Viral Video: ਪੈਟਰੋਲ ਹੋਇਆ ਮਹਿੰਗਾ ਤਾਂ ਮੱਝ ਨੂੰ ਹੀ ਬਣਾਇਆ ਆਪਣਾ ਸਾਧਨ, ਵੀਡੀਓ ਵੇਖ ਹੋ ਜਾਓਗੇ ਹੈਰਾਨ
Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾ 'ਤੇ Bull Rider ਨਾਮ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- ਪੈਟਰੋਲ ਮਹਿੰਗਾ ਹੋਇਆ ਤਾਂ ਮੈਂ ਉਸ ਨੂੰ ਉਸਦੀ ਔਕਾਤ ਦਿੱਖਾ ਦਿੱਤੀ।

ਦੇਸ਼ ਵਿੱਚ ਪੈਟਰੋਲ ਦੇ ਦਾਮਾਂ ਵਿੱਚ ਆਏ ਦਿਨ ਉਤਾਰ-ਚੜਾਅ ਦੇਖਣ ਨੂੰ ਮਿਲਦਾ ਹੈ। ਵੱਧ ਰਹੀ ਮਹਿੰਗਾਈ ਦੇ ਕਾਰਨ ਪੈਟਰੋਲ-ਡੀਜ਼ਲ ਨੇ ਲੋਕਾਂ ਦੀ ਜੇਬ ਵੀ ਢਿੱਲੀ ਕਰ ਦਿੱਤੀ ਹੈ। ਅਜਿਹੇ ਵਿੱਚ ਇੱਕ ਵਿਅਕਤੀ ਨੇ ਅਨੋਖਾ ਤਰੀਕਾ ਲਭਿਆ ਹੈ,ਜੋ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਵਿੱਚ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵਿਅਕਤੀ ਸੜਕ ‘ਤੇ ਮੱਝ ਦੀ ਸਵਾਰੀ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਵਿਅਕਤੀ ਨੇ ਖਰਗੋਸ਼ ਦੇ ਆਕਾਰ ਵਾਲਾ ਹੇਲਮੇਟ ਪਾਇਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ,ਲੋਕ ਇਸ ‘ਤੇ ਜੰਮਕੇ ਰਿਏਕਸ਼ਨ ਦੇ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ Bull Rider ਨਾਮ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਯੂਜ਼ਰ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- ਪੈਟਰੋਲ ਮਹਿੰਗਾ ਹੋਇਆ ਤਾਂ ਮੈਂ ਉਸ ਨੂੰ ਉਸਦੀ ਔਕਾਤ ਦਿਖਾ ਦਿੱਤੀ। ਇਸ ਵੀਡੀਓ ਨੂੰ ਹੁਣ ਤੱਕ 1 ਲੱਖ ਤੋਂ ਜ਼ਿਆਦਾ ਲੋਕ ਪਸੰਦ ਕਰ ਚੁੱਕੇ ਹਨ। ਦੱਸ ਦਇਏ ਕਿ ਪੈਟਰੋਲ-ਡੀਜ਼ਲ ਖਰੀਦਣ ਵਿੱਚ ਲੋਕਾਂ ਨੂੰ ਹੌਲੀ-ਹੌਲੀ ਮੁਸ਼ਕਲਾਂ ਵੀ ਆ ਰਹੀਆਂ ਹਨ।
ਵੀਡੀਓ ਵਾਇਰਲ ਹੋਣ ‘ਤੇ ਲੋਕਾਂ ਨੇ ਕੀਤਾ ਰਿਏਕਟ
ਵਾਇਰਲ ਹੋ ਰਹੀ ਇਸ ਵੀਡੀਓ ‘ਤੇ ਲੋਕ ਜੰਮਕੇ ਰਿਐਕਸ਼ਨ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ-ਬੇਹੱਦ ਮਜ਼ੇਦਾਰ ਵੀਡੀਓ, ਦੂਜੇ ਨੇ ਲਿਖਿਆ-ਪੈਟਰੋਲ ਤੋਂ ਵੱਧ ਇਸ ਵਿੱਚ ਖ਼ਰਚਾ ਹੁੰਦਾ ਹੋਵੇਗਾ।
View this post on Instagram