Viral Video: ਕੀ ਤੁਸੀਂ ਤਾਂ ਨਹੀਂ ਨਕਲੀ ਕੋਲਡ ਡਰਿੰਕਸ ਪੀ ਰਹੇ? ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ

Updated On: 

30 Mar 2024 18:09 PM

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਪਲਾਸਟਿਕ ਦੇ ਇੱਕ ਵੱਡੇ ਭਾਂਡੇ ਵਿੱਚ ਘੋਲ ਤਿਆਰ ਕਰ ਰਿਹਾ ਹੈ। ਇਹ ਇੱਕ ਕੋਲਡ ਡਰਿੰਕ ਵਰਗਾ ਲੱਗਦਾ ਹੈ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਕੋਲਡ ਡਰਿੰਕਸ ਵਰਗੇ ਦਿਸਣ ਵਾਲੇ ਘੋਲ ਨਾਲ ਖਾਲੀ ਬੋਤਲਾਂ ਭਰ ਕੇ ਪੈਕ ਕਰ ਰਿਹਾ ਹੈ। ਇਹ ਕੋਲਡ ਡਰਿੰਕ ਬਿਲਕੁਲ ਅਸਲੀ ਦਿਖਾਈ ਦਿੰਦੀ ਹੈ।

Viral Video: ਕੀ ਤੁਸੀਂ ਤਾਂ ਨਹੀਂ ਨਕਲੀ ਕੋਲਡ ਡਰਿੰਕਸ ਪੀ ਰਹੇ? ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ

ਵਾਇਰਲ ਵੀਡੀਓ (Pic Source:X/@TariqBhatANN)

Follow Us On

ਗਰਮੀਆਂ ਦੇ ਮੌਸਮ ਵਿੱਚ ਕੋਲਡ ਡਰਿੰਕਸ ਦੀ ਮੰਗ ਵੀ ਕਾਫੀ ਵਧ ਜਾਂਦੀ ਹੈ। ਫਿਲਹਾਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਥੋੜ੍ਹੇ ਜਿਹੇ ਚਿੰਤਤ ਹੋ ਸਕਦੇ ਹੋ। ਇਸ ਵੀਡੀਓ ਵਿੱਚ ਨਕਲੀ ਕੋਲਡ ਡਰਿੰਕ ਬਣਾਈ ਜਾ ਰਹੀ ਹੈ, ਜੋ ਸਿਹਤ ਲਈ ਬਹੁਤ ਮਾੜੀ ਹੈ। ਇਸ ਦੇ ਨਾਲ ਹੀ ਇਸ ਦੀ ਪੈਕਿੰਗ ਦਾ ਤਰੀਕਾ ਵੀ ਬਹੁਤ ਹੈਰਾਨੀਜਨਕ ਹੈ। ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਪਲਾਸਟਿਕ ਦੇ ਇੱਕ ਵੱਡੇ ਭਾਂਡੇ ਵਿੱਚ ਘੋਲ ਤਿਆਰ ਕਰ ਰਿਹਾ ਹੈ। ਇਹ ਇੱਕ ਕੋਲਡ ਡਰਿੰਕ ਵਰਗਾ ਲੱਗਦਾ ਹੈ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਕੋਲਡ ਡਰਿੰਕਸ ਵਰਗੇ ਦਿਸਣ ਵਾਲੇ ਘੋਲ ਨਾਲ ਖਾਲੀ ਬੋਤਲਾਂ ਭਰ ਕੇ ਪੈਕ ਕਰ ਰਿਹਾ ਹੈ। ਇਹ ਕੋਲਡ ਡਰਿੰਕ ਬਿਲਕੁਲ ਅਸਲੀ ਦਿਖਾਈ ਦਿੰਦੀ ਹੈ। ਇਸ ਵੀਡੀਓ ਨੂੰ @TariqBhatANN ਨਾਮ ਦੇ ਯੂਜ਼ਰ ਨੇ ਐਕਸ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ ਲਿਖਿਆ, “ਕੀ ਤੁਸੀਂ ਇਹ ਕੋਲ ਡ੍ਰਿੰਕਸ ਪੀ ਰਹੇ ਹੋ?”

ਵਾਇਰਲ ਹੋ ਰਹੇ ਇਸ ਵੀਡੀਓ ਨੂੰ ਦੇਖ ਕੇ ਇੱਕ ਯੂਜ਼ਰ ਨੇ ਲਿਖਿਆ, “ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।” ਇਕ ਹੋਰ ਯੂਜ਼ਰ ਨੇ ਲਿਖਿਆ, ”ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, “ਮੈਂ ਅੱਜ ਤੋਂ ਹੀ ਪੀਣੀ ਬੰਦ ਕਰ ਦਿੱਤੀ ਹੈ।”