Viral Video: ਇਨਸਾਨ ਦਾ ਦਰਦ ਦੇਖ ਕੇ ਕੁੱਤਾ ਹੋਇਆ ਭਾਵੁਕ! ਸ਼ਖ਼ਸ ਦੇ ਅਨੋਖੇ ‘ਕਨਫੈਸ਼ਨ’ ਨੇ ਇੰਟਰਨੈੱਟ ‘ਤੇ ਮਚਾਇਆ ਗਦਰ
ਇੰਟਰਨੈੱਟ ਦੀ ਦੁਨੀਆ ਵਿੱਚ ਹਰ ਰੋਜ਼ ਕੁਝ ਨਾ ਕੁਝ ਅਜੀਬੋ-ਗਰੀਬ ਵਾਇਰਲ ਹੁੰਦਾ ਰਹਿੰਦਾ ਹੈ, ਪਰ ਇਸ ਵਾਰ ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਨੇ ਸੋਸ਼ਲ ਮੀਡੀਆ 'ਤੇ ਹਾਸੇ ਦਾ ਤੂਫ਼ਾਨ ਲਿਆ ਦਿੱਤਾ ਹੈ। ਅਕਸਰ ਅਸੀਂ ਇਨਸਾਨਾਂ ਨੂੰ ਇੱਕ-ਦੂਜੇ ਨਾਲ ਦੁੱਖ-ਸੁੱਖ ਸਾਂਝੇ ਕਰਦੇ ਦੇਖਦੇ ਹਾਂ, ਪਰ ਕੀ ਤੁਸੀਂ ਕਦੇ ਕਿਸੇ ਇਨਸਾਨ ਨੂੰ ਕੁੱਤੇ ਦੀ ਭਾਸ਼ਾ ਵਿੱਚ ਹੀ ਉਸ ਨਾਲ ਆਪਣੇ ਦਿਲ ਦਾ ਦਰਦ ਬਿਆਨ ਕਰਦੇ ਦੇਖਿਆ ਹੈ?
Image Credit source: Instagram/@raju99ss
ਇੰਟਰਨੈੱਟ ਦੀ ਦੁਨੀਆ ਵਿੱਚ ਹਰ ਰੋਜ਼ ਕੁਝ ਨਾ ਕੁਝ ਅਜੀਬੋ-ਗਰੀਬ ਵਾਇਰਲ ਹੁੰਦਾ ਰਹਿੰਦਾ ਹੈ, ਪਰ ਇਸ ਵਾਰ ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਨੇ ਸੋਸ਼ਲ ਮੀਡੀਆ ‘ਤੇ ਹਾਸੇ ਦਾ ਤੂਫ਼ਾਨ ਲਿਆ ਦਿੱਤਾ ਹੈ। ਅਕਸਰ ਅਸੀਂ ਇਨਸਾਨਾਂ ਨੂੰ ਇੱਕ-ਦੂਜੇ ਨਾਲ ਦੁੱਖ-ਸੁੱਖ ਸਾਂਝੇ ਕਰਦੇ ਦੇਖਦੇ ਹਾਂ, ਪਰ ਕੀ ਤੁਸੀਂ ਕਦੇ ਕਿਸੇ ਇਨਸਾਨ ਨੂੰ ਕੁੱਤੇ ਦੀ ਭਾਸ਼ਾ ਵਿੱਚ ਹੀ ਉਸ ਨਾਲ ਆਪਣੇ ਦਿਲ ਦਾ ਦਰਦ ਬਿਆਨ ਕਰਦੇ ਦੇਖਿਆ ਹੈ?
ਕੌਣ ਹੈ ਇਹ ਵਾਇਰਲ ਕ੍ਰਿਏਟਰ?
