Shocking Video: ਪ੍ਰੇਮੀ ਦੀ ਪਤਨੀ ਨੂੰ ਦੇਖ ਕੇ 10ਵੀਂ ਮੰਜ਼ਿਲ ਤੋਂ ਲਟਕੀ ਪ੍ਰੇਮਿਕਾ! ਫਿਲਮੀ ਸਟਾਈਲ ‘ਚ ਆਸ਼ਿਕ ਦੇ ਘਰ ਹੋਇਆ ਡਰਾਮਾ; ਦੇਖੋ ਵੀਡੀਓ
Viral Video : ਇੱਕ ਵਿਆਹੁਤਾ ਆਦਮੀ ਆਪਣੀ ਕਥਿਤ ਪ੍ਰੇਮਿਕਾ ਨਾਲ ਆਪਣੇ ਅਪਾਰਟਮੈਂਟ ਵਿੱਚ ਸੀ, ਉਸੇ ਵੇਲ੍ਹੇ ਉਸਦੀ ਪਤਨੀ ਅਚਾਨਕ ਘਰ ਵਾਪਸ ਆ ਗਈ। ਆਦਮੀ ਘਬਰਾ ਗਿਆ, ਅਤੇ ਫੜੇ ਜਾਣ ਦੇ ਡਰੋਂ, ਉਸਨੇ ਆਪਣੀ ਪ੍ਰੇਮਿਕਾ ਨੂੰ ਬਚਾਉਣ ਲਈ ਇੱਕ ਹੈਰਾਨ ਕਰਨ ਵਾਲਾ ਅਤੇ ਬਹੁਤ ਖ਼ਤਰਨਾਕ ਕਦਮ ਚੁੱਕਿਆ।
Image Credit source: Instagram/@lindaikejiblogofficial
Heart-Stopping Moment Captured In China:ਚੀਨ ਦੇ ਗੁਆਂਗਡੋਂਗ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਆਹੁਤਾ ਆਦਮੀ ਦੀ ਕਥਿਤ ਪ੍ਰੇਮਿਕਾ ਆਪਣੀ ਜਾਨ ਬਚਾਉਣ ਲਈ 10ਵੀਂ ਮੰਜ਼ਿਲ ਦੀ ਖਿੜਕੀ ਨਾਲ ਲਟਕਦੀ ਦਿਖਾਈ ਦੇ ਰਹੀ ਹੈ। ਇਹ ਹਾਈ-ਵੋਲਟੇਜ ਡਰਾਮਾ ਉਦੋਂ ਸ਼ੁਰੂ ਹੋਇਆ ਜਦੋਂ ਔਰਤ ਦੇ ਪ੍ਰੇਮੀ ਦੀ ਪਤਨੀ ਅਚਾਨਕ ਘਰ ਵਾਪਸ ਆਈ। ਵਾਇਰਲ ਵੀਡੀਓ ਵਿੱਚ ਅੱਗੇ ਕੀ ਹੋਇਆ ਤੁਸੀਂ ਖੁਦ ਦੇਖ ਲਵੋ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਸੋਸ਼ਲ ਮੀਡੀਆ ਯੂਜਰ ਇਸ ‘ਤੇ ਕਈ ਤਰੀਕਿਆਂ ਨਾਲ ਟਿੱਪਣੀਆਂ ਕਰ ਰਹੇ ਹਨ।
ਦਿ ਸਨ ਵਿੱਚ ਛਪੀ ਇੱਕ ਰਿਪੋਰਟ ਦੇ ਅਨੁਸਾਰ, ਇੱਕ ਵਿਆਹੁਤਾ ਆਦਮੀ ਆਪਣੀ ਕਥਿਤ ਪ੍ਰੇਮਿਕਾ ਨਾਲ ਆਪਣੇ ਫਲੈਟ ਵਿੱਚ ਸੀ, ਉਸੇ ਵੇਲ੍ਹੇ ਉਸਦੀ ਪਤਨੀ ਅਚਾਨਕ ਘਰ ਵਾਪਸ ਆ ਗਈ। ਆਦਮੀ ਘਬਰਾ ਗਿਆ, ਅਤੇ ਫੜੇ ਜਾਣ ਦੇ ਡਰੋਂ, ਉਸਨੇ ਆਪਣੀ ਪ੍ਰੇਮਿਕਾ ਨੂੰ ਬਚਾਉਣ ਲਈ ਇੱਕ ਹੈਰਾਨ ਕਰਨ ਵਾਲਾ ਅਤੇ ਬਹੁਤ ਖ਼ਤਰਨਾਕ ਕਦਮ ਚੁੱਕ ਲਿਆ। ਪ੍ਰੇਮਿਕਾ ਨੂੰ 10ਵੀਂ ਮੰਜ਼ਿਲ ਦੀ ਖਿੜਕੀ ਨਾਲ ਲਟਕਣਾ ਪਿਆ। ਜੇਕਰ ਉਹ ਫਿਸਲ ਜਾਂਦੀ, ਤਾਂ ਉਸਦੀ ਮੌਤ ਹੋ ਜਾਂਦੀ।
