Viral: ਬਰਾਤ ਜਾਂ ਬਾਲੀਵੁੱਡ ਕੰਸਰਟ? New York ‘ਚ Indian ਲਾੜਾ-ਲਾੜੀ ਨੇ ਸਿੰਗਿੰਗ ਨਾਲ ਮਚਾਇਆ ਅਜਿਹਾ ਧਮਾਲ, ਦੇਖਦੇ ਰਹਿ ਗਏ ਅਮਰੀਕੀ

Updated On: 

29 Apr 2026 14:56 PM IST

Wedding Viral Video: ਨਿਊਯਾਰਕ ਦੇ ਮਸ਼ਹੂਰ ਫਿਫਥ ਐਵੇਨਿਊ 'ਤੇ ਇੱਕ ਭਾਰਤੀ ਜੋੜੇ ਦੀ ਬਰਾਤ ਦਾ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਫਿਫਥ ਐਵੇਨਿਊ ਕੋਈ ਆਮ ਸੜਕ ਨਹੀਂ ਹੈ; ਇੱਥੇ ਦੁਨੀਆ ਦੇ ਸਭ ਤੋਂ ਮਹਿੰਗੇ ਬ੍ਰਾਂਡਸ ਜਿਵੇਂ ਕਿ ਗੁਚੀ ਅਤੇ ਕਾਰਟੀਅਰ ਦੇ ਸ਼ੋਅਰੂਮ ਹਨ।

Viral: ਬਰਾਤ ਜਾਂ ਬਾਲੀਵੁੱਡ ਕੰਸਰਟ? New York ਚ Indian ਲਾੜਾ-ਲਾੜੀ ਨੇ ਸਿੰਗਿੰਗ ਨਾਲ ਮਚਾਇਆ ਅਜਿਹਾ ਧਮਾਲ, ਦੇਖਦੇ ਰਹਿ ਗਏ ਅਮਰੀਕੀ

Image Credit source: Instagram/@rishcreations24

Indian Barat In New York City: ਨਿਊਯਾਰਕ ਸ਼ਹਿਰ ਦੇ ਦਿਲ ਵਜੋਂ ਜਾਣਿਆ ਜਾਂਦਾ ਆਈਕੋਨਿਕ ਫਿਫਥ ਐਵੇਨਿਊ, ਪੂਰੀ ਤਰ੍ਹਾਂ ਇੱਕ ਦੇਸੀ-ਥੀਮ ਵਾਲੇ ਸਥਾਨ ਵਿੱਚ ਬਦਲ ਗਿਆ ਜਦੋਂ ਇੱਕ ਭਾਰਤੀ ਕਪਲ ਨੇ ਇੱਥੇਂ ਦੀਆਂ ਸੜਕਾਂ ਤੇ ਆਪਣੇ ਵਿਆਹ ਦੀ ਸ਼ਾਨਦਾਰ ਬਰਾਤ ਕੱਢੀ ਅਤੇ ਕਿਸੇ ਲਾਈਵ ਬਾਲੀਵੁੱਡ ਕੰਸਰਟ ਵਰਗਾ ਬਣਾ ਦਿੱਤਾ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨਾਲ ਅਮਰੀਕੀ ਵੀ ਹੈਰਾਨ ਰਹਿ ਗਏ।

ਬਰਾਤ ਨਹੀਂ, ਇਹ ਤਾਂ ਲਾਈਵ ਕੰਸਰਟ ਸੀ!

