ਅਟਾਰੀ ਬਾਰਡਰ ‘ਤੇ ਪਾਕਿਸਤਾਨ ਦੀ ਗੰਦੀ ਹਰਕਤ, ਨਹੀਂ ਖੋਲ ਰਿਹਾ ਗੇਟ, ਦੋਵੇਂ ਪਾਸੇ ਫਸੇ ਲੋਕ

Updated On: 

06 May 2025 12:52 PM IST

Atari Border: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ ਬਾਰਡਰ 'ਤੇ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਪਾਕਿਸਤਾਨ ਨੇ ਸਵੇਰ ਤੋਂ ਗੇਟ ਨਹੀਂ ਖੋਲ੍ਹੇ ਹਨ। ਪਾਕਿਸਤਾਨ ਨਾ ਤਾਂ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਰਿਹਾ ਹੈ ਅਤੇ ਨਾ ਹੀ ਉੱਥੇ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਆਉਣ ਦੀ ਆਗਿਆ ਦੇ ਰਿਹਾ ਹੈ।

ਅਟਾਰੀ ਬਾਰਡਰ ਤੇ ਪਾਕਿਸਤਾਨ ਦੀ ਗੰਦੀ ਹਰਕਤ, ਨਹੀਂ ਖੋਲ ਰਿਹਾ ਗੇਟ, ਦੋਵੇਂ ਪਾਸੇ ਫਸੇ ਲੋਕ

ਅਟਾਰੀ ਬਾਰਡਰ 'ਤੇ ਪਾਕਿਸਤਾਨ ਨਹੀਂ ਖੋਲ ਰਿਹਾ ਗੇਟ

Follow Us On

ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ, ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ ਬਾਰਡਰ ਤੋਂ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਬਾਵਜੂਦ, ਪਾਕਿਸਤਾਨ ਵੱਲੋਂ ਸਵੇਰ ਤੋਂ ਗੇਟ ਨਹੀਂ ਖੋਲ੍ਹੇ ਗਏ ਹਨ। ਪਾਕਿਸਤਾਨ ਨਾ ਤਾਂ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਰਿਹਾ ਹੈ ਅਤੇ ਨਾ ਹੀ ਪਾਕਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਆਉਣ ਦੀ ਆਗਿਆ ਦੇ ਰਿਹਾ ਹੈ। ਭਾਰਤੀ ਇਮੀਗ੍ਰੇਸ਼ਨ ਕਾਊਂਟਰ ‘ਤੇ ਇਮੀਗ੍ਰੇਸ਼ਨ ਅਧਿਕਾਰੀ ਪਾਕਿਸਤਾਨ ਦੇ ਗੇਟ ਖੋਲ੍ਹਣ ਦੀ ਉਡੀਕ ਕਰ ਰਹੇ ਹਨ।

ਸਵੇਰੇ ਅਟਾਰੀ ਬਾਰਡਰ ‘ਤੇ ਪਹੁੰਚੇ ਪਾਕਿਸਤਾਨੀ ਨਾਗਰਿਕ ਅਜੇ ਵੀ ਵਾਹਨਾਂ ਵਿੱਚ ਬੈਠੇ ਪਾਕਿਸਤਾਨ ਜਾਣ ਦੀ ਉਡੀਕ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨ ਵਾਲੇ ਪਾਸਿਓਂ ਅਜੇ ਤੱਕ ਗੇਟ ਨਹੀਂ ਖੋਲ੍ਹੇ ਗਏ ਹਨ। ਭਾਰਤ ਸਰਕਾਰ ਦੇ ਨਵੇਂ ਹੁਕਮ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪਾਕਿਸਤਾਨ ਵਾਲੇ ਪਾਸਿਓਂ ਗੇਟ ਖੋਲ੍ਹਣ ਤੋਂ ਬਾਅਦ, ਬੀਐਸਐਫ ਦਸਤਾਵੇਜ਼ਾਂ ਦੀ ਜਾਂਚ ਕਰੇਗੀ ਅਤੇ ਪਾਕਿਸਤਾਨੀਆਂ ਨੂੰ ਬਾਰਡਰ ਪਾਰ ਕਰਨ ਦੀ ਇਜਾਜ਼ਤ ਦੇਵੇਗੀ। ਫਿਰ ਇਮੀਗ੍ਰੇਸ਼ਨ ਦੀ ਜਾਂਚ ਕਰਨ ਤੋਂ ਬਾਅਦ, ਪਾਕਿਸਤਾਨੀ ਵਾਪਸ ਜਾ ਸਕਣਗੇ। ਸਵੇਰ ਤੋਂ ਇੱਕ ਵੀ ਪਾਕਿਸਤਾਨੀ ਨਾਗਰਿਕ ਬਾਰਡਰ ਪਾਰ ਨਹੀਂ ਸਕਿਆ ਹੈ।