ਵਾਇਰਲ ਵੀਡੀਓ ਵਿੱਚ, ਇੱਕ ਚਿੱਟੇ ਰੰਗ ਦੀ ਡਰੈੱਸ ਵਿੱਚ ਔਰਤ ਨੂੰ 10ਵੀਂ ਮੰਜ਼ਿਲ ਦੀ ਖਿੜਕੀ ਤੋਂ ਲਟਕਦੇ ਦੇਖਿਆ ਜਾ ਸਕਦਾ ਹੈ। ਉਹ ਪਹਿਲਾਂ ਖਿੜਕੀ ਦੇ ਬਾਹਰ ਇੱਕ ਤੰਗ ਕਿਨਾਰੇ ਤੇ ਤੁਰਦੀ ਹੈ। ਫਿਰ, ਉਹ ਪਾਈਪ ਅਤੇ ਹੋਰ ਖਿੜਕੀਆਂ ਦੇ ਸਹਾਰੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰਦੀ ਹੈ। ਇੱਕ ਸਮੇਂ, ਉਹ ਪਾਈਪ ‘ਤੇ ਪੂਰੀ ਤਰ੍ਹਾਂ ਲਟਕ ਜਾਂਦੀ ਹੈ ਅਤੇ ਨਾਲ ਲੱਗਦੀ ਖਿੜਕੀ ‘ਤੇ ਦਸਤਕ ਦੇਣ ਵਿੱਚ ਕਾਮਯਾਬ ਹੋ ਜਾਂਦੀ ਹੈ।
ਵੀਡੀਓ ਵਿੱਚ ਔਰਤ ਦਾ ਬੁਆਏਫ੍ਰੈਂਡ ਵੀ ਸ਼ਰਟਲੈਸ ਦਿਖਾਈ ਦੇ ਰਿਹਾ ਹੈ, ਅੰਦਰੋਂ ਆਪਣੀ ਪ੍ਰੇਮਿਕਾ ਨਾਲ ਗੱਲ ਕਰ ਰਿਹਾ ਹੈ, ਪਰ ਥੋੜ੍ਹੀ ਦੇਰ ਬਾਅਦ ਗਾਇਬ ਹੋ ਜਾਂਦਾ ਹੈ। ਇਸ ਦੌਰਾਨ, ਔਰਤ 10ਵੀਂ ਮੰਜ਼ਿਲ ਤੋਂ 9ਵੀਂ ਮੰਜ਼ਿਲ ਤੱਕ ਤੁਰਦੀ ਹੋਈ ਦਿਖਾਈ ਦੇ ਰਹੀ ਹੈ, ਉਸਦੇ ਹੱਥ ਵਿੱਚ ਇੱਕ ਫ਼ੋਨ ਹੈ।
ਬੇਵਫ਼ਾਈ ਦਾ ਖਤਰਨਾਕ ਅੰਜਾਮ!
ਚੀਨ ਵਿੱਚ ਇਹ ਘਟਨਾ ਦਰਸਾਉਂਦੀ ਹੈ ਕਿ ਬੇਵਫ਼ਾਈ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ, ਨਾ ਸਿਰਫ ਪਤੀ-ਪਤਨੀ ਦੇ ਰਿਸ਼ਤੇ ਨੂੰ ਖਰਾਬ ਕਰਦੇ ਹਨ, ਸਗੋਂ ਇਸ ਵਿੱਚ ਸ਼ਾਮਲ ਤੀਜੇ ਸ਼ਖਸ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਦਿੰਦੇ ਹਨ। ਵੀਡੀਓ ਔਨਲਾਈਨ ਵਾਇਰਲ ਹੋ ਰਿਹਾ ਹੈ, ਜਿਸ ਨੂੰ ਨੇਟੀਜ਼ਨਸ ਇਸਨੂੰ ਫਿਲਮੀ ਡਰਾਮਾ ਕਹਿ ਰਹੇ ਹਨ।