ਆਮ ਤੌਰ ‘ਤੇ, ਲਾੜਾ ਘੋੜੀ ਜਾਂ ਕਾਰ ਵਿੱਚ ਬਹਿ ਕੇ ਆਉਂਦਾ ਹੈ, ਅਤੇ ਲੋਕ ਡੀਜੇ ਦੀਆਂ ਧੁਨਾਂ ‘ਤੇ ਨੱਚਦੇ ਹਨ। ਹਾਲਾਂਕਿ, ਜੈਨੇਟਿਕ ਕੌਂਸਲਰ ਪੰਕਤੀ ਦੋਸ਼ੀ ਅਤੇ ਪ੍ਰੋਫੇਸ਼ਨਲ ਸਿੰਗਰ ਅਤੇ ਮੈਡੀਕਲ ਪੱਤਰਕਾਰ ਡਾ. ਅਵੀਸ਼ ਜੈਨ ਨੇ ਇਸ ਪਰੰਪਰਾ ਨੂੰ ਇੱਕ ਨਵਾਂ ਮੋੜ ਦਿੱਤਾ। ਇਸ ਜੋੜੇ ਨੇ ਮਾਈਕ੍ਰੋਫ਼ੋਨ ਫੜੇ ਇੱਕ ਖੁੱਲ੍ਹੇ ਵਾਹਨ ਤੋਂ ਆਪਣੀ ਬਰਾਤ ਨੂੰ ਲੀਡ ਕੀਤਾ। ਲਾੜੇ ਨੇ ਮੁੱਖ ਗਾਇਕ ਦੀ ਭੂਮਿਕਾ ਨਿਭਾਈ, ਬਾਲੀਵੁੱਡ ਦੇ ਹਿੱਟ ਗੀਤਾਂ ‘ਤੇ ਲਾਈਵ ਸਿੰਗਿੰਗ ਕੀਤੀ। ਕੁੱਲ ਮਿਲਾ ਕੇ, ਜਦੋਂ ਤੁਸੀਂ ਇਸ ਵਾਇਰਲ ਕਲਿੱਪ ਨੂੰ ਦੇਖੋਗੇਤਾਂ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਇਹ ਬਰਾਤ ਨਹੀਂ ਸੀ, ਸਗੋਂ ਇੱਕ ਲਾਈਵ ਕੰਸਰਟ ਸੀ। ਨਿਊਯਾਰਕ ਦੇ ਫਿਫਥ ਐਵੇਨਿਊ ‘ਤੇ ਭਾਰਤੀਆਂ ਨੇ ਅਜਿਹਾ ਹਲਚਲ ਮਚਾ ਦਿੱਤੀ ਕਿ ਟ੍ਰੈਫ਼ਿਕ ਦੀ ਰਫਤਾਰ ਹੋਲੀ ਹੋ ਗਈ।

ਜਿਵੇਂ ਹੀ ਵੀਡੀਓ ਵਾਇਰਲ ਹੋਇਆ, ਨੇਟੀਜ਼ਨ ਦੋ ਧੜਿਆਂ ਵਿੱਚ ਵੰਡ ਗਏ। ਕਈਆਂ ਨੇ ਵਿਦੇਸ਼ੀ ਧਰਤੀ ‘ਤੇ ਜੋੜੇ ਦੇ ਕਾਨਫੀਡੈਂਸ ਅਤੇ ਭਾਰਤੀ ਸੱਭਿਆਚਾਰ ਦੇ ਮਾਣਮੱਤੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਹੋਰਨਾਂ ਨੇ ਅਜਿਹੇ ਸਮਾਗਮਾਂ ਕਾਰਨ ਹੋਣ ਵਾਲੀ ਅਸੁਵਿਧਾ ਅਤੇ ਸ਼ੋਰ ‘ਤੇ ਸਵਾਲ ਉਠਾਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਿਊਯਾਰਕ ਦੀਆਂ ਸੜਕਾਂ ਭਾਰਤੀ ਢੋਲ ਦੀਆਂ ਆਵਾਜ਼ਾਂ ਨਾਲ ਭਰੀਆਂ ਹੋਈਆਂ ਹਨ। ਪਿਛਲੇ ਸਾਲ, ਲੋਅਰ ਮੈਨਹਟਨ ਵਿੱਚ 400 ਲੋਕਾਂ ਦੀ ਇੱਕ ਬਰਾਤ ਨੇ ਇਸ ਖੇਤਰ ਨੂੰ ਇੱਕ ਮਿੰਨੀ-ਇੰਡੀਆ ਵਿੱਚ ਬਦਲ ਦਿੱਤਾ ਸੀ। ਇਹ ਵੀ ਪੜ੍ਹੋ: ਵਾਇਰਲ ਵੀਡੀਓ: ਮੌਤ ਨੂੰ ਸੱਦਾ ਦਿੰਦਾ ਇਹ ਸਕੂਟਰ! 6 ਬੱਚਿਆਂ ਦੀ ਇਸ ਫੋਟੋ ਨੇ ਇੰਟਰਨੈੱਟ ਤੇ ਮਚਾਈ ਹਲਚਲ

ਇੱਥੇ ਦੇਖੋ ਵੀਡੀਓ

Follow Us