ਕੀ ਹੈ ਭਾਰਤ ਸਰਕਾਰ ਦਾ ਨਵਾਂ ਹੁਕਮ ?

ਅਟਾਰੀ ਅੰਤਰਰਾਸ਼ਟਰੀ ਸਰਹੱਦ ਨੂੰ ਬੰਦ ਕਰਨ ਦੇ ਫੈਸਲੇ ਤੇ ਭਾਰਤ ਸਰਕਾਰ ਨੇ 1 ਮਈ ਨੂੰ ਪਾਕਿਸਤਾਨ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ 1 ਮਈ ਨੂੰ ਅਟਾਰੀ ਅੰਤਰਰਾਸ਼ਟਰੀ ਸਰਹੱਦ ‘ਤੇ ਹਰ ਤਰ੍ਹਾਂ ਦੀ ਆਵਾਜਾਈ ਅਤੇ ਵਪਾਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਦੇ ਬਾਵਜੂਦ, ਪਾਕਿਸਤਾਨੀ ਨਾਗਰਿਕਾਂ ਨੂੰ ਅਜੇ ਵੀ ਬਾਰਡਰ ਪਾਰ ਕਰਨ ਦੀ ਇਜਾਜ਼ਤ ਹੋਵੇਗੀ। ਅਗਲੇ ਹੁਕਮਾਂ ਤੱਕ, ਭਾਰਤ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਰਾਹੀਂ ਆਪਣੇ ਦੇਸ਼ ਵਾਪਸ ਜਾ ਸਕਦੇ ਹਨ। ਇਹ ਵੀ ਪੜ੍ਹੋ – ਅਟਾਰੀ ਸਰਹੱਦ ਤੋਂ 6 ਦਿਨਾਂ ਵਿੱਚ ਵਾਪਸ ਗਏ 786 ਪਾਕਿਸਤਾਨੀ, ਭਾਰਤ ਆਉਣ ਵਾਲਿਆਂ ਦੀ ਗਿਣਤੀ ਹੋਈ ਦੁੱਗਣੀ

ਵੈਲਿਡ ਟ੍ਰੈਵਲ ਵੀਜ਼ਾ, ਪੂਰੇ ਦਸਤਾਵੇਜ਼ ਦਿਖਾਉਣ ਵਾਲੇ ਅਤੇ ਕਿਸੇ ਵੀ ਕਾਰਨ ਕਰਕੇ ਭਾਰਤ ਵਿੱਚ ਫਸੇ ਹੋਏ ਨਾਗਰਿਕਾਂ ਨੂੰ ਅਜੇ ਵੀ ਸਰਹੱਦ ਪਾਰ ਕਰਨ ਦੀ ਆਗਿਆ ਹੋਵੇਗੀ। ਇਸ ਤੋਂ ਪਹਿਲਾਂ, 1 ਮਈ ਨੂੰ, ਭਾਰਤ ਸਰਕਾਰ ਨੇ ਅਟਾਰੀ ਸਰਹੱਦ ਤੋਂ ਸਾਰੇ ਨਾਗਰਿਕ ਆਵਾਜਾਈ ਅਤੇ ਵਪਾਰਕ ਓਪਰੇਸ਼ੰਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਪਰ ਹੁਣ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਸਰਕਾਰ ਤੋਂ ਵੱਡੀ ਰਾਹਤ ਮਿਲੀ ਹੈ।