Viral: ਸਹੁਰੇ ਨੂੰ ਸਟੇਜ ‘ਤੇ ਖਿੱਚ ਕੇ ਲਾੜੇ ਨੇ ਕੀਤਾ ਅਜਿਹਾ ਡਾਂਸ, ਦੁਲਹਨ ਵੀ ਰਹਿ ਗਈ ਹੈਰਾਨ; ਦੇਖੋ VIDEO

tv9-punjabi
Updated On: 

19 Apr 2025 18:06 PM

Bridegroom Viral Video: ਜਦੋਂ ਆਮ ਤੌਰ 'ਤੇ ਲਾੜੇ ਅਤੇ ਲਾੜੀ ਦੇ ਡਾਂਸ ਵੀਡੀਓਜ਼ ਨੂੰ ਇੰਟਰਨੈਟ ਦੀ ਜਨਤਾ ਸ਼ੌਂਕ ਨਾਲ ਦੇਖਣਾ ਪਸੰਦ ਕਰਦੀ ਹੈ, ਹਾਲ ਹੀ ਵਿੱਚ ਵਾਇਰਲ ਹੋਈ ਇੱਕ ਵੀਡੀਓ ਜਿਸ ਵਿੱਚ ਸਹੁਰੇ ਨੂੰ ਸਟੇਜ 'ਤੇ ਖਿੱਚ ਕੇ 'ਸੁਨੋ ਸਸੁਰ ਜੀ' ਗੀਤ 'ਤੇ ਡਾਂਸ ਕਰਨਾ ਨੇਟੀਜ਼ਨਸ ਨੂੰ ਹਜਮ ਨਹੀਂ ਹੋ ਰਿਹਾ ਹੈ।

Viral: ਸਹੁਰੇ ਨੂੰ ਸਟੇਜ ਤੇ ਖਿੱਚ ਕੇ ਲਾੜੇ ਨੇ ਕੀਤਾ ਅਜਿਹਾ ਡਾਂਸ, ਦੁਲਹਨ ਵੀ ਰਹਿ ਗਈ ਹੈਰਾਨ; ਦੇਖੋ VIDEO

ਵਾਇਰਲ VIDEO

Follow Us On

ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ ਵਿੱਚ, ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਿਆਹ ਨਾਲ ਸਬੰਧਤ ਕੰਟੈਂਟ ਦਾ ਹੜ੍ਹ ਆ ਗਿਆ ਹੈ। ਕਦੇ ਲਾੜਾ ਆਪਣੇ ਸ਼ਾਨਦਾਰ ਡਾਂਸ ਨਾਲ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ, ਤਾਂ ਕਦੇ ਦੁਲਹਨ ਆਪਣੀਆਂ ਕਿਊਟ ਅਦਾਵਾਂ ਨਾਲ ਦਿਲ ਜਿੱਤ ਰਹੀ ਹੈ। ਪਰ ਹੁਣ ਸਾਹਮਣੇ ਆਈ ਵੀਡੀਓ ਨੂੰ ਦੇਖਣ ਤੋਂ ਬਾਅਦ, ਇੰਟਰਨੈੱਟ ਦੀ ਜਨਤਾ ਇੱਕ ਆਵਾਜ਼ ਵਿੱਚ ਕਹਿ ਰਹੀ ਹੈ – ਭਈਆ, ਲਾੜੇ ਵੱਲੋਂ ਅਸੀਂ ਤੁਹਾਡੇ ਤੋਂ ਮੁਆਫੀ ਮੰਗਦੇ ਹਾਂ। ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਕੀ ਖਾਸ ਹੈ।

