ਇੱਥੇ ਆਨਲਾਈਨ ਵਿੱਕ ਰਿਹਾ ਆਇਨਸਟਾਈਨ ਦਾ ਦਿਮਾਗ, 20 ਹਜ਼ਾਰ ਲੋਕਾਂ ਨੇ ਖਰੀਦ ਵੀ ਲਿਆ

Published: 

07 Sep 2023 13:34 PM

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਹਾਨ ਵਿਗਿਆਨੀ ਅਲਬਰਟ ਆਇਨਸਟਾਈਨ ਦਾ ਦਿਮਾਗ ਆਨਲਾਈਨ ਵੇਚਿਆ ਜਾ ਰਿਹਾ ਹੈ। ਇਸ ਨੂੰ ਵੇਚਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਵਰਤੋਂ ਕਰਨ ਨਾਲ ਤੁਹਾਡਾ ਦਿਮਾਗ ਆਈਨਸਟਾਈਨ ਵਾਂਗ ਤੇਜ਼ੀ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ 20 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਖਰੀਦ ਵੀ ਚੁੱਕੇ ਹਨ।

ਇੱਥੇ ਆਨਲਾਈਨ ਵਿੱਕ ਰਿਹਾ ਆਇਨਸਟਾਈਨ ਦਾ ਦਿਮਾਗ, 20 ਹਜ਼ਾਰ ਲੋਕਾਂ ਨੇ ਖਰੀਦ ਵੀ ਲਿਆ
Follow Us On

ਅੱਜ ਕੱਲ੍ਹ ਘਰ ਬੈਠੇ ਆਨਲਾਈਨ ਖਰੀਦਦਾਰੀ ਦਾ ਦੌਰ ਹੈ। ਇੱਕ ਕਲਿੱਕ ਅਤੇ ਸਾਮਾਨ ਤੁਹਾਡੇ ਘਰ ਪਹੁੰਚ ਜਾਂਦਾ ਹੈ। ਪਰ ਕੀ ਤੁਸੀਂ ਕਦੇ ਦਿਮਾਗ ਨੂੰ ਆਨਲਾਈਨ ਆਰਡਰ ਕੀਤਾ ਹੈ? ਹੁਣ ਤੁਸੀਂ ਕਹੋਗੇ ਕਿ ਇਹ ਕੀ ਮਜ਼ਾਕ ਹੈ। ਪਰ ਇੱਕ ਆਨਲਾਈਨ ਸ਼ਾਪਿੰਗ ਪੋਰਟਲ ਇੱਕ ਅਜਿਹਾ ਉਤਪਾਦ ਵੇਚ ਰਿਹਾ ਹੈ, ਜਿਸ ਨੇ ਲੋਕਾਂ ਦੇ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੋਰਟਲ ਦਾ ਦਾਅਵਾ ਹੈ ਕਿ ਇਹ ਦਿਮਾਗ ਕਿਸੇ ਆਮ ਵਿਅਕਤੀ ਦਾ ਨਹੀਂ, ਸਗੋਂ ਦੁਨੀਆ ਦੇ ਮਹਾਨ ਵਿਗਿਆਨੀ ਅਲਬਰਟ ਆਇਨਸਟਾਈਨ ਦਾ ਹੈ। ਦਿਲਚਸਪ ਗੱਲ ਇਹ ਹੈ ਕਿ 20 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਖਰੀਦ ਚੁੱਕੇ ਹਨ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਮਿੱਲ ਕਿੱਥੇ ਰਿਹਾ ਹੈ। ਦਰਅਸਲ, ਚੀਨ ਵਿੱਚ ਤਾਓਬਾਓ ਨਾਮ ਦੀ ਇੱਕ ਈ-ਕਾਮਰਸ ਕੰਪਨੀ ਹੈ, ਜੋ ਲੋਕਾਂ ਨੂੰ ਆਈਨਸਟਾਈਨ ਦਾ ਦਿਮਾਗ ਦੱਸ ਕੇ ਅਣੋਖਾ ਉਤਪਾਦ ਵੇਚ ਰਹੀ ਹੈ। ਇਹ ਕੋਈ ਚਿੱਪ ਜਾਂ ਦਵਾਈ ਨਹੀਂ ਹੈ, ਸਗੋਂ ਵਰਚੁਅਲ ਦਿਮਾਗ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਵਰਤੋਂ ਕਰਨ ਨਾਲ ਲੋਕਾਂ ਦਾ ਦਿਮਾਗ ਆਈਨਸਟਾਈਨ ਵਾਂਗ ਦੌੜਨਾ ਸ਼ੁਰੂ ਹੋ ਜਾਵੇਗਾ।

ਆਈਨਸਟਾਈਨ ਵਾਂਗ ਦੌੜਣ ਲੱਗੇਗਾ ਦਿਮਾਗ!