ਇਸ ਬੇਹੱਦ ਮਜ਼ੇਦਾਰ ਵੀਡੀਓ ਦੇ ਪਿੱਛੇ ਮਸ਼ਹੂਰ ਕੰਟੈਂਟ ਕ੍ਰਿਏਟਰ ਰਾਜੂ ਕੁਮਾਰ ਹਨ। ਰਾਜੂ ਸੋਸ਼ਲ ਮੀਡੀਆ ‘ਤੇ ਕਾਫ਼ੀ ਮਕਬੂਲ ਹਨ ਅਤੇ ਉਨ੍ਹਾਂ ਦੇ 12 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਆਪਣੀ ਵਿਲੱਖਣ ਕਾਮੇਡੀ ਅਤੇ ਮਿਮਿਕਰੀ (ਨਕਲ) ਲਈ ਜਾਣੇ ਜਾਂਦੇ ਹਨ। ਰਾਜੂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਹ ਜਾਨਵਰਾਂ ਦੀਆਂ ਆਵਾਜ਼ਾਂ ਇੰਨੀ ਸਟੀਕਤਾ ਨਾਲ ਕੱਢਦੇ ਹਨ ਕਿ ਖ਼ੁਦ ਜਾਨਵਰ ਵੀ ਅਸਲੀ-ਨਕਲੀ ਵਿੱਚ ਫਰਕ ਨਹੀਂ ਕਰ ਪਾਉਂਦੇ।
ਕੁੱਤੇ ਨਾਲ ‘ਕਨਫੈਸ਼ਨ’ ਦਾ ਅਨੋਖਾ ਅੰਦਾਜ਼
ਵਾਇਰਲ ਵੀਡੀਓ ਵਿੱਚ ਰਾਜੂ ਇੱਕ ਕੁੱਤੇ ਦੇ ਕੋਲ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੁੱਤੇ ਦਾ ਅਗਲਾ ਪੈਰ ਫੜਿਆ ਹੋਇਆ ਹੈ ਅਤੇ ਬਹੁਤ ਹੀ ਭਾਵੁਕ ਹੋ ਕੇ ਉਸ ਨੂੰ ਆਪਣੀ ਦਾਸਤਾਨ ਸੁਣਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਰਾਜੂ ਕੁੱਤੇ ਦੀ ਆਵਾਜ਼ ਵਿੱਚ ਹੀ ਗੱਲਾਂ ਕਰ ਰਹੇ ਹਨ। ਜਦੋਂ ਰਾਜੂ ਕੁਝ ਬੋਲਦੇ ਹਨ, ਤਾਂ ਕੁੱਤਾ ਵੀ ਬੜੇ ਧਿਆਨ ਨਾਲ ਸੁਣਦਾ ਹੈ ਅਤੇ ਫਿਰ ਉਸੇ ਅੰਦਾਜ਼ ਵਿੱਚ ਜਵਾਬ ਵੀ ਦਿੰਦਾ ਹੈ। ਦੋਵਾਂ ਵਿਚਾਲੇ ਇਹ ਗੱਲਬਾਤ ਇੰਨੀ ਅਸਲੀ ਲੱਗ ਰਹੀ ਹੈ ਜਿਵੇਂ ਕੁੱਤਾ ਵਾਕਈ ਰਾਜੂ ਦਾ ਦਰਦ ਸਮਝ ਰਿਹਾ ਹੋਵੇ ਅਤੇ ਆਪਣਾ ਦੁੱਖੜਾ ਸੁਣਾ ਰਿਹਾ ਹੋਵੇ।
ਕਰੋੜਾਂ ਲੋਕਾਂ ਨੇ ਦੇਖਿਆ ਵੀਡੀਓ
ਇਸ ਵੀਡੀਓ ਨੂੰ ਹੁਣ ਤੱਕ 45 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 1.8 ਲੱਖ ਤੋਂ ਵੱਧ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ। ਕੁਮੈਂਟ ਸੈਕਸ਼ਨ ਵਿੱਚ ਹਾਸੇ ਦਾ ਹੜ੍ਹ ਆਇਆ ਹੋਇਆ ਹੈ। ਲੋਕ ਇਸ ਅਨੋਖੀ ਦੋਸਤੀ ਅਤੇ ਰਾਜੂ ਦੇ ਟੈਲੇਂਟ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ।
ਇੱਕ ਯੂਜ਼ਰ ਨੇ ਮਜ਼ਾਕੀਆ ਲਹਿਜੇ ਵਿੱਚ ਲਿਖਿਆ, “ਸ਼ੁਰੂ ਤੋਂ ਅੰਤ ਤੱਕ ਕੁਝ ਸਮਝ ਨਹੀਂ ਆਇਆ, ਪਰ ਦੋਵਾਂ ਦੇ ਰਿਐਕਸ਼ਨ ਦੇਖ ਕੇ ਮੈਂ ਹੱਸ-ਹੱਸ ਕੇ ਲੋਟ-ਪੋਟ ਹੋ ਗਿਆ।” ਇੱਕ ਹੋਰ ਨੇ ਚੁਟਕੀ ਲੈਂਦਿਆਂ ਪੁੱਛਿਆ, “ਭਰਾ, ਜ਼ਰਾ ਸਾਨੂੰ ਵੀ ਇਨਸਾਨੀ ਭਾਸ਼ਾ ਵਿੱਚ ਦੱਸੋ ਕਿ ਤੁਸੀਂ ਉਸ ਨੂੰ ਕੀ ਸਮਝਾ ਰਹੇ ਸੀ?” ਇੱਕ ਤੀਜੇ ਯੂਜ਼ਰ ਨੇ ਕੁਮੈਂਟ ਕੀਤਾ ਕਿ ਇਹ ਪੱਕਾ ਇੱਕ ਪੈੱਗ ਲਗਾਉਣ ਤੋਂ ਬਾਅਦ ਵਾਲੀ ਗੂੜ੍ਹੀ ਦੋਸਤੀ ਲੱਗ ਰਹੀ ਹੈ।
