ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Video : ਦੇਸੀ ਕੁੜੀ ਦੇ ਨਾਲ ਜਪਾਨੀ ਕੁੜੀ ਨੇ ਕੀਤਾ ਸਾੜੀ ਪਾ ਕੇ ਡਾਂਸ, ਲੋਕ ਹੋਏ ਦੀਵਾਨੇ

Viral Video : ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਦੋ ਕੁੜੀਆਂ ਦੇ 'ਗੋਰੀ ਹੈਂ ਕਲਾਈਆਂ' ਗੀਤ 'ਤੇ ਨੱਚਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਨੱਚਦੀਆਂ ਨਜ਼ਰ ਆ ਰਹੀਆਂ ਕੁੜੀਆਂ ਵਿੱਚੋਂ ਇੱਕ ਭਾਰਤ ਤੋਂ ਹੈ ਅਤੇ ਦੂਜੀ ਜਪਾਨ ਤੋਂ ਹੈ।

Viral Video : ਦੇਸੀ ਕੁੜੀ ਦੇ ਨਾਲ ਜਪਾਨੀ ਕੁੜੀ ਨੇ ਕੀਤਾ ਸਾੜੀ ਪਾ ਕੇ ਡਾਂਸ, ਲੋਕ ਹੋਏ ਦੀਵਾਨੇ
Follow Us
tv9-punjabi
| Published: 08 Mar 2025 19:00 PM

ਵਿਦੇਸ਼ਾਂ ਦੇ ਲੋਕ ਭਾਰਤ ਦੇ ਸੱਭਿਆਚਾਰ ਤੋਂ ਇੰਨੇ ਪ੍ਰਭਾਵਿਤ ਹੁੰਦੇ ਹਨ ਕਿ ਉਹ ਇਸਦਾ ਪਾਲਣ ਕਰਨਾ ਸ਼ੁਰੂ ਕਰ ਦਿੰਦੇ ਹਨ। ਅਸੀਂ ਸੋਸ਼ਲ ਮੀਡੀਆ ‘ਤੇ ਅਜਿਹੇ ਬਹੁਤ ਸਾਰੇ ਵਿਦੇਸ਼ੀ ਦੇਖੇ ਹੋਣਗੇ। ਜੋ ਭਾਰਤੀ ਸੱਭਿਆਚਾਰ ਨੂੰ ਅਪਣਾ ਰਹੇ ਹਨ ਅਤੇ ਉਸਦਾ ਪਾਲਣ ਕਰ ਰਹੇ ਹਨ। ਕੁੱਝ ਨੇ ਭਾਰਤੀ ਪਹਿਰਾਵਾ ਪਹਿਨਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਕੁੱਝ ਨੇ ਸਨਾਤਨ ਮਾਰਗ ਅਪਣਾਇਆ ਹੈ। ਹਾਲ ਹੀ ਵਿੱਚ, ਇੱਕ ਅਜਿਹੀ ਹੀ ਜਾਪਾਨੀ ਕੁੜੀ ਦਾ ਵੀਡੀਓ ਇਨ੍ਹੀਂ ਦਿਨੀਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੁੜੀ ਨੂੰ ਭਾਰਤੀ ਅਤੇ ਰਵਾਇਤੀ ਅੰਦਾਜ਼ ਵਿੱਚ ਦੇਖਿਆ ਜਾ ਸਕਦਾ ਹੈ।

ਬਾਲੀਵੁੱਡ ਦੇ ਗਾਣਿਆਂ ‘ਤੇ ਕੀਤਾ ਡਾਂਸ

ਵੀਡੀਓ ਵਿੱਚ, ਕੁੜੀ ਸਾੜੀ ਪਹਿਨ ਕੇ ਆਪਣੇ ਭਾਰਤੀ ਦੋਸਤ ਨਾਲ ਬਾਲੀਵੁੱਡ ਗੀਤ ‘ਗੋਰੀ ਹੈਂ ਕਲਾਈਆਂ’ ‘ਤੇ ਨੱਚਦੀ ਦਿਖਾਈ ਦੇ ਰਹੀ ਹੈ। ਦੋਵਾਂ ਦੇ ਡਾਂਸ ਮੂਵਜ਼ ਬਹੁਤ ਵਧੀਆ ਲੱਗ ਰਹੇ ਹਨ। ਜਪਾਨੀ ਕੁੜੀ ਲਈ ਭਾਰਤੀ ਗੀਤਾਂ ‘ਤੇ ਕਦਮ-ਦਰ-ਕਦਮ ਨੱਚਣਾ ਓਨਾ ਹੀ ਔਖਾ ਹੈ ਜਿੰਨਾ ਭਾਰਤੀ ਲੋਕਾਂ ਲਈ ਜਪਾਨੀ ਗੀਤਾਂ ‘ਤੇ ਨੱਚਣਾ। ਫਿਰ ਵੀ ਇਹ ਜਪਾਨੀ ਕੁੜੀ ਬਾਲੀਵੁੱਡ ਗਾਣੇ ‘ਤੇ ਇਸ ਤਰ੍ਹਾਂ ਨੱਚ ਰਹੀ ਹੈ। ਜਿਵੇਂ ਕੋਈ ਭਾਰਤੀ ਕੋਰੀਓਗ੍ਰਾਫਰ ਨੱਚ ਰਿਹਾ ਹੋਵੇ।

