OMG: ਬਾਘ ਨੇ ਬੱਚੇ ‘ਤੇ ਕੀਤਾ ਹਮਲਾ, ਪਰ ਇੱਕ ਕੱਚ ਦੇ ਸ਼ੀਸ਼ੇ ਨੇ ਬਚਾਈ ਜਾਨ, ਦੇਖੋ ਵੀਡੀਓ
Viral Video: ਬਹੁਤ ਸਾਰੇ ਲੋਕਾਂ ਨੂੰ ਜਾਨਵਰਾਂ ਨਾਲ ਪਿਆਰ ਹੁੰਦਾ ਹੈ। ਲੋਕ ਜੰਗਲੀ ਜਾਨਵਰਾਂ ਨੂੰ ਦੇਖਣ ਲਈ ਚਿੜੀਆਘਰ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਨ। ਛੋਟੇ ਬੱਚਿਆਂ ਨੂੰ ਜਾਨਵਰਾਂ ਨੂੰ ਦੇਖਣਾ ਬੇਹੱਦ ਪਸੰਦ ਹੁੰਦਾ ਹੈ। ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਬੱਚਿਆਂ ਨੂੰ ਚਿੜੀਆਘਰ ਲੈ ਕੇ ਜਾਣ ਤੋਂ ਪਹਿਲਾਂ ਦੱਸ ਵਾਰ ਸੋਚੋਗੇ। ਵੀਡੀਓ ਦੇਖਣ ਤੋਂ ਬਾਅਦ ਇੱਕ ਪਲ ਲਈ ਤੁਹਾਡੇ ਵੀ ਸਾਹ ਅਟਕ ਜਾਣਗੇ। ਵੀਡੀਓ ਵਿੱਚ ਬਾਘ ਬੱਚੇ ਦਾ ਸ਼ਿਕਾਰ ਕਰਨ ਦੇ ਲਈ ਉਸ 'ਤੇ ਹਮਲਾ ਕਰਦਾ ਹੈ ਮਗਰ ਇੱਕ ਕੱਚ ਦਾ ਸ਼ੀਸ਼ਾ ਬੱਚੇ ਦੀ ਜਾਨ ਬਚਾ ਲੈਂਦਾ ਹੈ।
OMG: ਬਾਘ ਨੇ ਬੱਚੇ 'ਤੇ ਕੀਤਾ ਹਮਲਾ, ਪਰ ਇੱਕ ਕੱਚ ਦੇ ਸ਼ੀਸ਼ੇ ਨੇ ਬਚਾਈ ਜਾਨ, ਦੇਖੋ ਵੀਡੀਓ
ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ
ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @itanimals0 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 5 ਲੱਖ 66 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਰੱਬ ਦਾ ਸ਼ੁਕਰ ਹੈ ਉੱਥੇ ਕੱਚ ਸੀ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਸ਼ਿਕਾਰੀਆਂ ਲਈ ਡਰਾਉਣਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਕਾਫੀ ਡਰਾਉਣਾ ਸੀ।— THE ANIMAL EMPIRE (@itanimals0) January 21, 2024