ਉਂਝ ਤਾਂ ਲਾੜੇ-ਲਾੜੀ ਦੇ ਡਾਂਸ ਦੇ ਵੀਡੀਆ ਸੋਸ਼ਲ ਮੀਡੀਆ ਤੇ ਕਾੀ ਵਾਇਰ ਹੁੰਦੇ ਰਹਿੰਦੇ ਹਨ। ਪਰ ਇਸ ਵੇਲ੍ਹੇ ਜਿਹੜਾ ਵੀਡੀਓ ਵਾਇਰਲ ਹੋ ਰਿਹਾ ਹੈ, ਉਸਵਿੱਚ, ਸਹੁਰੇ ਦਾ ਸ਼ਰਮ ਨਾਲ ਸਿਰ ਝੁਕਾ ਲੈਣ ਇਸ ਗੱਲ ਦਾ ਸੰਕੇਤ ਹੈ ਕਿ ਸ਼ਾਇਦ ਕੁਝ ਜਿਆਦਾ ਹੋ ਗਿਆ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਨੂੰ ਸਟੇਜ ‘ਤੇ ਲਿਆਉਣ ਦੀ ਬਜਾਏ, ਲਾੜਾ ਆਪਣੇ ਸਹੁਰੇ ਨੂੰ ਖਿੱਚ ਕੇ ਸਟੇਜ ‘ਤੇ ਲਿਆਉਂਦਾ ਹੈ ਅਤੇ ਫਿਰ ਉਨ੍ਹਾਂ ਨਾਲ ਨੱਚਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ, ਸਹੁਰੇ ਦਾ ਚਿਹਰਾ ਅਤੇ ਉਨ੍ਹਾਂ ਦੇ ਹਾਵ-ਭਾਵ ਦੇਖਣ ਯੋਗ ਹਨ। ਉੱਧਰ ਲਾੜੀ ਵੀ ਹੈਰਾਨ ਰਹਿ ਜਾਂਦੀ ਹੈ।

ਇਹ ਵੀਡੀਓ ਇੰਸਟਾਗ੍ਰਾਮ ‘ਤੇ @shilu.studio ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲਗਭਗ 63 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ, ਜਦੋਂ ਕਿ ਕਈ ਯੂਜ਼ਰਸ ਨੇ ਕੁਮੈਂਟਸ ਕੀਤੇ ਹਨ। ਇੱਕ ਯੂਜ਼ਰ ਨੇ ਮਜ਼ਾਕ ਉਡਾਇਆ, “ਮੈਂ ਲਾੜੇ ਵੱਲੋਂ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ।” ਇੱਕ ਹੋਰ ਯੂਜ਼ਰ ਨੇ ਕਿਹਾ, ਹੁਣ ਇੱਕ ਹੋਰ ਨਵਾਂ ਚੋਂਚਲਾ ਸ਼ੁਰੂ ਹੋ ਗਿਆ ਹੈ। ਇੱਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, ਹੇ ਰੱਬਾ, ਮੌਤ ਆ ਜਾਵੇ, ਪਰ ਅਜਿਹਾ ਕਾਨਫੀਡੈਂਸ ਨਾ ਆਵੇ। ਇੱਕ ਹੋਰ ਯੂਜ਼ਰ ਨੇ ਲਿਖਿਆ, ਸਹੁਰਾ ਵੀ ਸੋਚ ਰਿਹਾ ਹੋਵੇਗਾ- ਕੀ ਮੈਂ ਕੁੜੀ ਨੂੰ ਗਲਤ ਹੱਥਾਂ ਵਿੱਚ ਤਾਂ ਨਹੀਂ ਦੇ ਰਿਹਾ ਹਾਂ।

ਲੋਕਾਂ ਦੀਆਂ ਇਹ ਪ੍ਰਤੀਕਿਰਿਆਵਾਂ ਦਰਸਾਉਂਦੀਆਂ ਹਨ ਕਿ ਵਿਆਹ ਵਰਗੇ ਮੌਕਿਆਂ ‘ਤੇ ਭਾਰਤੀ ਸਮਾਜ ਵਿੱਚ ਮਾਣ-ਸਨਮਾਨ ਅਤੇ ਪਰਿਵਾਰਕ ਸਨਮਾਨ ਨੂੰ ਕਿੰਨਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇੱਥੇ, ਲਾੜੇ ਦਾ ਇਰਾਦਾ ਬੇਸ਼ੱਕ ਫਨ ਲਈ ਹੋ ਸਕਦਾ ਹੈ, ਪਰ ਹਰ ਕਿਸੇ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਸਹੀ ਨਹੀਂ ਹੈ।