ਇਹ ਵੀ ਪੜ੍ਹੋ- Uyi Amma ਰਵੀਨਾ ਟੰਡਨ ਦੀ ਧੀ ਦੇ ਆਈਟਮ ਨੰਬਰ ਤੇ ਔਰਤ ਨੇ ਕੀਤਾ ਅਜਿਹਾ ਡਾਂਸ ਕਿ ਵੀਡੀਓ ਦੇਖ ਕੇ ਯੂਜ਼ਰ ਵੀ ਹੋਏ ਫੈਨ

ਭਾਰਤੀ ਲੋਕਾਂ ਦਾ ਦਿਲ ਜਿੱਤਿਆ

ਆਪਣੀ ਭਾਰਤੀ ਸਹੇਲੀ ਨਾਲ ਨੱਚ ਰਹੀ ਜਪਾਨੀ ਕੁੜੀ ਦਾ ਨਾਂਅ ਮਾਇਓ ਹੈ। ਉਸਨੇ ਆਪਣੇ ਇਸ ਡਾਂਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ @Mayo Japan ‘ਤੇ ਸਾਂਝਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਮਾਇਓ ਇੱਕ ਜਾਪਾਨੀ ਕੰਟੇਟ ਕ੍ਰਿਏਟਰ ਹੈ ਜੋ ਚੰਗੀ ਤਰ੍ਹਾਂ ਹਿੰਦੀ ਬੋਲਦੀ ਹੈ ਅਤੇ ਇਸਨੂੰ ਸਮਝਦੀ ਵੀ ਹੈ। ਇੰਸਟਾਗ੍ਰਾਮ ‘ਤੇ 7 ਲੱਖ ਤੋਂ ਵੱਧ ਲੋਕ ਮਾਇਓ ਨੂੰ ਫਾਲੋ ਕਰਦੇ ਹਨ।

ਉਸਦੇ ਨਾਲ ਦਿਖਾਈ ਦੇਣ ਵਾਲੀ ਭਾਰਤੀ ਕੁੜੀ ਦਾ ਨਾਂਅ ਰੀਨਾ ਹੈ। ਜੋ ਜਾਪਾਨ ਵਿੱਚ ਰਹਿੰਦੀ ਹੈ ਅਤੇ ਪੇਸ਼ੇ ਤੋਂ ਇੱਕ ਡਾਂਸਰ ਹੈ। ਰੀਨਾ ਅਤੇ ਮਾਇਓ ਨੇ ਇਸ ਵੀਡੀਓ ਲਈ ਸਹਿਯੋਗ ਕੀਤਾ ਹੈ। ਮਾਇਓ ਅਕਸਰ ਆਪਣੇ ਇੰਸਟਾਗ੍ਰਾਮ ਪੇਜ ‘ਤੇ ਹਿੰਦੀ ਨਾਲ ਸਬੰਧਤ ਵੀਡੀਓ ਪੋਸਟ ਕਰਕੇ ਭਾਰਤੀ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ। ਮਾਇਓ ਅਤੇ ਰੀਨਾ ਦੇ ਇਸ ਡਾਂਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਪਸੰਦ ਕੀਤਾ ਹੈ।

ਮੋਗਾ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਠਭੇੜ...ਪੁਲਿਸ ਨੂੰ ਦੇਖ ਕੇ ਪਹਿਲਾਂ ਲੁਕ ਗਿਆ ਦੋਸ਼ੀ ... ਫਿਰ ਚਲਾਈਆਂ ਗੋਲੀਆਂ
ਮੋਗਾ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਠਭੇੜ...ਪੁਲਿਸ ਨੂੰ ਦੇਖ ਕੇ ਪਹਿਲਾਂ ਲੁਕ ਗਿਆ ਦੋਸ਼ੀ ... ਫਿਰ ਚਲਾਈਆਂ ਗੋਲੀਆਂ...
Amritsar: ਮੰਦਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ
Amritsar: ਮੰਦਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ...
ਪੰਜਾਬ ਵਿੱਚ 'ਆਪ' ਸਰਕਾਰ ਦੇ 3 ਸਾਲ ਪੂਰੇ, ਕੇਜਰੀਵਾਲ ਅਤੇ ਸੀਐਮ ਮਾਨ ਦੀ ਮੁਲਾਕਾਤ, ਕੀ ਹੋਇਆ? ਦੇਖੋ ਵੀਡੀਓ
ਪੰਜਾਬ ਵਿੱਚ 'ਆਪ' ਸਰਕਾਰ ਦੇ 3 ਸਾਲ ਪੂਰੇ, ਕੇਜਰੀਵਾਲ ਅਤੇ ਸੀਐਮ ਮਾਨ ਦੀ ਮੁਲਾਕਾਤ, ਕੀ ਹੋਇਆ? ਦੇਖੋ ਵੀਡੀਓ...
ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ
ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ...
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?...
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ...
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ...
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!...
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ...