Viral: ਜੰਗਲ ਵਿੱਚ ਨਜ਼ਰ ਆਇਆ ਦੋ ਮੂਂਹ ਵਾਲਾ ਅਜਗਰ, ਜਿਸਨੇ ਲੋਕਾਂ ਨੂੰ ਕਰ ਦਿੱਤਾ ਹੈਰਾਨ
Viral Video:ਦੋ ਮੂਂਹ ਵਾਲੇ ਸੱਪ ਦਾ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਲੋਕ ਉਲਝਣ ਵਿੱਚ ਪੈ ਗਏ ਹਨ ਕਿ ਕੀ ਇਹ ਸੱਪ ਅਸਲੀ ਹੈ ਜਾਂ AI ਦੀ ਮਦਦ ਨਾਲ ਬਣਾਇਆ ਗਿਆ ਹੈ। ਵੀਡੀਓ ਨੇ ਲੋਕਾਂ ਨੂੰ ਕੁਦਰਤ ਦੇ ਰਹੱਸਾਂ ਅਤੇ ਅਜੂਬਿਆਂ 'ਤੇ ਵਿਚਾਰ ਕਰਨ ਲਈ ਵੀ ਮਜਬੂਰ ਕੀਤਾ ਹੈ।
Image Credit source: X/@jamil2832
ਸੋਸ਼ਲ ਮੀਡੀਆ ‘ਤੇ ਹਰ ਤਰ੍ਹਾਂ ਦੇ ਵੀਡੀਓ ਵਾਇਰਲ ਹੁੰਦੇ ਹਨ। ਕੁਝ ਤੁਹਾਨੂੰ ਹਸਾਉਂਦੇ ਹਨ, ਕੁਝ ਤੁਹਾਨੂੰ ਰਵਾਉਂਦੇ ਹਨ, ਅਤੇ ਕੁਝ ਤੁਹਾਨੂੰ ਹੈਰਾਨ ਕਰ ਦਿੰਦੇ ਹਨ। ਕਈ ਵਾਰ ਅਸੀਂ ਜੰਗਲ ਵਿੱਚ ਕਿਸੇ ਜਾਨਵਰ ਦੇ ਭਿਆਨਕ ਰੂਪ ਨੂੰ ਦੇਖਦੇ ਹਾਂ, ਅਤੇ ਕਈ ਵਾਰ ਅਸੀਂ ਕੁਝ ਅਜਿਹਾ ਦੇਖਦੇ ਹਾਂ ਜਿਸ ‘ਤੇ ਸਾਡੀਆਂ ਅੱਖਾਂ ‘ਤੇ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਿਹਾ ਹੈ , ਜਿਸ ਵਿੱਚ ਦੋ ਸਿਰਾਂ ਵਾਲਾ ਅਜਗਰ ਜੰਗਲ ਦੇ ਵਿਚਕਾਰ ਘੁੰਮਦਾ ਦਿਖਾਈ ਦੇ ਰਿਹਾ ਹੈ। ਇਸ ਅਨੋਖੇ ਸੱਪ ਨੂੰ ਦੇਖ ਕੇ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਇਹ ਅਸਲੀ ਹੈ ਜਾਂ AI ਦੁਆਰਾ ਬਣਾਇਆ ਗਿਆ ਹੈ। ਵੀਡੀਓ ਵਿੱਚ ਇੱਕ ਅਜਗਰ ਨੂੰ ਹੌਲੀ-ਹੌਲੀ ਜ਼ਮੀਨ ‘ਤੇ ਖਿਸਕਦਾ ਦੇਖ ਸਕਦੇ ਹੋ। ਇਸਦੇ ਚਿਹਰੇ ਨੂੰ ਛੱਡ ਕੇ, ਇਸਦਾ ਬਾਕੀ ਸਰੀਰ ਕਿਸੇ ਵੀ ਸੱਪ ਵਾਂਗ ਆਮ ਸੀ, ਪਰ ਇਸਦੇ ਦੋ ਸਿਰ ਸਨ। ਦੋਵੇਂ ਸਿਰ ਇਸ ਤਰ੍ਹਾਂ ਇਕੱਠੇ ਜੁੜੇ ਹੋਏ ਸਨ ਜਿਵੇਂ ਉਹਨਾਂ ਨੂੰ ਇੱਕ ਸਰੀਰ ਵਿੱਚ ਪਾ ਕੇ ਬੰਨ੍ਹਿਆ ਗਿਆ ਹੋਵੇ। ਇਹ ਦ੍ਰਿਸ਼ ਇੰਨਾ ਹੈਰਾਨ ਕਰਨ ਵਾਲਾ ਹੈ ਕਿ ਲੋਕ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ। ਮਾਹਿਰਾਂ ਦੇ ਮੁਤਾਬਕ, ਸੱਪਾਂ ਵਿੱਚ ਦੋ ਸਿਰਾਂ ਦੀ ਸਥਿਤੀ ਦੁਰਲੱਭ ਜੈਵਿਕ ਵਿਗਾੜ ਹੈ, ਜਿਸ ਨੂੰ ਬਾਈਸੇਫਲੀ (Bicephaly) ਕਿਹਾ ਜਾਂਦਾ ਹੈ। ਇਸ ਵਿੱਚ ਉਹਨਾਂ ਦਾ ਸਰੀਰ ਇੱਕ ਤੇ ਰਹਿੰਦਾ ਹੈ, ਪਰ ਸਿਰ ਦੋ ਹੋ ਜਾਂਦੇ ਹਨ। ਹਾਲਾਂਕਿ, ਅਜਿਹੇ ਜੀਵ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿੰਦੇ।
