Viral Video: ਦੇਖ ਲਓ ਕ੍ਰਿਕਟਰ ਮੁਹੰਮਦ ਸ਼ਮੀ ਦਾ ਹਮਸ਼ਕਲ, ਅਸਲੀ ਨਕਲੀ ਦਾ ਫ਼ਰਕ ਕਰਨਾ ਹੋ ਜਾਓ ਔਖਾ

Published: 

12 Jan 2024 17:03 PM

ਵਿਸ਼ਵ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰ ਤੋਂ ਬਾਅਦ ਮੁਹੰਮਦ ਸ਼ਮੀ ਕ੍ਰਿਕਟ ਫੈਨਜ਼ ਲਈ ਬਹੁਤ ਲੋਕਪ੍ਰਿਅ ਬਣੇ ਹੋਏ ਹਨ। ਇਨ੍ਹੀ ਦਿਨੀਂ ਮੁਹੰਮਦ ਸ਼ਮੀ ਦੇ ਲੁੱਕ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਪਹਿਲੀ ਨਜ਼ਰ 'ਚ ਤੁਸੀਂ ਵੀ ਉਨ੍ਹਾਂ ਨੂੰ ਮੁਹੰਮਦ ਸ਼ਮੀ ਹੀ ਸਮਝੋਗੇ। ਪਰ ਅਜਿਹਾ ਨਹੀਂ ਹੈ। ਵਾਇਰਲ ਹੋ ਰਹੇ ਇਸ ਵੀਡੀਓ ਬਾਰੇ ਸੋਸ਼ਲ ਮੀਡੀਆ ਬਾਰੇ ਲੋਕ ਕੀ ਆਖ ਰਹੇ ਹਨ ਦੇਖੋ ਰਿਪੋਰਟ

Viral Video: ਦੇਖ ਲਓ ਕ੍ਰਿਕਟਰ ਮੁਹੰਮਦ ਸ਼ਮੀ ਦਾ ਹਮਸ਼ਕਲ, ਅਸਲੀ ਨਕਲੀ ਦਾ ਫ਼ਰਕ ਕਰਨਾ ਹੋ ਜਾਓ ਔਖਾ

ਕ੍ਰਿਕਟਰ ਮੁਹੰਮਦ ਸ਼ਮੀ ਵਰਗਾ ਦਿਖਣ ਵਾਲਾ ਵਿਅਕਤੀ pic credit: x/ @RVCJ_FB

Follow Us On

ਭਾਰਤੀ ਕ੍ਰਿਕਟਰ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਸ਼ਮੀ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸ਼ਮੀ ਤੇ ਛਾਏ ਹੋਏ ਹਨ। ਸੋਸ਼ਲ ਮੀਡੀਆ ‘ਤੇ ਮੁਹੰਮਦ ਸ਼ਮੀ ਦੀ ਕਾਫੀ ਤਾਰੀਫ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਮੀਮਜ਼ ਵੀ ਵਾਇਰਲ ਹੋ ਰਹੇ ਹਨ। ਪਰ ਇਹਨਾਂ ਸਾਰੇ ਕਾਰਨਾਂ ਤੋਂ ਹਟਕੇ ਇੱਕ ਕਾਰਨ ਹੋਰ ਹੈ ਜਿਸ ਕਾਰਨ ਸ਼ਮੀ ਚਰਚਾਵਾਂ ਵਿੱਚ ਹਨ ।

ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਵਿਅਕਤੀ ਟੌਪੀ ਅਤੇ ਜੈਕਟ ਪਹਿਨੇ ਹੋਏ ਨਜ਼ਰ ਆ ਰਿਹਾ ਹੈ। ਜਿਸ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸਨੂੰ ਦੂਰੋਂ ਦੇਖਣ ਤੇ ਇਸਦਾ ਭੁਲੇਖਾ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਤੇ ਪੈਂਦਾ ਹੈ।

ਵਾਇਰਲ ਵੀਡੀਓ ਵੀ ਕੀ ਹੈ ?

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇੱਕ ਵਿਅਕਤੀ ਬਿਲਕੁੱਲ ਮੁਹੰਮਦ ਸ਼ਮੀ ਵਾਂਗ ਦਿਖ ਰਿਹਾ ਹੈ ਪਰ ਉਹ ਅਸਲ ਵਿੱਚ ਮੁਹੰਮਦ ਸ਼ਾਮੀ ਨਹੀਂ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਉਸ ਨੂੰ ਗੇਂਦਬਾਜ਼ੀ ਦੀ ਨਕਲ ਕਰਨ ਲਈ ਵੀ ਕਹਿੰਦਾ ਹੈ, ਜਿਸ ਤੋਂ ਬਾਅਦ ਉਹ ਮੁਹੰਮਦ ਸ਼ਮੀ ਦੇ ਅੰਦਾਜ਼ ‘ਚ ਗੇਂਦਬਾਜ਼ੀ ਦੀ ਨਕਲ ਕਰਦਾ ਨਜ਼ਰ ਆ ਰਿਹਾ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਆਈ ਤੇ ਵਾਇਰਲ ਹੋ ਗਈ।

ਦੇਖੋ ਵਾਇਰਲ ਵੀਡੀਓ

ਲੋਕਾਂ ਦੀਆਂ ਟਿੱਪਣੀਆਂ

ਇਹ ਵੀਡੀਓ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @RVCJ_FB ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਇੱਕ ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ- ਭਾਰਤੀ ਟੀਮ ‘ਚ ਲੈ ਜਾਓ, ਕੀ ਪਤਾ ਗੇਂਦਬਾਜ਼ੀ ਵੀ ਆਉਂਦੀ ਹੋਵੇ। ਇਕ ਹੋਰ ਯੂਜ਼ਰ ਨੇ ਲਿਖਿਆ- ਇਸ ਨੂੰ ਬਰਾਬਰ ਸੁੱਕਣ ਦਿਓ, ਅਜੇ ਮੁਹੰਮਦ ‘ਨਮੀ’ ਹੈ।