07-01- 2024
TV9 Punjabi
Author: Isha
ਰੋਹਿਤ ਸ਼ਰਮਾ ਆਸਟ੍ਰੇਲੀਆ ਦੌਰੇ ਤੋਂ ਵਾਪਸ ਪਰਤੇ ਹਨ। ਘਰ ਪਰਤ ਕੇ ਉਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ਵਿੱਚ ਕੀਤੀ।
Pic Credit: Instagram/PTI
ਰੋਹਿਤ ਸ਼ਰਮਾ ਨੇ ਘਰ ਪਰਤਣ ਤੋਂ ਬਾਅਦ ਪਹਿਲੇ ਦਿਨ ਆਪਣੀ ਬੇਟੀ ਨਾਲ ਨਾਸ਼ਤਾ ਕੀਤਾ।
ਉਨ੍ਹਾਂ ਨੇ ਆਪਣੀ ਧੀ ਨੂੰ ਗੋਦੀ ਵਿੱਚ ਬੈਠਾ ਲਿਆ ਅਤੇ ਇਕੱਠੇ ਨਾਸ਼ਤਾ ਕੀਤਾ।
ਰੋਹਿਤ ਨੇ ਆਪਣੀ ਬੇਟੀ ਦੇ ਨਾਲ ਨਾਸ਼ਤੇ 'ਚ ਮੂਸਲੀ ਖਾਧੀ।
ਆਪਣੀ ਬੇਟੀ ਨਾਲ ਨਾਸ਼ਤੇ ਦੀ ਵੀਡੀਓ ਪੋਸਟ ਕਰਦੇ ਹੋਏ ਰੋਹਿਤ ਨੇ ਇਹ ਵੀ ਲਿਖਿਆ ਕਿ ਘਰ ਆ ਕੇ ਚੰਗਾ ਲੱਗਾ।
ਆਸਟ੍ਰੇਲੀਆ ਦੌਰੇ ਦੌਰਾਨ ਰੋਹਿਤ ਸ਼ਰਮਾ ਦੇ ਖਰਾਬ ਪ੍ਰਦਰਸ਼ਨ ਦੀ ਕਾਫੀ ਆਲੋਚਨਾ ਹੋਈ ਸੀ।
ਉੱਥੇ ਉਨ੍ਹਾਂ ਨੇ 6.20 ਦੀ ਬੇਹੱਦ ਖਰਾਬ ਔਸਤ ਨਾਲ ਸਿਰਫ਼ 31 ਦੌੜਾਂ ਬਣਾਈਆਂ।