Viral Video: ਗੁੱਸੇ ‘ਚ ਫਨ ਫੈਲਾ ਕੇ ਖੜੇ ਸੱਪ ਨੂੰ ਚੱਟਣ ਲੱਗੀ ਗਾਂ, ਫਿਰ ਕੀ ਹੋਇਆ…ਦੇਖੋ ਵੀਡੀਓ
Viral Video: ਗਾਂ ਅਤੇ ਸੱਪ ਵਿਚਾਲੇ ਇਸ ਅਣੋਖੇ ਪਿਆਰ ਦੀ ਝਲਕ ਦੀ ਇਹ ਵੀਡੀਓ IFS ਸੁਸ਼ਾਂਤ ਨੰਦਾ ਨੇ ਸ਼ੇਅਰ ਕੀਤੀ ਹੈ।
ਜਾਨਵਰਾਂ ਦੀ ਲੜਾਈ ਦੇ ਤਾਂ ਤੁਸੀਂ ਕਈ ਵੀਡੀਓ ਦੇਖੇ ਹੋਣਗੇ, ਪਰ ਦੋ ਵੱਖਰੀ ਨਸਲ ਦੇ ਪਿਆਰ ਵਾਲੇ ਵੀਡੀਓ ਘੱਟ ਹੀ ਵੇਖਣ ਵਿੱਚ ਆਉਂਦੇ ਹਨ। ਉਸ ਤੇ ਵੀ ਇੱਕ ਜਾਨਵਰ ਅਜਿਹਾ ਜਿਸਦਾ ਕੱਟਿਆ ਪਾਣੀ ਵੀ ਨਹੀਂ ਮੰਗਦਾ ਤੇ ਦੂਜਾ ਉਹ ਜੋ ਸਾਨੂੰ ਅਮ੍ਰਿਤ ਵਰਗ੍ਹੀ ਚੀਜ ਪ੍ਰਦਾਨ ਕਰਦਾ ਹੈ। ਜੀ ਹਾਂ, ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਗਾਂ ਅਤੇ ਸੱਪ ਜੋ ਕਰ ਰਹੇ ਹਨ, ਉਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਅਸਲ ‘ਚ ਇਸ ਵੀਡੀਓ ‘ਚ ਗਾਂ ਅਤੇ ਸੱਪ ਦੀ ਦੋਸਤੀ ਨਜ਼ਰ ਆ ਰਹੀ ਹੈ।
ਸੱਪ ਨੂੰ ਚੱਟਣ ਲੱਗ ਪਈ ਗਾਂ
ਵੀਡੀਓ ‘ਚ ਕਾਫੀ ਜ਼ਹਿਰੀਲਾ ਸੱਪ ਇੱਕ ਗਾਂ ਦੇ ਸਾਹਮਣੇ ਫਨ ਫੈਲਾ ਕੇ ਬੈਠਾ ਨਜ਼ਰ ਆ ਰਿਹਾ ਹੈ । ਸੱਪ ਨੂੰ ਵੇਖ ਕੇ ਇੰਝ ਲੱਗ ਰਿਹਾ ਹੈ ਕਿ ਜੋ ਵੀ ਉਸਦੇ ਸਾਹਮਣੇ ਆਵੇਗਾ, ਉਹ ਉਸਦੀ ਜਾਨ ਲੈ ਲਵੇਗਾ। ਪਰ ਗਾਂ ਉਸਦੇ ਸਾਹਮਣੇ ਬਹੁਤ ਹੀ ਸ਼ਾਂਤ ਖੜੀ ਹੋਈ ਦਿਖਾਈ ਦੇ ਰਹੀ ਹੈ।ਦੋਵਾਂ ਵਿੱਚੋਂ ਕੋਈ ਵੀ ਇੱਕ ਦੂਜੇ ਤੋਂ ਡਰਨ ਦੀ ਥਾਂ ਆਪਸੀ ਸਾਂਝ ਦਿਖਾ ਰਹੇ ਹਨ। ਸੱਪ ਗਾਂ ਦੇ ਮੂੰਹ ਦੇ ਸਾਹਮਣੇ ਆਪਣੀ ਫਨ ਫੈਲਾ ਕੇ ਬੈਠਾ ਹੈ ਅਤੇ ਗਾਂ ਉਸ ‘ਤੇ ਆਪਣੀਆਂ ਅੱਖਾਂ ਟਿਕਾਈ ਰੱਖਦੀ ਹੈ।