ਇਹ ਵੀ ਦੇਖੋ : ਚਾਹ ਵੇਚਣ ਵਾਲਾ ਥੱਕ ਕੇ ਟ੍ਰੇਨ ਵਿੱਚ ਸੌਂ ਗਿਆ, ਫਿਰ ਪੁਲਿਸ ਵਾਲੇ ਨੇ ਕੀ ਕੀਤਾViral Video
ਵੀਡੀਓ ਦੇਖ ਲੋਕ ਹੈਰਾਨ
ਇਹ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @jamil2832 ਯੂਜ਼ਰਨੇਮ ਨਾਲ ਸ਼ੇਅਰ ਕੀਤਾ ਗਿਆ ਸੀ ਅਤੇ ਕੈਪਸ਼ਨ ਵਿੱਚ ਲਿਖਿਆ ਹੈ, “ਕੁਦਰਤ ਦਾ ਚਮਤਕਾਰ ਦੇਖੋ। ਹੁਣ ਤੱਕ ਅਸੀਂ ਹਮੇਸ਼ਾ ਬਿਨਾਂ ਪੂਛ ਵਾਲੇ ਸੱਪਾਂ ਨੂੰ ਦੋ ਸਿਰਾਂ ਵਾਲੇ ਸਮਝਦੇ ਸੀ ਪਰ ਇਸ ਸੱਪ ਨੂੰ ਦੇਖੋ ਦੋਵੇਂ ਸਿਰ ਇੱਕੋ ਪਾਸੇ ਹਨ। ਇਸ ਸੱਪ ਨੂੰ ਦੋ ਸਿਰਾਂ ਵਾਲਾ ਅਜਗਰ(two-headed python) ਕਿਹਾ ਜਾਂਦਾ ਹੈ, ਜੋ ਕਿ ਸੈਂਟ੍ਰਲ ਅਤੇ ਵੈਸਟ ਅਫਰੀਕਾ ਦਾ ਮੂਲ ਨਿਵਾਸੀ ਹੈ।”
28 ਸਕਿੰਟ ਦੇ ਵੀਡੀਓ ਨੂੰ 13 ਹਜਾਰ ਤੋਂ ਵੱਧ ਵਾਰ ਦੇਖਿਆ ਗਿਆ ਹੈ, ਹਜਾਰਾ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ ਅਤੇ ਵੱਖ-ਵੱਖ ਰਿਐਕਸ਼ਨਸ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, “ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਅਸਲੀ ਹੈ, ਇਹ ਕਿਸੇ ਫਿਲਮ ਦੇ ਸੀਨ ਵਾਂਗ ਮਹਿਸੂਸ ਹੁੰਦਾ ਹੈ,” ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, “ਕੁਦਰਤ ਦੇ ਅਜੂਬਿਆਂ ਨੂੰ ਦੇਖਣਾ ਬਹੁਤ ਵਧੀਆ ਹੈ।” ਜਦ ਕੀ ਕੁਝ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਸ ਵੀਡੀਓ ਨੂੰ AI ਵਲੋਂ ਤਿਆਰ ਕੀਤਾ ਗਿਆ ਹੈ। ਪਰ ਵੀਡਓ ਨੂੰ ਸ਼ੇਅਰ ਕਰਨ ਵਾਲੇ ਵਿਅਕਤੀ ਨੇ ਇਹ ਪੁਸ਼ਟੀ ਕੀਤੀ ਹੈ ਕੀ ਇਹ ਇੱਕ ਅਸਲੀ ਸੱਪ ਹੈ।
ਵੀਡੀਓ ਦੇਖੋ
कुदरत का करिश्मा देखें। अभी तक हमलोग बिना पूंछ वाला सांप को दो मुंह वाला सांप समझते थे । या बताया जाता था। लेकिन इस सांप को देखे एक ही तरफ़ दोनों मुंह है। इस सांप का नाम पाइथन (two-headed python) है, जो मूल रूप से मध्य और पश्चिमी अफ्रीका में पाया जाता है, pic.twitter.com/4judqqWzHh — Jamil Ansari (@jamil2832) October 3, 2025
