Viral Video: ਮੈਟਲ ਡਿਟੈਕਟਰ ਨਾਲ ਸਾਮਾਨ ਦੀ ਤਲਾਸ਼ ਕਰ ਰਿਹਾ ਸੀ ਸ਼ਖ਼ਸ, ਪਰ ਜੋ ਮਿਲਿਆ ਉਸਨੇ ਬਦਲ ਦਿੱਤੀ ਜ਼ਿੰਦਗੀ
Viral Video: ਸੋਸ਼ਲ ਮੀਡੀਆ 'ਤੇ ਖਜ਼ਾਨੇ ਦੀ ਖੋਜ ਕਰਨ ਵਾਲੇ ਵਿਅਕਤੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਾਫੀ ਹੈਰਾਨੀਜਨਕ ਹੈ। ਦਰਅਸਲ, ਇੱਕ ਮੈਟਲ ਡਿਟੈਕਟਰ ਦੀ ਮਦਦ ਨਾਲ, ਵਿਅਕਤੀ ਨੇ ਜ਼ਮੀਨ ਵਿੱਚ ਦੱਬਿਆ ਇੱਕ ਖਜ਼ਾਨਾ ਲੱਭਿਆ ਅਤੇ ਉਸ ਨੂੰ ਬਾਹਰ ਕੱਢਿਆ। ਉਸ ਨੂੰ ਇੱਕ ਡੱਬਾ ਮਿਲਿਆ ਸੀ, ਜਿਸ ਵਿੱਚ ਬਹੁਤ ਸਾਰੇ ਨੋਟ ਅਤੇ ਸੋਨੇ ਦੇ ਸਿੱਕੇ ਸਨ।
Viral Video: ਦੁਨੀਆ ‘ਚ ਕਈ ਅਜਿਹੀਆਂ ਥਾਵਾਂ ਹਨ, ਜਿੱਥੇ ਕਿਹਾ ਜਾਂਦਾ ਹੈ ਕਿ ਉੱਥੇ ਬਹੁਤ ਸਾਰਾ ਖਜ਼ਾਨਾ ਛੁਪਿਆ ਹੋਇਆ ਹੈ ਪਰ ਅੱਜ ਤੱਕ ਕਿਸੇ ਨੂੰ ਇਹ ਖਜ਼ਾਨਾ ਨਹੀਂ ਮਿਲਿਆ। ਹਾਲਾਂਕਿ, ਕਈ ਵਾਰ ਕੁਝ ਖਜ਼ਾਨਾ ਮਿਲ ਜਾਂਦਾ ਹੈ ਅਤੇ ਉਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਹਲਚਲ ਮਚ ਜਾਂਦੀ ਹੈ। ਖੈਰ, ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਖਜ਼ਾਨੇ ਦੀ ਖੋਜ ਵਿੱਚ ਲੱਗੇ ਹੋਏ ਹਨ ਅਤੇ ਕਈ ਲੋਕ ਮੈਟਲ ਡਿਟੈਕਟਰ ਦੀ ਮਦਦ ਨਾਲ ਖਜ਼ਾਨੇ ਨੂੰ ਲੱਭਣ ਦੀ ਕੋਸ਼ਿਸ਼ ਵੀ ਕਰਦੇ ਹਨ। ਫਿਲਹਾਲ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਵਿਅਕਤੀ ਮੈਟਲ ਡਿਟੈਕਟਰ ਦੀ ਮਦਦ ਨਾਲ ਖਜ਼ਾਨੇ ਦੀ ਖੋਜ ਕਰਦਾ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਹੱਥ ‘ਚ ਹੈਰਾਨੀਜਨਕ ਚੀਜ਼ਾਂ ਨਜ਼ਰ ਆ ਰਹੀਆਂ ਹਨ।
ਦਰਅਸਲ, ਵਿਅਕਤੀ ਮੈਟਲ ਡਿਟੈਕਟਰ ਨਾਲ ਜ਼ਮੀਨ ਹੇਠਾਂ ਦੱਬੇ ਖਜ਼ਾਨੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸੇ ਦੌਰਾਨ ਉਸ ਨੂੰ ਇਕ ਥਾਂ ‘ਤੇ ਕਿਸੇ ਧਾਤ ਦੀ ਵਸਤੂ ਦੀ ਮੌਜੂਦਗੀ ਦਾ ਸੰਕੇਤ ਮਿਲਿਆ, ਜਿਸ ਤੋਂ ਬਾਅਦ ਉਸ ਨੇ ਉਸ ਥਾਂ ‘ਤੇ ਖੁਦਾਈ ਸ਼ੁਰੂ ਕਰ ਦਿੱਤੀ। ਥੋੜਾ ਜਿਹਾ ਟੋਆ ਪੁੱਟਣ ਤੋਂ ਬਾਅਦ ਉਸ ਨੂੰ ਚਿੱਕੜ ਵਾਲੀ ਮਿੱਟੀ ਦੇ ਅੰਦਰ ਲੋਹੇ ਦਾ ਇਕ ਛੋਟਾ ਜਿਹਾ ਬਕਸਾ ਮਿਲਿਆ। ਜਿਵੇਂ ਹੀ ਉਸ ਨੇ ਡੱਬਾ ਖੋਲ੍ਹਿਆ ਤਾਂ ਉਸ ਅੰਦਰ ਕਰੰਸੀ ਨੋਟਾਂ ਦੇ ਬੰਡਲ ਮਿਲੇ। ਇੰਝ ਲੱਗਦਾ ਸੀ ਜਿਵੇਂ ਕਿਸੇ ਨੇ ਉਸ ਖਜ਼ਾਨੇ ਨੂੰ ਛੁਪਾਇਆ ਹੋਵੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵਿਅਕਤੀ ਬੰਡਲ ਨੂੰ ਖੋਲ੍ਹਦਾ ਹੈ ਤਾਂ ਉਸ ਦੇ ਅੰਦਰੋਂ ਬਹੁਤ ਸਾਰੇ ਸਿੱਕੇ ਨਿਕਲਦੇ ਹਨ, ਜੋ ਕਿ ਸੋਨੇ ਦੇ ਸਿੱਕਿਆਂ ਵਾਂਗ ਦਿਖਾਈ ਦਿੰਦੇ ਸਨ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਵੀਡੀਓ ਦੇਖੋ
View this post on Instagram
ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ the_best_archaeologist ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 2 ਲੱਖ 78 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 6 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ
ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ‘ਮੈਨੂੰ ਕਦੇ ਕੋਈ ਖਜ਼ਾਨਾ ਨਹੀਂ ਮਿਲਿਆ’, ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਕੀ ਮੈਨੂੰ ਇਸ ਲਈ ਵੀ ਕੋਈ ਕੋਰਸ ਕਰਨਾ ਪਏਗਾ’, ਉਥੇ ਹੀ ਕੁਝ ਯੂਜ਼ਰਸ ਇਸ ਖਜ਼ਾਨੇ ਦੀ ਭਾਲ ਨੂੰ ਇਕ ਫਰਜ਼ੀ ਵੀਡੀਓ ਕਹਿ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਸਕ੍ਰਿਪਟ ਹੈ।