Viral Baarat Video: ਬਰਾਤ ਵਿੱਚ ਦੋ ਮੁੰਡਿਆਂ ਨੇ ਕੀਤੀ ਅਜਿਹੀ ਹਰਕਤ, ਦੇਖ ਕੇ ਯੂਜ਼ਰਸ ਬੋਲੇ- ਕੰਟਰੋਲ ਭਰਾ
Viral Baarat Video: ਬਰਾਤ ਦਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਦੇਖ ਕੇ ਲੋਕ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾ ਰਹੇ ਹਨ। ਵੀਡੀਓ 'ਚ ਦੋ ਵਿਅਕਤੀ ਇਸ ਤਰ੍ਹਾਂ ਬਰਾਤ ਵਿੱਚ ਡਾਂਸ ਕਰਦੇ ਨਜ਼ਰ ਆ ਰਹੇ ਹਨ ਕਿ ਲੋਕ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਹਨ ਅਤੇ ਵੀਡੀਓ 'ਤੇ ਕਾਫੀ ਮਜ਼ੇਦਾਰ Reactions ਦੇ ਰਹੇ ਹਨ।
ਵਿਆਹ ਦੇ ਇਸ ਸੀਜ਼ਨ ‘ਚ ਪੂਰਾ ਸੋਸ਼ਲ ਮੀਡੀਆ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਕੋਈ ਵੀ ਪਲੇਟਫਾਰਮ ਖੋਲ੍ਹੋ ਅਤੇ ਫੀਡ ‘ਤੇ ਸਿਰਫ ਵਿਆਹ ਹੀ ਦਿਖਾਈ ਦਿੰਦੇ ਹਨ। ਲਾੜਾ-ਲਾੜੀ ਦੀ ਵੀਡੀਓ ਤੋਂ ਲੈ ਕੇ ਵਿਆਹ ਦੇ ਬਰਾਤ ਤੱਕ ਸਭ ਕੁਝ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਵਿਆਹ ਦੇ ਮਾਹੌਲ ਵਿਚ ਡਾਂਸ ਨਾ ਹੋਵੇ ਤਾਂ ਸਾਰਾ ਵਿਆਹ ਬੇਰੰਗ ਲੱਗਦਾ ਹੈ। ਨੱਚਣ ਤੋਂ ਬਿਨਾਂ ਬਰਾਤ ਵੀ ਨਹੀਂ ਨਿਕਲਦੀ। ਬਹੁਤ ਸਾਰੇ ਲੋਕ ਵਿਆਹ ਦੇ ਬਰਾਤ ਵਿੱਚ ਨੱਚਣ ਲਈ ਇੰਨੇ ਬੇਤਾਬ ਹੁੰਦੇ ਹਨ ਕਿ ਉਹ ਦੁਲਹਨ ਦੇ ਘਰ ਦੇ ਬੂਹੇ ਤੱਕ ਨੱਚਦੇ ਹੀ ਜਾਂਦੇ ਹਨ।
ਹੁਣ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੀ ਦੇਖ ਲਓ, ਜਿੱਥੇ ਦੋ ਲੋਕਾਂ ਨੇ ਆਪਣੇ ਡਾਂਸ ਨਾਲ ਅਜਿਹਾ ਰੰਗੀਨ ਮਾਹੌਲ ਬਣਾ ਦਿੱਤਾ ਹੈ ਕਿ ਉਨ੍ਹਾਂ ਦਾ ਡਾਂਸ ਦੇਖ ਕੇ ਲੋਕਾਂ ਵਿੱਚ ਵੱਖਰੀ ਤਰ੍ਹਾਂ ਦੀ ਊਰਜਾ ਆ ਗਈ। ਇਸ ਫਨੀ ਡਾਂਸ ਦਾ ਵੀਡੀਓ ਇੰਸਟਾਗ੍ਰਾਮ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਰਾਤ ਵਿੱਚ ਰਵਾਇਤੀ ਬੈਂਡ ਵਾਲਿਆਂ ਨੂੰ ਬੁਲਾਇਆ ਗਿਆ ਹੈ। ਜਿਸ ‘ਚ ਇਕ ਗਾਇਕ ਗੀਤ ਗਾ ਰਿਹਾ ਹੈ ਤੇ ਕੁਝ ਕੁੜੀਆਂ ਉਸ ‘ਤੇ ਡਾਂਸ ਕਰ ਰਹੀਆਂ ਹਨ। ਬਰਾਤ ਵਿੱਚ ਆਏ ਦੋ ਨੌਜਵਾਨ ਵੀ ਨੱਚ ਰਹੇ ਹਨ। ਜਿਉਂ ਹੀ ਗਾਇਕ ਦੇਸ਼ ਭਗਤੀ ਦਾ ਗੀਤ ਗਾਉਣਾ ਸ਼ੁਰੂ ਕਰਦਾ ਹੈ। ਇੱਕ ਨੌਜਵਾਨ ਦੀ ਦੇਸ਼ ਭਗਤੀ ਇੰਨੀ ਜਾਗਦੀ ਹੈ ਕਿ ਉਹ ਡਾਂਸ ਛੱਡ ਕੇ ਮਾਰਚ-ਪਾਸਟ ਸ਼ੁਰੂ ਕਰ ਦਿੰਦਾ ਹੈ। ਉਹ ਇੰਨੇ ਉਤਸ਼ਾਹ ਨਾਲ ਅੱਗੇ ਵਧਦਾ ਹੈ, ਜਿਵੇਂ ਕੋਈ ਫੌਜੀ ਸਿਪਾਹੀ ਪਰੇਡ ਵਿੱਚ ਅੱਗੇ ਵਧ ਰਿਹਾ ਹੋਵੇ।
View this post on Instagram
ਇਹ ਵੀ ਪੜ੍ਹੋ- ਵਰਮਾਲਾ ਤੋਂ ਬਾਅਦ ਲਾੜੀ ਨੇ ਸਟੇਜ ਤੇ ਕੀਤੀ ਅਜਿਹੀ ਹਰਕਤ, ਦੇਖ ਕੇ ਲਾੜੇ ਨੂੰ ਆਇਆ ਗੁੱਸਾ
ਇਹ ਵੀ ਪੜ੍ਹੋ
ਵੀਡੀਓ ਦੇਖ ਕੇ ਲੋਕ ਹੱਸਣ ਲੱਗੇ
ਨੌਜਵਾਨ ਦਾ ਇਹ ਮਜ਼ੇਦਾਰ ਡਾਂਸ ਦੇਖ ਲੋਕਾਂ ਦਾ ਹਾਸਾ ਨਹੀਂ ਰੁਕ ਰਿਹਾ। ਇਸ ਡਾਂਸ ਨੂੰ ਦੇਖ ਕੇ ਲੋਕ ਹੱਸਣ ਲੱਗ ਪਏ ਹਨ। ਵੀਡੀਓ ਦੇ ਕਮੈਂਟ ਸੈਕਸ਼ਨ ‘ਚ ਲੋਕਾਂ ਦੇ ਰਿਐਕਸ਼ਨ ਵੀ ਕਾਫੀ ਮਜ਼ੇਦਾਰ ਹਨ। ਜਿੱਥੇ ਕਈ ਲੋਕਾਂ ਨੇ ਵੀਡੀਓ ‘ਤੇ ਕਮੈਂਟ ਕਰਦੇ ਹੋਏ ਲਿਖਿਆ- ਇਸ ਤਰ੍ਹਾਂ ਦਾ ਡਾਂਸ ਸਿਰਫ ਬਿਹਾਰ ‘ਚ ਹੋ ਸਕਦਾ ਹੈ। ਇਸ ਦੇ ਨਾਲ ਹੀ ਕਈ ਹੋਰ ਲੋਕਾਂ ਨੇ ਇਸ ‘ਤੇ ਕਮੈਂਟ ਕੀਤਾ ਅਤੇ ਲਿਖਿਆ- ਭਰਾ ਨੂੰ ਦੇਸ਼ ਦੀ ਸਰਹੱਦ ‘ਤੇ ਭੇਜੋ। ਤੀਸਰੇ ਨੇ ਲਿਖਿਆ- ਨਸ਼ਾ ਉਤਰਦੇ ਹੀ ਠੀਕ ਹੋ ਜਾਵੇਗਾ। ਇਸੇ ਤਰ੍ਹਾਂ ਕਈ ਲੋਕਾਂ ਨੇ ਵੀਡੀਓ ‘ਤੇ ਕੁਮੈਂਟ ਕਰਕੇ ਉਸ ਵਿਅਕਤੀ ਦੇ ਖੂਬ ਮਜ਼ੇ ਲਏ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ @technicaldev427 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 56 ਲੱਖ ਲੋਕ ਦੇਖ ਚੁੱਕੇ ਹਨ ਅਤੇ 1.5 ਲੱਖ ਲੋਕਾਂ ਨੇ ਲਾਈਕ ਕੀਤਾ ਹੈ।