Viral Video: ਵਾਰ-ਵਾਰ ਜਗਾਉਣ ‘ਤੇ ਵੀ ਨਹੀਂ ਉੱਠਿਆ ਬੱਚਾ ਤਾਂ ਮਾਦਾ ਹਾਥੀ ਨੇ Zoo Keepers ਤੋਂ ਮੰਗੀ ਮਦਦ, Cute Video ਵਾਇਰਲ

Published: 

17 Feb 2025 20:45 PM IST

Elephant Cute Video Viral: ਇਸ ਵੀਡੀਓ ਨੂੰ @AMAZlNGNATURE ਨਾਂ ਦੇ ਐਕਸ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸਨੂੰ ਹਜ਼ਾਰਾਂ ਲੋਕ ਵੇਖ ਚੁੱਕੇ ਸਨ ਅਤੇ ਹਜ਼ਾਰਾਂ ਲਾਈਕ ਕਰ ਚੁੱਕੇ ਹਨ। ਇਸ ਅਕਾਉਂਟ ਤੋਂ ਅਕਸਰ ਹੀ ਜਾਨਵਰਾਂ ਦੇ ਕਿਊਟ ਵੀਡੀਓ ਸ਼ੇਅਰ ਕੀਤੇ ਜਾਂਦੇ ਹਨ, ਪਰ ਇਸ ਵਾਰ ਸ਼ੇਅਰ ਕੀਤਾ ਗਿਆ ਵੀਡੀਓ ਬਹੁਤ ਹੀ ਯੂਨੀਕ ਹੈ।

Viral Video: ਵਾਰ-ਵਾਰ ਜਗਾਉਣ ਤੇ ਵੀ ਨਹੀਂ ਉੱਠਿਆ ਬੱਚਾ ਤਾਂ ਮਾਦਾ ਹਾਥੀ ਨੇ Zoo Keepers ਤੋਂ ਮੰਗੀ ਮਦਦ, Cute Video ਵਾਇਰਲ

ਹਾਥੀ ਦਾ Cute Video ਵਾਇਰਲ

Follow Us On
ਜਾਨਵਰਾਂ ਦੀ ਸਮਝਦਾਰੀ ਦੇ ਵੀਡੀਓ ਉਂਝ ਤਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਹੀ ਰਹਿੰਦੇ ਹਨ, ਪਰ ਇਸ ਵਾਰ ਜਿਹੜਾ ਵੀਡੀਓ ਵੇਖਣ ਨੂੰ ਮਿਲਿਆ ਹੈ, ਉਹ ਜ਼ਰਾ ਹੱਟ ਕੇ ਹੈ। ਇਸ ਯੂਨੀਕ ਵੀਡੀਓ ਵਿੱਚ ਮਾਂ ਦੀ ਮਮਤਾ ਵੇਖਣ ਨੂੰ ਮਿਲ ਰਹੀ ਹੈ। ਵੀਡੀਓ ਵੇਖ ਕੇ ਸਮਝ ਆਉਂਦਾ ਹੈ ਕਿ ਇਨਸਾਨਾਂ ਵਾਂਗ ਜਾਨਵਰ ਵੀ ਆਪਣੇ ਬੱਚੇ ਨੂੰ ਲੈ ਕੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਉਹ ਵੀ ਆਪਣੇ ਬੱਚੇ ਨੂੰ ਜ਼ਰਾ ਵੀ ਤਕਲੀਫ ਵਿੱਚ ਨਹੀਂ ਵੇਖਣਾ ਚਾਹੁੰਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਵਿੱਚ ਚਿੜਿਆਘਰ ਵਿੱਚ ਹਾਥੀ ਦਾ ਇਕ ਬੱਚਾ ਬੜੀ ਹੀ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਨਜ਼ਰ ਆ ਰਿਹਾ ਹੈ। ਉਹ ਇਨ੍ਹੀ ਡੁੰਘੀ ਨੀਂਦ ਵਿੱਚ ਹੈ ਕਿ ਮਾਂ ਵੱਲੋਂ ਵਾਰ-ਵਾਰ ਉਠਾਉਣ ਤੇ ਵੀ ਉਹ ਨਹੀਂ ਉੱਠਦਾ। ਬੱਚੇ ਦੇ ਨਾ ਜਾਗਣ ਕਰਕੇ ਮਾਂ ਹਥਿਨੀ ਘਬਰਾ ਜਾਂਦੀ ਹੈ ਤੇ ਤੇਜ਼ੀ ਨਾਲ ਜਾ ਕੇ ਜ਼ੂਕੀਪਰਸ ਨੂੰ ਬੁਲਾ ਕੇ ਲਿਆਉਂਦੀ ਹੈ। ਹਥਿਨੀ ਦੇ ਬੁਲਾਉਣ ਤੇ ਚਿੜਿਆਘਰ ਦੇ ਕਰਮਚਾਰੀ ਤੁਰੰਤ ਮੌਕੇ ਤੇ ਪਹੁੰਚਦੇ ਹਨ ਤੇ ਹਾਥੀ ਦੇ ਬੱਚੇ ਨੂੰ ਜੋਰ ਨਾਲ ਝਿੰਜੋੜਦੇ ਹਨ। ਕਾਫੀ ਦੇਰ ਬਾਅਦ ਹਾਥੀ ਦਾ ਬੱਚੀ ਨੀਂਦ ਤੋਂ ਜਾਗਦਾ ਹੈ ਤੇ ਉਠਦਿਆਂ ਹੀ ਆਪਣੀ ਮਾਂ ਦੇ ਹੇਠਾਂ ਜਾ ਕੇ ਲੁੱਕ ਜਾਂਦਾ ਹੈ। ਜਿਸਤੋਂ ਬਾਅਦ ਹਥਿਨੀ ਅਤੇ ਉਸਦਾ ਬੱਚਾ ਕਰਮਚਾਰੀਆਂ ਨਾਲ ਬੜੇ ਆਰਾਮ ਨਾਲ ਉੱਥੇ ਚਲੇ ਜਾਂਦੇ ਹਨ।