜਾਂਦੀ ਹੈ। ਜਿਸ ਨੇ ਵੀ ਇਹ ਨਜ਼ਾਰਾ ਦੇਖਿਆ, ਉਸ ਦਾ ਦਿਲ ਬੈਠ ਗਿਆ ਕਿ ਕੋਈ ਇਨਸਾਨ ਅਜਿਹਾ ਕਿਵੇਂ ਕਰ ਸਕਦਾ ਹੈ।
ਇਹ ਮਹਿਲਾ ਇਨਸਾਨ ਦੇ ਰੂਪ ਵਿੱਚ ਰਾਖਸ਼ ਹੈ
ਇਸ ਦਰਦਨਾਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ‘ਤੇ @iamAshwiniyadav ਨਾਮ ਦੀ ਆਈਡੀ ਤੋਂ ਸਾਂਝਾ ਕੀਤਾ ਗਿਆ ਹੈ। ਕੈਪਸ਼ਨ ਵਿੱਚ ਲਿਖਿਆ ਗਿਆ ਹੈ, ਅਜਿਹੀਆਂ ਔਰਤਾਂ ਕਿਸੇ ਦੀ ਮਾਂ ਕੀ ਬਣਨਗੀਆਂ… ਇਹ ਇਨਸਾਨ ਦੇ ਰੂਪ ਵਿੱਚ ਸਰਾਪ ਬਣ ਕੇ ਪੈਦਾ ਹੋਈਆਂ ਹਨ। ਉਨ੍ਹਾਂ ਕੁੱਤੇ ਦੇ ਬੱਚਿਆਂ ਦਾ ਕੀ ਕਸੂਰ ਸੀ ਜੋ ਇਸ ਰਾਖਸ਼ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਮਾਰ ਦਿੱਤਾ।
ਮਹਿਜ਼ 33 ਸੈਕਿੰਡ ਦੀ ਇਸ ਵੀਡੀਓ ਨੂੰ ਹੁਣ ਤੱਕ 1 ਲੱਖ 27 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਲੋਕਾਂ ਨੇ ਇਸ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕਿਸੇ ਨੇ ਕਿਹਾ ਕਿ ਪਸ਼ੂ ਕਰੂਰਤਾ ਐਕਟ (Prevention of Cruelty to Animals Act) ਦੇ ਤਹਿਤ ਇਸ ਮਹਿਲਾ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਦਕਿ ਕਿਸੇ ਹੋਰ ਨੇ ਲਿਖਿਆ, ਅਜਿਹੇ ਕਾਰੇ ਦੇਖ ਕੇ ਦਿਲ ‘ਚੋਂ ਇੱਕੋ ਗੱਲ ਨਿਕਲਦੀ ਹੈ ਕਿ ਰੱਬਾ ਇਨ੍ਹਾਂ ਦੇ ਕਰਮਾਂ ਦਾ ਹਿਸਾਬ ਕਰਦੇ ਸਮੇਂ ਜ਼ਰਾ ਵੀ ਰਹਿਮ ਨਾ ਕਰੀਂ।
ਇਹ ਵੀ ਪੜ੍ਹੋ
ਵੀਡੀਓ ਦੇਖੋ
ऐसी महिलाएं किसी की माँ क्या बनेंगीं भला… ये इंसान के रूप में श्राप बनकर जन्मी हैं।
उन कुत्ते के बच्चों का क्या दोष था जो उन्हें इस तरह से मार दिया इस राक्षसी ने 💔😥 pic.twitter.com/jNgVdX0KDI — Ashwini Yadav (@iamAshwiniyadav) March 6, 2026
