Shocking Video :ਯਾਤਰੀ ਨੂੰ ਪੁੱਠਾ ਲਿਟਾ ਕੇ ਗਰਦਨ ‘ਤੇ ਬੈਠਿਆ TTE, ਅਟੈਂਡੰਟ ਨੂੰ ਬੋਲਿਆ – ਬੇਲਟ ਨਾਲ ਮਾਰ, Video ਵਾਇਰਲ

Published: 

09 Jan 2025 18:30 PM

Amrapali Express TTE & Attendent Viral Video: ਵਾਇਰਲ ਹੋਇਆ ਇਹ ਵੀਡੀਓ 15708 ਅੰਮ੍ਰਿਤਸਰ ਕਟਿਹਾਰ ਐਕਸਪ੍ਰੈਸ ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਤੁਸੀਂ ਦੇਖੋਗੇ ਕਿ ਟੀਟੀਈ ਇੱਕ ਯਾਤਰੀ ਨੂੰ ਫਰਸ਼ 'ਤੇ ਲਿਟਾ ਕੇ ਉਸਦੇ ਮੁੰਹ ਨੂੰ ਗੋਡਿਆਂ ਨਾਲ ਦਬਾ ਲੈਂਦਾ ਹੈ। ਉੱਧਰ, ਅਟੈਂਡੰਟ ਉਸਨੂੰ ਗਾਲ੍ਹਾਂ ਕੱਢ ਰਿਹਾ ਹੈ ਅਤੇ ਬੈਲਟ ਨਾਲ ਕੁੱਟ ਰਿਹਾ ਹੈ।

Shocking Video :ਯਾਤਰੀ ਨੂੰ ਪੁੱਠਾ ਲਿਟਾ ਕੇ ਗਰਦਨ ਤੇ ਬੈਠਿਆ TTE, ਅਟੈਂਡੰਟ ਨੂੰ ਬੋਲਿਆ - ਬੇਲਟ ਨਾਲ ਮਾਰ, Video ਵਾਇਰਲ

ਯਾਤਰੀ ਨੂੰ ਪੁੱਠਾ ਲਿਟਾ ਕੇ ਗਰਦਨ 'ਤੇ ਬੈਠ ਗਿਆ TTE

Follow Us On

ਚਲਦੀ ਟ੍ਰੇਨ ਵਿੱਚ ਇੱਕ ਟੀਟੀਈ ਅਤੇ ਇੱਕ ਰੇਲਵੇ ਅਟੈਂਡੰਟ ਦਾ ਵੀਡੀਓ ਵਾਇਰਲ ਹੋਇਆ ਹੈ, ਜਿਸਨੂੰ ਦੇਖ ਕੇ ਲੋਕ ਬਹੁਤ ਭੜਕੇ ਹੋਏ ਹਨ। ਵੀਡੀਓ ਵਿੱਚ, ਟੀਟੀਈ ਨੂੰ ਫਰਸ਼ ‘ਤੇ ਮੂੰਹ ਪਰਨੇ ਪਏ ਇੱਕ ਯਾਤਰੀ ਦੀ ਗਰਦਨ ‘ਤੇ ਗੋਡਾ ਰੱਖ ਕੇ ਬੈਠਾ ਦੇਖਿਆ ਜਾ ਸਕਦਾ ਹੈ, ਜਦੋਂ ਕਿ ਅਟੈਂਡੰਟ ਗੰਦੀਆਂ-ਗੰਦੀਆਂ ਗਾਲ੍ਹਾਂ ਦੀ ਬੁਛਾਰ ਕਰਦਿਆਂ ਉਸ ਯਾਤਰੀ ਨੂੰ ਬੈਲਟ ਨਾਲ ਕੁੱਟ ਰਿਹਾ ਹੈ ਅਤੇ ਉਸ ਨਾਲ ਬਦਸਲੂਕੀ ਕਰ ਰਿਹਾ ਹੈ। ਆਰੋਪ ਹੈ ਕਿ ਯਾਤਰੀ ਨੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਮਹਿਲਾ ਯਾਤਰੀ ਨਾਲ ਛੇੜਛਾੜ ਕੀਤੀ ਸੀ। ਜਿਸ ਤੋਂ ਬਾਅਦ ਟੀਟੀਈ ਅਤੇ ਅਟੈਂਡੰਟ ਨੇ ਮਿਲ ਕੇ ਉਸਨੂੰ ਉੱਥੇ ਹੀ ਤਾਲਿਬਾਨੀ ਸਜ਼ਾ ਦੇ ਦਿੱਤੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਇੰਟਰਨੈੱਟ ਯੂਜ਼ਰਸ ਪੁੱਛ ਰਹੇ ਹਨ ਕਿ ਟੀਟੀਈ ਨੂੰ ਅਜਿਹਾ ਕਰਨ ਦਾ ਅਧਿਕਾਰ ਕਿਸਨੇ ਦਿੱਤਾ?