ਕੰਪਨੀ ਨੇ ਆਪਣੇ ਇਸ਼ਤਿਹਾਰ ਵਿੱਚ ਲਿਖਿਆ ਹੈ, ਇਹ ਇੱਕ ਵਰਚੁਅਲ ਉਤਪਾਦ ਹੈ। ਇਸ ਦੀ ਵਰਤੋਂ ਕਰਨ ਨਾਲ ਤੁਸੀਂ ਹੋਰ ਵੀ ਸਮਾਰਟ ਹੋ ਜਾਓਗੇ। ਇੱਕ ਰਾਤ ਦੀ ਨੀਂਦ ਤੋਂ ਬਾਅਦ, ਤੁਸੀਂ ਦੇਖੋਗੇ ਕਿ ਤੁਹਾਡਾ ਦਿਮਾਗ ਆਈਨਸਟਾਈਨ ਵਾਂਗ ਡੇਵਲਪ ਹੋ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ Taobao ਕੋਈ ਛੋਟਾ ਮੋਟਾ ਸ਼ਾਪਿੰਗ ਪੋਰਟਲ ਨਹੀਂ ਹੈ। ਇਹ ਪੋਰਟਲ 2021 ਵਿੱਚ ਗਲੋਬਲ ਰੈਂਕਿੰਗ ਵਿੱਚ ਅੱਠਵੇਂ ਨੰਬਰ ‘ਤੇ ਸੀ।

ਕਿੰਨੀ ਹੈ ਕੀਮਤ?

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਇਸ ਪ੍ਰੋਡਕਟ ਦੀ ਕੀਮਤ 0.1 ਤੋਂ ਇਕ ਯੂਆਨ ਯਾਨੀ 11.35 ਰੁਪਏ ਤੱਕ ਹੈ। ਇਹ ਉਤਪਾਦ ਇੰਟਰਨੈੱਟ ‘ਤੇ ਬਹੁਤ ਮਸ਼ਹੂਰ ਹੈ. ਬਹੁਤ ਸਾਰੇ ਲੋਕ ਇਸਨੂੰ ਆਜਮਾ ਰਹੇ ਹਨ ਕਿਉਂਕਿ ਇਹ ਕਿਫਾਇਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕਾਂ ਨੇ ਸਕਾਰਾਤਮਕ ਰਿਵਿਊ ਵੀ ਦਿੱਤੇ ਹਨ।

ਕੀ ਹੈ ਯੂਜ਼ਰ ਐਕਸਪਿਰੀਅੰਸ?

ਰਿਪੋਰਟ ਮੁਤਾਬਕ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਖਰੀਦ ਚੁੱਕੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦਾ ਦਿਮਾਗ ਪਹਿਲਾਂ ਨਾਲੋਂ ਥੋੜ੍ਹਾ ਤੇਜ਼ ਕੰਮ ਕਰ ਰਿਹਾ ਹੈ। ਇਕ ਯੂਜ਼ਰ ਦਾ ਕਹਿਣਾ ਹੈ ਕਿ ਇਹ ਕਾਫੀ ਅਸਰਦਾਰ ਹੈ। ਦੂਜੇ ਪਾਸੇ, ਇੱਕ ਹੋਰ ਯੂਜ਼ਰ ਦਾ ਕਹਿਣਾ ਹੈ, ਇਹ ਉਤਪਾਦ ਤੁਹਾਨੂੰ ਮਾਨਸਿਕ ਰਾਹਤ ਦੇਣ ਦੇ ਨਾਲ-ਨਾਲ ਆਤਮਵਿਸ਼ਵਾਸ ਪੱਧਰ ਨੂੰ ਵਧਾਉਂਦਾ ਹੈ। ਇਸ ਦੇ ਨਾਲ ਹੀ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਉਹ ਪਹਿਲਾਂ ਮੂਰਖ ਸੀ, ਇਹ ਉਤਪਾਦ ਖਰੀਦ ਕੇ ਉਸ ਨੇ ਇਹ ਸਾਬਤ ਕਰ ਦਿੱਤਾ ਹੈ।