ਦੋਵੇਂ ਜਾਨਵਰ ਆਪਣੀ ਥਾਂ ਤੋਂ ਬਿਲਕੁਲ ਨਹੀਂ ਹਿੱਲਦੇ। ਕੁਝ ਦੇਰ ਬਾਅਦ, ਸੱਪ ਆਪਣਾ ਫਨ ਨੀਵਾਂ ਕਰ ਲੈਂਦਾ ਹੈ ਅਤੇ ਗਾਂ ਦੇ ਮੂੰਹ ਦੇ ਕੋਲ ਆ ਜਾਂਦਾ ਹੈ। ਇਸ ਤੋਂ ਬਾਅਦ ਗਾਂ ਸੱਪ ਦੇ ਫੈਲੇ ਫਨ ਨੂੰ ਚੱਟਣਾ ਸ਼ੁਰੂ ਕਰ ਦਿੰਦੀ ਹੈ, ਜੋ ਕਿ ਹੈਰਾਨੀਜਨਕ ਦਿਖਾਈ ਦੇ ਰਿਹਾ ਹੈ।
Difficult to explain. The trust gained through pure love 💕 pic.twitter.com/61NFsSBRLS
— Susanta Nanda (@susantananda3) August 3, 2023
ਯੂਜ਼ਰਜ਼ ਕਰ ਰਹੇ ਕਮੈਂਟਸ
ਇਹ ਵਾਇਰਲ ਕਿਸੇ ਖੇਤ ਦਾ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਗਾਂ ਦੇ ਪਿੱਛੇ ਕਈ ਹੋਰ ਗਾਵਾਂ ਦਿਖਾਈ ਦੇ ਰਹੀਆਂ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਸੁਸ਼ਾਂਤ ਨੰਦਾ ਨੇ ਲਿਖਿਆ, ‘ਡਿਟੇਲ ‘ਚ ਦੱਸਣਾ ਮੁਸ਼ਕਿਲ ਹੈ। ਸੱਚੇ ਪਿਆਰ ਤੋਂ ਪ੍ਰਾਪਤ ਹੋਇਆ ਵਿਸ਼ਵਾਸ। ਇਨ੍ਹਾਂ ਦੋਵਾਂ ਜਾਨਵਰਾਂ ਦੇ ਪਿਆਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਰੱਜ ਕੇ ਵਾਇਰਲ ਹੋ ਹੋ ਰਿਹਾ ਹੈ।
ਇਹ ਵੀ ਪੜ੍ਹੋ
ਇਹ ਕਹਾਵਤ ਬਹੁਤ ਸੁਣੀ ਜਾਂਦੀ ਹੈ ਸੱਪ ਨੂੰ ਜਿਨ੍ਹਾਂ ਮਰਜੀ ਦੁੱਧ ਪਿਲਾਈਏ, ਪਰ ਉਹ ਡੰਗ ਮਾਰਨਾ ਨਹੀਂ ਛੱਡਦਾ ਹੈ, ਪਰ ਇਸ ਵੀਡੀਓ ਵਿੱਚ ਤਾਂ ਇਸ ਕਹਾਵਤ ਤੇ ਉਲਟਾ ਹੀ ਨਜ਼ਰ ਆ ਰਿਹਾ ਹੈ। ਵੀਡੀਓ ਵੇਖ ਕੇ ਯੂਜ਼ਰਸ ਹੈਰਾਨ ਹਨ। ਕਈ ਯੂਜ਼ਰਸ ਇਸ ‘ਤੇ ਕਮੈਂਟ ਕਰ ਰਹੇ ਹਨ। ਇਸ ਵੀਡੀਓ ‘ਤੇ ਇਕ ਯੂਜ਼ਰ ਨੇ ਲਿਖਿਆ, ‘ਨੰਦੀ ਨੂੰ ਨਾਗ ਦੇਵ ਨਾਲ ਪਿਆਰ ਹੋ ਗਿਆ’।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