ਇਹ ਵੀਡੀਓ 15708 ਅੰਮ੍ਰਿਤਸਰ ਕਟਿਹਾਰ ਐਕਸਪ੍ਰੈਸ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਕਥਿਤ ਨਸ਼ੇ ਵਿੱਚ ਧੁੱਤ ਯਾਤਰੀ ਨੂੰ ਫਰਸ਼ ਤੇ ਮੁੱਧੇ ਭਾਰ ਲਿਟਾ ਕੇ ਟੀਟੀਈ ਉਸਦੀ ਗਰਦਨ ‘ਤੇ ਬੈਠਾ ਹੈ, ਜਦੋਂ ਕਿ ਅਟੈਂਡੰਟ ਉਸਨੂੰ ਗਾਲ੍ਹਾਂ ਕੱਢਦਾ ਹੋਇਆ ਬੈਲਟ ਨਾਲ ਕੁੱਟ ਰਿਹਾ ਹੈ। ਵੀਡੀਓ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਇਸ ਦੌਰਾਨ ਕੁਝ ਲੋਕ ਦਖਲ ਦੇਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਟੈਂਡੰਟ ਉਨ੍ਹਾਂ ਨੂੰ ਧਮਕਾ ਕੇ ਯਾਤਰੀ ਨੂੰ ਕੁੱਟਦਾ ਰਹਿੰਦਾ ਹੈ।

ਵਾਇਰਲ ਕਲਿੱਪ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਰਾਬੀ ਯਾਤਰੀ ਨੇ ਜਰੂਰ ਕੁਝ ਅਜਿਹਾ ਕੀਤਾ ਹੋਵੇਗਾ ਜਿਸ ਕਾਰਨ ਉਸਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਪਰ ਹੋਰ ਯਾਤਰੀਆਂ ਦੇ ਦਖਲ ਦੇ ਬਾਵਜੂਦ ਅਟੈਂਡੰਟ ਅਤੇ ਟੀਟੀਈ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ, ਇਸ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ। ਚੱਲਦੀ ਟ੍ਰੇਨ ਵਿੱਚ ਵਾਪਰੀ ਇਸ ਘਟਨਾ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਟੀਟੀਈ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ।

ਰੇਲਵੇ ਨੂੰ ਸਵਾਲ- ‘ਇਹ ਸਹੂਲਤ ਕਦੋਂ ਸ਼ੁਰੂ ਹੋਈ’

@nikh2024x ਹੈਂਡਲ ਤੋਂ ਵੀਡੀਓ ਸ਼ੇਅਰ ਕਰਦੇ ਹੋਏ, ਯੂਜ਼ਰ ਨੇ ਰੇਲਵੇ ਤੋਂ ਪੁੱਛਿਆ, ਇਹ ਸਹੂਲਤ ਕਦੋਂ ਸ਼ੁਰੂ ਹੋਈ, ਜਿੱਥੇ ਯਾਤਰੀ ਨੂੰ ਮੂੰਹ ਭਾਰ ਲੇਟਾਇਆ ਜਾਂਦਾ ਹੈ ਅਤੇ ਫਿਰ ਟੀਟੀਈ ਬੇਰਹਿਮੀ ਨਾਲ ਉਸਦੀ ਗਰਦਨ ‘ਤੇ ਗੋਡਾ ਰੱਖ ਕੇ ਬੈਠ ਜਾਂਦਾ ਹੈ। ਯੂਜ਼ਰ ਨੇ ਕਿਹਾ, ਜੇਕਰ ਯਾਤਰੀ ਦੀ ਕੋਈ ਗਲਤੀ ਹੈ, ਤਾਂ ਉਸ ਲਈ ਰੇਲਵੇ ਪੁਲਿਸ ਫੋਰਸ ਹੈ। ਉਸਨੂੰ ਬੁਲਾਓ। ਪਰ ਇਹ ਸਭ ਕੀ ਹੈ? ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਰੇਲਵੇ ਨੇ ਲਿਆ ਐਕਸ਼ਨ

ਜਿਵੇਂ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, @RailwaySeva ਨੇ ਜਵਾਬ ਦਿੱਤਾ ਕਿ @drm_lko ਨੇ ਸਬੰਧਤ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਹਾਲਾਂਕਿ, ਨੇਟੀਜ਼ਨ ਟੀਟੀਈ ਅਤੇ ਅਟੈਂਡੰਟ ਦੇ ਹਿੰਸਕ ਰਵੱਈਏ ਤੋਂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਕੁਮੈਂਟ ਕੀਤਾ, ਟੀਟੀਈ ਹੈ ਜਾਂ ਗੁੰਡਾ?