OMG! ਗੁੱਸੇ ਵਿੱਚ ਟ੍ਰੇਨ ਦਾ ਸ਼ੀਸ਼ਾ ਤੋੜਣ ਲੱਗੀ ਔਰਤ, ਕੀ ਹੈ ਇਸ Viral Video ਦਾ ਸੱਚ? ਜਾਣੋ…

Published: 

31 Oct 2025 15:55 PM IST

Woman Break Train Glass Viral Video: ਇੱਕ ਔਰਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਦਾ ਪਰਸ ਚੋਰੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੇ ਗੁੱਸੇ ਵਿਚ ਆ ਕੇ ਟ੍ਰੇਨ ਦੀ ਖਿੜਕੀ ਦਾ ਕੱਚ ਤੋੜਣਾ ਸ਼ੁਰੂ ਕਰ ਦਿੱਤਾ। ਇਹ ਸਾਰਾ ਮੰਜ਼ਰ ਕੋਲ ਖੜ੍ਹੇ ਇਕ ਯਾਤਰੀ ਨੇ ਕੈਮਰੇ ਵਿੱਚ ਕੈਦ ਕਰ ਲਿਆ, ਜੋ ਹੁਣ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

OMG! ਗੁੱਸੇ ਵਿੱਚ ਟ੍ਰੇਨ ਦਾ ਸ਼ੀਸ਼ਾ ਤੋੜਣ ਲੱਗੀ ਔਰਤ, ਕੀ ਹੈ ਇਸ Viral Video ਦਾ ਸੱਚ? ਜਾਣੋ...

ਟ੍ਰੇਨ ਵਿੱਚ ਕਿਊ ਬੋਖਲਾਈ ਔਰਤ

Follow Us On

ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਔਰਤ ਟ੍ਰੇਨ ਦੇ AC ਕੋਚ ਦੀ ਖਿੜਕੀ ‘ਤੇ ਲਗਾਤਾਰ ਕਿਸੇ ਭਾਰੀ ਚੀਜ ਨਾਲ ਵਾਰ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਫਰ ਕਰਦੇ ਸਮੇਂ ਉਸਦਾ ਪਰਸ ਚੋਰੀ ਹੋ ਗਿਆ ਸੀ ਅਤੇ ਜਦੋਂ ਉਸਨੂੰ ਪੁਲਿਸ ਜਾਂ ਰੇਲਵੇ ਸਟਾਫ ਤੋਂ ਕੋਈ ਮਦਦ ਨਹੀਂ ਮਿਲੀ, ਤਾਂ ਉਸਨੇ ਗੁੱਸੇ ਵਿੱਚ ਆ ਕੇ ਖਿੜਕੀ ਦਾ ਕੱਚ ਤੋੜ ਦਿੱਤਾ। ਔਰਤ ਦੇ ਚਿਹਰੇ ‘ਤੇ ਪਰੇਸ਼ਾਨੀ ਅਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਹੈ। ਆਖ਼ਿਰਕਾਰ, ਉਸ ਵਲੋਂ ਖਿੜਕੀ ਤੇ ਵਾਰ-ਵਾਰ ਮਾਰਨ ਦਾ ਸ਼ੀਸ਼ਾ ਟੁੱਟ ਜਾਂਦਾ ਹੈ।

