SGPC Election: ਪ੍ਰਧਾਨ ਚੁਣੇ ਜਾਣ ਦੇ 15 ਤੋਂ 20 ਦਿਨਾਂ ‘ਚ ਨਜ਼ਰ ਆਉਣਗੇ ਬਦਲਾਅ, ਬੀਬੀ ਜਾਗੀਰ ਕੌਰ ਦਾ ਦਾਅਵਾ
Bibi Jagir Kaur on SGPC Election : ਅਕਾਲੀ ਦਲ ਦੇ ਬਾਗੀ ਧੜੇ ਦੀ ਆਗੂ ਬੀਬੀ ਜਾਗੀਰ ਕੌਰ ਇਸ ਵਾਰ ਆਪਣੀ ਜਿੱਤ ਨੂੰ ਲੈ ਕੇ ਕਾਫੀ ਆਸਵਾਨ ਹਨ। ਉਨ੍ਹਾਂ ਕਿਹਾ ਇਸ ਵੇਲ੍ਹੇ ਜੋ ਵੀ ਹੋ ਰਿਹਾ ਹੈ ਲੋਕ ਉਸਤੋਂ ਪਰੇਸ਼ਾਨ ਹਨ। ਐਸਜੀਪੀਸੀ ਦਾ ਮਰਿਆਦਾ ਬਚਾਉਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਉਹ ਪ੍ਰਧਾਨ ਚੁਣੇ ਜਾਂਦੇ ਹਨ ਤਾਂ 15-20 ਦਿਨਾਂ ਦੇ ਅੰਦਰ ਹੀ ਜਰੂਰੀ ਬਦਲਾਅ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ।
SGPC ਪ੍ਰਧਾਨ ਦੀ ਚੋਣ ਦਾ ਨਤੀਜਾ ਸੋਮਵਾਰ ਸ਼ਾਮ ਤੱਕ ਆ ਜਾਵੇਗਾ। ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਉਮੀਦਵਾਰ ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਅੱਜ ਇਮਿਤਹਾਨ ਦੀ ਘੜੀ ਹੈ। ਸਿੱਖ ਸੰਗਤ ਨੇ ਦੇਖਣਾ ਹੈ ਕਿ ਉਨ੍ਹਾਂ ਨੂੰ ਕਿਸ ਪਾਸੇ ਜਾਣਾ ਹੈ। ਜਿਸ ਪਾਰਟੀ ਦਾ ਪ੍ਰਧਾਨ ਖੁਦ ਤਨਖਾਈਆ ਐਲਾਨਿਆ ਗਿਆ ਹੈ, ਉਸ ਪਾਰਟੀ ਦੇ ਉਮੀਦਵਾਰ ਨੂੰ ਸੰਗਤ ਕਿਉਂ ਵੋਟ ਪਾਉਣਗੇ। ਉਨ੍ਹਾਂ ਕਿਹਾ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਸਹੀ ਫੈਸਲਾ ਲੈਣਗੇ ਅਤੇ ਬੇਅਦਬੀ ਘਟਨਾਵਾਂ ਤੇ ਕਾਰਵਾਈ ਨਾ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦੇਣਗੇ।
Published on: Oct 28, 2024 01:03 PM
Latest Videos

ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ

Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?

ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?

ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
