OMG! ਥੈਲਾ ਭਰ ਕੇ ਸਿੱਕੇ ਲੈ ਕੇ Apple iPhone ਖਰੀਦਣ ਪਹੁੰਚਿਆ ਭਿਖਾਰੀ, ਯੂਜ਼ਰਸ ਬੋਲੇ- ‘ਕਿਸੇ ਨੂੰ ਛੋਟਾ ਨਾ ਸਮਝੋ’, ਵੇਖੋ ਸ਼ਾਨਦਾਰ ਵੀਡੀਓ
Begger's Video Viral: ਸ਼ੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਸਬਕ ਦੇ ਰਿਹਾ ਹੈ ਕਿ ਕਿਸੇ ਨੂੰ ਵੀ ਛੋਟਾ ਨਹੀਂ ਸਮਝਣਾ ਚਾਹੀਦਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਭਿਖਾਰੀ ਥੈਲਾ ਲੈ ਕੇ ਐਪਲ ਆਈਫੋਨ ਦੀ ਦੁਕਾਨ 'ਤੇ ਪਹੁੰਚਦਾ ਹੈ। ਉੱਥੇ ਮੌਜੂਦ ਲੋਕਾਂ ਉਸਦਾ ਸਵਾਗਤ ਕਰਦੇ ਨਾ। ਫੋਨ ਪੰਸਦ ਕਰਨ ਤੋਂ ਬਾਅਦ ਉਹ ਆਪਣੇ ਥੈਲੇ 'ਚੋਂ ਸਿੱਕੇ ਕੱਢਦਾ ਹੈ। ਇੱਕੋ ਨਾਲ ਇੰਨੇ ਸਿੱਕੇ ਵੇਖ ਕੇ ਪਹਿਲਾਂ ਤਾਂ ਉੱਥੇ ਮੌਜੂਦ ਸਟਾਫ ਹੈਰਾਨ ਰਹਿ ਜਾਂਦਾ ਹੈ, ਪਰ ਨਾਲ ਹੀ ਸਾਰੇ ਮਿਲ ਕੇ ਗਿਣਨਾ ਸ਼ੁਰੂ ਕਰ ਦਿੰਦੇ ਹਨ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਭਿਖਾਰੀ ਵੀ ਮਹਿੰਗੀਆਂ ਚੀਜ਼ਾਂ ਖਰੀਦ ਸਕਦਾ ਹੈ? ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਭਿਖਾਰੀ ਐਪਲ ਆਈਫੋਨ ਖਰੀਦਣ ਲਈ ਬੈਗ ਭਰ ਕੇ ਭੀਖ ਚ ਮਿਲੇ ਸਿੱਕੇ ਲੈ ਕੇ ਆਉਂਦਾ ਹੈ। ਭਿਖਾਰੀ ਨੂੰ ਐਪਲ ਦੇ ਸੋਟਰ ਵਿੱਚ ਵੜਦਿਆਂ ਵੇਖ ਪਹਿਲਾਂ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਜਦੋਂ ਉਹ ਦੱਸਦਾ ਹੈ ਕਿ ਉਹ ਥੈਲੇ ਚ ਭਰੇ ਸਿੱਕਿਆਂ ਦੇ ਬਦਲੇ ਆਈਫੋਨ ਖਰੀਦਣ ਆਇਆ ਹੈ ਤਾਂ ਲੋਕ ਹੈਰਾਨ ਤਾਂ ਹੁੰਦੇ ਵੀ ਹਨ ਨਾਲ ਹੀ ਉਸਦੀ ਆਈਫੋਨ ਖਰੀਦਣ ਦੀ ਇੱਛਾ ਦਾ ਸਨਮਾਨ ਵੀ ਕਰਦੇ ਹਨ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹਨ। ਲੋਕ ਆਪਣੇ ਕਮੈਂਟਸ ਵੀ ਸਾਂਝੇ ਕਰ ਰਹੇ ਹਨ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਭਿਖਾਰੀ ਬੈਗ ਲੈ ਕੇ ਐਪਲ ਆਈਫੋਨ ਦੀ ਦੁਕਾਨ ‘ਤੇ ਪਹੁੰਚਦਾ ਹੈ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਬੈਗ ‘ਚੋਂ ਸਿੱਕੇ ਕੱਢਦਾ ਹੈ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਜਾਂਦੇ ਹਨ। ਦੁਕਾਨ ‘ਤੇ ਮੌਜੂਦ ਸਟਾਫ ਸਿੱਕੇ ਗਿਣਦਾ ਹੈ। ਇਸ ਤੋਂ ਬਾਅਦ ਉਸ ਨੂੰ ਐਪਲ ਆਈਫੋਨ ਦੇ ਦਿੱਤਾ ਜਾਂਦਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਵਿਸ਼ਵਾਸ ਨਹੀਂ ਕਰ ਰਹੇ ਹਨ ਅਤੇ ਕੁਝ ਲੋਕ ਇਸ ਨੂੰ ਸਕ੍ਰਿਪਟੇਡ ਵੀ ਕਹਿ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਉਸ ਦੀ ਤਾਰੀਫ ਵੀ ਕਰ ਰਹੇ ਹਨ।
ਲੋਕਾਂ ਨੇ ਦਿੱਤੇ ਵੱਖ-ਵੱਖ ਕਮੈਂਟਸ
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਇਸ ਵੀਡੀਓ ਨੂੰ ਫਰਜ਼ੀ ਵੀ ਦੱਸ ਰਹੇ ਹਨ। ਇਸ ਪੋਸਟ ‘ਤੇ ਇਕ ਯੂਜ਼ਰ ਨੇ ਲਿਖਿਆ, ‘ਕਿਸੇ ਵੀ ਵਿਅਕਤੀ ਨੂੰ ਛੋਟਾ ਨਾ ਸਮਝੋ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਕ ਭਿਖਾਰੀ ਵੀ ਐਪਲ ਆਈਫੋਨ ਖਰੀਦ ਸਕਦਾ ਹੈ।’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਉਹ ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ ਲੱਗਦਾ ਹੈ।’