ਵੀਡੀਓ ਵਿੱਚ ਇਹ ਵੀ ਨਜਰ ਆ ਰਿਹਾ ਹੈ ਕਿ ਆਲੇ-ਦੁਆਲੇ ਬੈਠੇ ਯਾਤਰੀ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਕਿਸੇ ਦੀ ਗੱਲ ਨਹੀਂ ਸੁਣਦੀ। ਜਦੋਂ ਸ਼ੀਸ਼ਾ ਟੁੱਟ ਜਾਂਦਾ ਹੈ, ਤਾਂ ਕੱਚ ਦੇ ਟੁਕੜੇ ਆਲੇ-ਦੁਆਲੇ ਫੈਲ ਜਾਂਦੇ ਹਨ। ਇਹ ਦੇਖ ਕੇ ਹੋਰ ਯਾਤਰੀ ਅਤੇ ਪਲੇਟਫਾਰਮ ‘ਤੇ ਖੜ੍ਹੇ ਲੋਕ ਹੈਰਾਨ ਰਹਿ ਜਾਂਦੇ ਹਨ। ਵੀਡੀਓ ਵਿੱਚ ਇੱਕ ਛੋਟਾ ਬੱਚਾ ਵੀ ਉਸ ਕੋਲ ਬੈਠਾ ਨਜ਼ਰ ਆ ਰਿਹਾ ਹੈ, ਜਿਸਨੂੰ ਉਸਦਾ ਪੁੱਤਰ ਦੱਸਿਆ ਜਾ ਰਿਹਾ ਹੈ। ਲੋਕਾਂ ਨੂੰ ਇਸ ਗੱਲ ਦੀ ਵੀ ਚਿੰਤਾ ਹੋਈ ਕਿ ਇਸ ਘਟਨਾ ਦਾ ਬੱਚੇ ‘ਤੇ ਕੀ ਅਸਰ ਪਵੇਗਾ।

ਮੀਡੀਆ ਰਿਪੋਰਟਸ ਅਨੁਸਾਰ, ਔਰਤ ਦਾ ਪਰਸ ਚੋਰੀ ਹੋ ਗਿਆ ਸੀ ਅਤੇ ਉਸਨੇ ਰੇਲਵੇ ਸੁਰੱਖਿਆ ਬਲ (RPF) ਅਤੇ ਸਟਾਫ ਤੋਂ ਮਦਦ ਮੰਗੀ ਸੀ। ਜਦੋਂ ਕਿਸੇ ਨੇ ਸੁਣਵਾਈ ਨਹੀਂ ਕੀਤੀ, ਤਾਂ ਉਸਨੇ ਆਪਣਾ ਆਪਾ ਗਵਾ ਦਿੱਤਾ ਅਤੇ ਖਿੜਕੀ ‘ਤੇ ਵਾਰ ਕਰਨ ਲੱਗ ਪਈ। ਕੁਝ ਸਮੇਂ ਬਾਅਦ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਗਿਆ।

ਇੱਥੇ ਦੇਖੋ ਵੀਡੀਓ

ਇਹ ਵੀਡੀਓ ਨਾ ਸਿਰਫ਼ ਵਾਇਰਲ ਹੋ ਰਿਹਾ ਹੈ, ਸਗੋ ਵੱਡੀ ਬਹਿਸ ਦਾ ਕਾਰਨ ਵੀ ਬਣ ਗਿਆ ਹੈ। ਕੁਝ ਲੋਕ ਔਰਤ ਦੇ ਇਸ ਵਤੀਰੇ ਨੂੰ ਵੇਖ ਕੇ ਕਾਫੀ ਭੱੜਕ ਰਹੇ ਹਨ, ਜਦਕਿ ਹੋਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਮਾਨਸਿਕ ਤੌਰ ‘ਤੇ ਪੀੜਤ ਸੀ ਤਾਂ ਉਸਨੂੰ ਹਮਦਰਦੀ ਅਤੇ ਮਦਦ ਦੀ ਲੋੜ ਸੀ ਨਾ ਕਿ ਆਲੋਚਨਾ ਦੀ।ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @PRAMODRAO278121 ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਸੀ, ਜਿਸਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ।

RPF ਦਾ ਬਿਆਨ

ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ RPF ਨੇ ਬਿਆਨ ਦਿੱਤਾ ਕਿ ਇਹ ਟਵੀਟ ਗਲਤ ਹੈ ਅਤੇ ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਮਾਨਸਿਕ ਤੌਰ ‘ਤੇ ਪੀੜਤ ਹੈ। ਉਨ੍ਹਾਂ ਨੇ ਦੱਸਿਆ ਕਿ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਲਈ GRP ਨਵੀਂ ਦਿੱਲੀ ਨੂੰ ਸੌਂਪ ਦਿੱਤਾ ਗਿਆ ਹੈ। ਉਸਦਾ ਪਰਸ ਚੋਰੀ ਹੋਣ ਦੀ ਗੱਲ ਪੂਰੀ ਤਰ੍ਹਾਂ ਝੂਠੀ ਅਤੇ ਫਰਜੀ ਹੈ।