Viral Agreement: ਫ਼ੋਨ ਦਾ ਆਦੀ ਹੋਇਆ ਪਰਿਵਾਰ ਤਾਂ ਮਹਿਲਾਂ ਨੇ ਬਣਾਏ ਸਖ਼ਤ ਨਿਯਮ, ਨਹੀਂ ਮੰਨਣ ਵਾਲਿਆਂ ਨੂੰ ਮਿਲੇਗੀ ਸਜ਼ਾ
ਵਾਇਰਲ ਹੋ ਰਹੀ ਤਸਵੀਰ 'ਚ ਔਰਤ ਨੇ ਘਰ ਦੇ ਲੋਕਾਂ ਲਈ ਕੁਝ ਨਵੇਂ ਨਿਯਮ ਬਣਾਏ ਹਨ ਜੋ ਉਸ 'ਤੇ ਵੀ ਲਾਗੂ ਹੁੰਦੇ ਹਨ। ਇਸ ਸਮਝੌਤੇ ਵਿੱਚ ਔਰਤ ਨੇ ਲਿਖਿਆ ਹੈ ਕਿ 'ਮੈਂ ਆਪਣੇ ਪਰਿਵਾਰਕ ਮੈਂਬਰਾਂ ਲਈ ਕੁਝ ਨਿਯਮ ਬਣਾ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਪਰਿਵਾਰ ਦੇ ਮੈਂਬਰ ਮੇਰੇ ਨਾਲੋਂ ਆਪਣੇ ਮੋਬਾਈਲ ਦੇ ਨੇੜੇ ਹੋ ਗਏ ਹਨ। ਇਸ ਐਗਰੀਮੈਂਟ ਦੀ ਤਸਵੀਰ ਨੂੰ ਸ਼ੋਸਲ ਮੀਡੀਆ ਪਲੇਟਫਾਰਮ X ਤੇ @clownlamba ਨਾਮ ਦੇ ਯੂਜ਼ਰ ਵੱਲੋਂ ਸਾਂਝਾ ਕੀਤਾ ਗਿਆ, ਜਿਸ ਤੋਂ ਬਾਅਦ ਲੋਕ ਇਸ ਤੇ ਆਪਣੀ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ।
ਮੋਬਾਈਲ ਫ਼ੋਨ ਅੱਜ ਕੱਲ੍ਹ ਜਿੱਥੇ ਹਰ ਵਿਅਕਤੀ ਦੀ ਲੋੜ ਬਣ ਗਿਆ ਹੈ। ਇਸ ਤੋਂ ਬਿਨਾਂ ਕਿਸੇ ਦਾ ਜੀਵਨ ਸੰਪੂਰਨ ਨਹੀਂ ਹੋ ਸਕਦਾ। ਪੜ੍ਹਾਈ ਤੋਂ ਲੈ ਕੇ ਦਫ਼ਤਰੀ ਕੰਮ ਤੱਕ, ਕਾਰ ਬੁੱਕ ਕਰਵਾਉਣ ਤੋਂ ਲੈ ਕੇ ਖਾਣਾ ਮੰਗਵਾਉਣ ਤੱਕ, ਅੱਜ ਕੱਲ੍ਹ ਹਰ ਕੰਮ ਲਈ ਫ਼ੋਨ ਦੀ ਲੋੜ ਹੁੰਦੀ ਹੈ। ਵਰਤੋਂ ਅਤੇ ਲੋੜ ਤੋਂ ਜ਼ਿਆਦਾ ਵਰਤੋਂ ਵਿੱਚ ਫ਼ਰਕ ਹੁੰਦਾ ਹੈ। ਲੋੜ ਲਈ ਫੋਨ ਦੀ ਵਰਤੋਂ ਕਰਨਾ ਠੀਕ ਹੈ ਪਰ ਬਿਨਾਂ ਕੋਈ ਕੰਮ ਕੀਤੇ ਫੋਨ ਨਾਲ ਰੁੱਝੇ ਰਹਿਣ ਦੀ ਆਦਤ ਸਾਡੇ ਲਈ ਠੀਕ ਨਹੀਂ ਹੈ। ਜਦੋਂ ਇਕ ਔਰਤ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਆਪਣੇ ਪਰਿਵਾਰ ਦੇ ਹਰ ਮੈਂਬਰ ਲਈ ਕੁਝ ਨਿਯਮ ਬਣਾਏ ਅਤੇ ਉਨ੍ਹਾਂ ਨੂੰ ਇਕ ਸਮਝੌਤੇ ‘ਤੇ ਦਸਤਖਤ ਕਰਨ ਲਈ ਕਿਹਾ। ਹੁਣ ਇਸ ਸਮਝੌਤੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਐਗਰੀਮੈਂਟ ਵਿੱਚ ਕੀ ਲਿਖਿਆ ਹੈ ?
