OMG! ਸੜਕ ‘ਤੇ ਦੌੜਦੇ ਕਰੰਟ ਦੀ ਲਪੇਟ ‘ਚ ਆਈ ਬੱਚੀ, ਬਜੁਰੱਗ ਨੇ ਸਮਝਦਾਰੀ ਨਾਲ ਇੰਝ ਬਚਾਈ ਜਾਨ, ਵੇਖੋ ਵੀਡੀਓ

kusum-chopra
Updated On: 

28 Sep 2023 14:43 PM

ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ। ਕੁਝ ਇਸ ਨੂੰ ਮੌਤ ਦੀ ਦਾਅਵਤ ਅਤੇ ਵਾਪਸ ਆਉਣ ਵਾਲਾ ਕਹਿ ਰਹੇ ਹਨ, ਉਥੇ ਹੀ ਕੁਝ ਯੂਜ਼ਰਸ ਉਸ ਰਾਹਗੀਰ ਦੀ ਵੀ ਤਾਰੀਫ ਕਰ ਰਹੇ ਹਨ, ਜਿਸ ਨੇ ਬੱਚੀ ਦੀ ਜਾਨ ਬਚਾਈ ਹੈ।

OMG! ਸੜਕ ਤੇ ਦੌੜਦੇ ਕਰੰਟ ਦੀ ਲਪੇਟ ਚ ਆਈ ਬੱਚੀ, ਬਜੁਰੱਗ ਨੇ ਸਮਝਦਾਰੀ ਨਾਲ ਇੰਝ ਬਚਾਈ ਜਾਨ, ਵੇਖੋ ਵੀਡੀਓ
Follow Us On

ਬੀਤੇ ਦਿਨੀਂ ਮਾਨਸੂਨ ਦੇ ਸੀਜ਼ਨ ਦੌਰਾਨ ਤਕਰੀਬਨ ਹਰ ਸੂਬੇ ਵਿੱਚ ਪਏ ਭਾਰੀ ਮੀਂਹ ਨੇ ਲੋਕਾਂ ਦੀਆਂ ਮੁਸ਼ੱਕਲਾਂ ਵਿੱਚ ਵਾਧਾ ਕਰ ਦਿੱਤਾ ਸੀ। ਇਸ ਦੌਰਾਨ ਕਈ ਦਰਦਨਾਕ ਘਟਨਾਵਾਂ ਵੀ ਵਾਪਰੀਆਂ। ਕਿਸੇ ਨੂੰ ਸੱਪ ਨੇ ਡੰਗ ਲਿਆ ਤਾਂ ਕਿਸੇ ਦੀ ਜ਼ਹਿਰੀਲੇ ਕੀੜੇ ਨੇ ਜਾਨ ਲੈ ਲਈ। ਇਸ ਦੌਰਾਨ ਪਾਣੀ ਚ ਕਰੰਟ ਦੌੜਣ ਦੀਆ ਕੁਝ ਘਟਨਾਵਾਂ ਵੀ ਵੇਖਣ ਨੂੰ ਮਿਲੀਆਂ। ਅਜਿਹਾ ਹੀ ਇੱਕ ਵੀਡੀਓ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਵਾਇਰਲ ਵੀਡੀਓ ਵਿੱਚ ਸੜਕ ਤੇ ਭਰੇ ਪਾਣੀ ਵਿੱਚ ਅਚਾਨਕ ਕਰੰਟ ਦੌੜਣ ਲੱਗਦਾ ਹੈ ਅਤੇ ਇਸਦੀ ਲਪੇਟ ਵਿੱਚ ਇੱਕ ਬੱਚੀ ਆ ਜਾਂਦੀ ਹੈ। ਕਰੰਟ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਬੱਚੀ ਤਕਰੀਬਨ ਮੌਤ ਦੇ ਮੁੰਹ ਵਿੱਚ ਪਹੁੰਚ ਜਾਂਦੀ ਹੈ, ਪਰ ਅਚਾਨਕ ਪਰ ਇੱਕ ਆਦਮੀ ਦੀ ਸਮਝਦਾਰੀ ਨਾਲ ਉਸ ਦੀ ਜਾਨ ਬੱਚ ਜਾਂਦੀ ਹੈ।

ਉੱਥੇ ਮੌਜੂਦ ਕੁਝ ਲੋਕਾਂ ਨੇ ਕੱਪੜਿਆਂ ਦੀ ਮਦਦ ਨਾਲ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਪਰ ਅਚਾਨਕ ਇੱਕ ਬਜੁਰੱਗ ਆਦਮੀ ਵੀਡੀਓ ਬਣਾ ਰਹੇ ਸ਼ਖਸ ਤੋਂ ਲੱਕੜ ਦਾ ਡੰਡਾ ਮੰਗਦਾ ਹੈ ਅਤੇ ਉਸਦੀ ਮਦਦ ਨਾਲ ਬੱਚੀ ਨੂੰ ਹੋਲੀ-ਹੋਲੀ ਖਿੱਚ ਲੈਂਦਾ ਹੈ। ਕਰੰਟ ਦੀ ਰੇਂਜ ਚੋਂ ਬਾਹਰ ਆਉਣ ਤੋਂ ਬਾਅਦ ਬੱਚੀ ਵੀ ਉੱਠ ਖੜੀ ਹੁੰਦੀ ਹੈ।