Viral Video: ਵੀਤ ਬਲਜੀਤ ਨੇ ਗਾਇਆ ਮੂਸੇਵਾਲਾ ਦਾ ਗਾਣਾ, ਬਾਪੂ ਬਲਕੌਰ ਸਿੰਘ ਨੇ ਪਾਇਆ ਜੋਸ਼ ਨਾਲ ਭੰਗੜਾ
ਵੀਤ ਬਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਫੈਨਸ ਖੁਸ਼ ਹੋ ਗਏ ਹਨ। ਦੋ ਸਾਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੂੰ ਸਿੱਧੂ ਮੂਸੇਵਾਲਾ ਦੇ ਭਰਾ ਦੇ ਰੁੱਪ 'ਚ ਖੁਸ਼ੀ ਮਿਲੀ ਹੈ। ਵੀਤ ਬਲਜੀਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ਉੱਠ ਪੁੱਤ ਝੋਟਿਆ ਵੇ ਮੂਸੇਵਾਲਿਆ...। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਆਪਣੇ ਪੁੱਤ ਦਾ ਗਾਣਾ ਸੁਣ ਕੇ ਪਿਤਾ ਬਲਕੌਰ ਸਿੰਘ ਖੁੱਦ ਨੂੰ ਰੋਕ ਨਹੀਂ ਪਾਉਂਦੇ ਹਨ ਅਤੇ ਉਹ ਭੰਗੜਾ ਪਾਉਣ ਲਈ ਆਪਣੀਆਂ ਦੋਵੇਂ ਬਾਹਾਂ ਹਵਾ ਵਿੱਚ ਖੜੀਆਂ ਕਰ ਲੈਂਦੇ ਹਨ।

ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੇ ਘਰ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਆ ਚੁੱਕਿਆ ਹੈ। ਪੂਰੇ ਪਰਿਵਾਰ ‘ਚ ਜਿੱਥੇ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਮੂਸੇਵਾਲਾ ਦੇ ਫੈਨਸ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਹੁਣ ਪੁੱਤਰ ਦੇ ਜਨਮ ਤੋਂ ਬਾਅਦ ਆਪਣੇ ਪੁੱਤ ਸਿੱਧੂ ਮੂਸੇਵਾਲਾ ਨੂੰ ਗੁਆ ਦੇਣ ਦੇ ਗਮ ਤੋਂ ਉਭਰਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬੀ ਸਿੰਗਰ ਵੀਤ ਬਲਜੀਤ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਸਟੇਜ਼ ਤੇ ਸਿੱਧੂ ਮੂਸੇਵਾਲਾ ਦਾ ਇੱਕ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਇਸ ਗਾਣੇ ‘ਤੇ ਬਲਕੌਰ ਸਿੰਘ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।
ਵੀਤ ਬਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਫੈਨਸ ਖੁਸ਼ ਹੋ ਗਏ ਹਨ। ਦੋ ਸਾਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੂੰ ਸਿੱਧੂ ਮੂਸੇਵਾਲਾ ਦੇ ਭਰਾ ਦੇ ਰੁੱਪ ‘ਚ ਖੁਸ਼ੀ ਮਿਲੀ ਹੈ। ਵੀਤ ਬਲਜੀਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ਉੱਠ ਪੁੱਤ ਝੋਟਿਆ ਵੇ ਮੂਸੇਵਾਲਿਆ…। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਆਪਣੇ ਪੁੱਤ ਦਾ ਗਾਣਾ ਸੁਣ ਕੇ ਪਿਤਾ ਬਲਕੌਰ ਸਿੰਘ ਖੁੱਦ ਨੂੰ ਰੋਕ ਨਹੀਂ ਪਾਉਂਦੇ ਹਨ ਅਤੇ ਉਹ ਭੰਗੜਾ ਪਾਉਣ ਲਈ ਆਪਣੀਆਂ ਦੋਵੇਂ ਬਾਹਾਂ ਹਵਾ ਵਿੱਚ ਖੜੀਆਂ ਕਰ ਲੈਂਦੇ ਹਨ। ਇਹ ਵੀਡੀਓ ਕਿੱਥੋਂ ਦੀ ਹੈ ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਹੈ।
View this post on Instagram
ਪ੍ਰਸ਼ੰਸਕ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਵੀਡੀਓ ‘ਤੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਇਸ ਵੀਡੀਓ ਤੇ ਕਮੈਂਟ ਕੀਤਾ- ਸੀਰਾ ਕਰਤਾ ਵੀਤ ਵੀਰੇ, ਸਿੱਧੂ ਦਾ ਬਾਪੂ ਖੁਸ਼ ਕਰ ਦਿੱਤਾ। ਇੱਕ ਹੋਰ ਯੂਜ਼ਰ ਲਿਖਿਆ- ਬਾਪੂ ਨੂੰ ਸਟੇਜ਼ ‘ਤੇ ਸਿੱਧੂ ਮੂਸੇਵਾਲਾ ਨਜ਼ਰ ਆ ਰਿਹਾ ਸੀ। ਇਸੇ ਤਰ੍ਹਾਂ ਲੋਕ ਇਸ ਵੀਡੀਓ ‘ਤੇ ਅਲੱਗ-ਅਲੱਗ ਇਮੋਜ਼ੀ ਵੀ ਸ਼ੇਅਰ ਕਰ ਰਹੇ ਹਨ।