ਵਾਇਰਲ ਹੋ ਰਹੀ ਤਸਵੀਰ ‘ਚ ਔਰਤ ਨੇ ਘਰ ਦੇ ਲੋਕਾਂ ਲਈ ਕੁਝ ਨਵੇਂ ਨਿਯਮ ਬਣਾਏ ਹਨ ਜੋ ਉਸ ‘ਤੇ ਵੀ ਲਾਗੂ ਹੁੰਦੇ ਹਨ। ਇਸ ਸਮਝੌਤੇ ਵਿੱਚ ਔਰਤ ਨੇ ਲਿਖਿਆ ਹੈ ਕਿ ‘ਮੈਂ ਆਪਣੇ ਪਰਿਵਾਰਕ ਮੈਂਬਰਾਂ ਲਈ ਕੁਝ ਨਿਯਮ ਬਣਾ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਪਰਿਵਾਰ ਦੇ ਮੈਂਬਰ ਮੇਰੇ ਨਾਲੋਂ ਆਪਣੇ ਮੋਬਾਈਲ ਦੇ ਨੇੜੇ ਹੋ ਗਏ ਹਨ।’
ਦੇਖੋ, ਸ਼ੋਸ਼ਲ ਮੀਡੀਆ ਤੇ ਵਾਇਰਲ ਹੋਇਆ ਐਗਰੀਮੈਂਟ
my maasi made everyone in the house sign this agreement 😭 pic.twitter.com/hnEfo5JELH
— Jesus (@clownlamba) January 3, 2024
ਇਹ ਵੀ ਪੜ੍ਹੋ
ਇਹ ਹਨ ਨਵੇਂ ਨਿਯਮ
1. ਸਵੇਰੇ ਉੱਠ ਕੇ ਫੋਨ ਦੀ ਵਰਤੋਂ ਕਰਨ ਦੀ ਬਜਾਏ ਸੂਰਜ ਦੇਵਤਾ ਨੂੰ ਦੇਖਣਾ ਹੋਵੇਗਾ।
2. ਸਾਰਿਆਂ ਨੂੰ ਡਾਇਨਿੰਗ ਟੇਬਲ ‘ਤੇ ਇਕੱਠਿਆਂ ਖਾਣਾ ਹੋਵੇਗਾ ਅਤੇ ਇਸ ਦੌਰਾਨ ਫੋਨ 20 ਕਦਮ ਦੂਰ ਰਹਿਣਗੇ।
3. ਬਾਥਰੂਮ ਜਾਂਦੇ ਸਮੇਂ ਫੋਨ ਨੂੰ ਬਾਹਰ ਰੱਖਣਾ ਪਵੇਗਾ
ਨਿਯਮਾਂ ਨੂੰ ਤੋੜਣ ਵਾਲਿਆਂ ਨੂੰ ਇਹ ਮਿਲੇਗੀ ਸਜ਼ਾ ?
ਸਮਝੌਤੇ ਅਨੁਸਾਰ ਜੇਕਰ ਕੋਈ ਇਨ੍ਹਾਂ ਨਿਯਮਾਂ ਨੂੰ ਤੋੜਦਾ ਹੈ, ਤਾਂ ਉਹ ਇੱਕ ਮਹੀਨੇ ਤੱਕ ਜ਼ੋਮੈਟੋ ਜਾਂ ਸਵਿਗੀ ਤੋਂ ਆਨਲਾਈਨ ਭੋਜਨ ਆਰਡਰ ਨਹੀਂ ਕਰ ਸਕੇਗਾ।
ਇਸ ਐਗਰੀਮੈਂਟ ਦੀ ਤਸਵੀਰ ਨੂੰ ਸ਼ੋਸਲ ਮੀਡੀਆ ਪਲੇਟਫਾਰਮ X ਤੇ @clownlamba ਨਾਮ ਦੇ ਯੂਜ਼ਰ ਵੱਲੋਂ ਸਾਂਝਾ ਕੀਤਾ ਗਿਆ, ਜਿਸ ਤੋਂ ਬਾਅਦ ਲੋਕ ਇਸ ਤੇ ਆਪਣੀ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ।