Thin House: ਇਨੀਂ ਪਤਲੀ ਇਮਾਰਤ ਦੇਖੀ ਹੈ ਕਿੱਥੇ, ਕਿਵੇਂ ਰਹਿੰਦੇ ਹੋਣਗੇ ਲੋਕ? ਸੋਚਾਂ ਵਿੱਚ ਪਏ ਲੋਕ

tv9-punjabi
Published: 

24 Jan 2024 10:23 AM

Viral Video of Thin House: ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਇਮਾਰਤਾਂ ਤਾਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਅਜਿਹਾ ਪਤਲਾ ਘਰ ਦੇਖਿਆ ਹੈ, ਜਿਸ ਦੀ ਚੌੜਾਈ ਇੰਨੀ ਘੱਟ ਹੋਵੇ ਕਿ ਸ਼ਾਇਦ ਹੀ ਕੋਈ 6-6.5 ਫੁੱਟ ਵਾਲਾ ਵਿਅਕਤੀ ਉਸ ਵਿਚ ਸੌਂ ਸਕੇ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਸ ਘਰ ਨੂੰ ਅੱਗੇ ਅਤੇ ਪਿੱਛੇ ਦੋਹਾਂ ਪਾਸਿਆਂ ਤੋਂ ਦਿਖਾਇਆ ਗਿਆ ਹੈ, ਕਿ ਇਹ ਘਰ ਕਿੰਨਾ ਪਤਲਾ ਹੈ।

Thin House: ਇਨੀਂ ਪਤਲੀ ਇਮਾਰਤ ਦੇਖੀ ਹੈ ਕਿੱਥੇ, ਕਿਵੇਂ ਰਹਿੰਦੇ ਹੋਣਗੇ ਲੋਕ? ਸੋਚਾਂ ਵਿੱਚ ਪਏ ਲੋਕ

ਇਨੀਂ ਪਤਲੀ ਇਮਾਰਤ ਦੇਖੀ ਹੈ ਕਿੱਥੇ, ਕਿਵੇਂ ਰਹਿੰਦੇ ਹੋਣਗੇ ਲੋਕ? ਸੋਚਾਂ ਵਿੱਚ ਪਏ ਲੋਕ

Follow Us On
ਅਜਿਹੇ ਸ਼ਹਿਰ ਵਿੱਚ ਘਰ ਖਰੀਦਣ ਦਾ ਸੁਪਨਾ ਕੌਣ ਨਹੀਂ ਦੇਖਦਾ ਜਿੱਥੇ ਲੋਕ ਰਹਿੰਦੇ ਹਨ? ਹਰ ਕੋਈ ਸੋਚਦਾ ਹੈ ਕਿ ਜੇਕਰ ਉਨ੍ਹਾਂ ਦਾ ਆਪਣਾ ਘਰ ਹੁੰਦਾ ਤਾਂ ਉਹ ਕਿਰਾਏ ਦੇ ਮਕਾਨ ਤੋਂ ਮੁਕਤ ਹੋ ਜਾਂਦੇ। ਹਾਲਾਂਕਿ ਹਰ ਕੋਈ ਇਨ੍ਹਾਂ ਨਹੀਂ ਕਮਾਉਂਦਾ ਕਿ ਸ਼ਹਿਰਾਂ ਵਿੱਚ ਆਪਣਾ ਘਰ ਖਰੀਦ ਸਕੇ, ਪਰ ਫਿਰ ਵੀ ਲੋਕ ਕੋਸ਼ਿਸ਼ ਤਾਂ ਕਰਦੇ ਹਨ। ਆਮਤੌਰ ‘ਤੇ ਲੋਕ ਜਦੋਂ ਘਰ ਖਰੀਦਣ ਜਾਂਦੇ ਹਨ ਤਾਂ ਘਰ ਦੀ ਲੰਬਾਈ-ਚੌੜਾਈ, ਲੋਕੇਸ਼ਨ ਆਦਿ ਸਮੇਤ ਕਈ ਗੱਲਾਂ ਨੂੰ ਧਿਆਨ ‘ਚ ਰੱਖਦੇ ਹਨ ਪਰ ਅੱਜਕਲ ਇੱਕ ਅਜਿਹੇ ਘਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸ਼ਾਇਦ ਹੀ ਕੋਈ ਮਨੁੱਖ ਸਹੀ ਢੰਗ ਨਾਲ ਰਹਿ ਸਕੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਮਾਰਤ ਕਿੰਨੀ ਪਤਲੀ ਨਜ਼ਰ ਲੱਗ ਰਹੀ ਹੈ। ਇੰਝ ਲੱਗ ਰਿਹਾ ਹੈ ਜਿਵੇਂ ਕੋਈ ਛੇ ਫੁੱਟ ਲੰਬਾ ਵਿਅਕਤੀ ਇਸ ਵਿੱਚ ਚੰਗੀ ਤਰ੍ਹਾਂ ਸੌਂ ਨਹੀਂ ਸਕੇਗਾ। ਹਾਲਾਂਕਿ ਇਸ ਘਰ ਦਾ ਡਿਜ਼ਾਈਨ ਬਹੁਤ ਸ਼ਾਨਦਾਰ ਹੈ। ਜੇਕਰ ਕੋਈ ਇਸ ਘਰ ਨੂੰ ਸਾਹਮਣੇ ਤੋਂ ਦੇਖਦਾ ਹੈ ਤਾਂ ਉਸ ਨੂੰ ਇਹ ਕਾਫੀ ਸ਼ਾਨਦਾਰ ਲੱਗੇਗਾ, ਪਰ ਜਿਵੇਂ ਹੀ ਕੋਈ ਇਸ ਨੂੰ ਸਾਈਡ ਤੋਂ ਦੇਖਗਾ ਤਾਂ ਸ਼ਾਇਦ ਹੀ ਕੋਈ ਇਸ ਨੂੰ ਖਰੀਦਣਾ ਚਾਵੇਗਾ। ਬ੍ਰਿਟੇਨ ਦੇ ਕੇਨਸਿੰਗਟਨ ‘ਚ ਸਥਿਤ ਇਸ ਘਰ ਨੂੰ ਇਸ ਦੇ ਡਿਜ਼ਾਈਨ ਕਾਰਨ ‘ਥਿਨ ਹਾਊਸ’ ਵੀ ਕਿਹਾ ਜਾਂਦਾ ਹੈ। ਇਸ ਅਨੋਖੇ ਘਰ ਦੀ ਲੰਬਾਈ 13 ਫੁੱਟ ਜਦਕਿ ਚੌੜਾਈ ਸਿਰਫ 6 ਫੁੱਟ ਹੈ। ਇਸ ਘਰ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @Rainmaker1973 ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਸਿਰਫ਼ 7 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 1 ਲੱਖ 86 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੈਂਕੜੇ ਲੋਕ ਇਸ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਚੁੱਕੇ ਹਨ। ਲੋਕ ਹੈਰਾਨ ਰਹਿ ਗਏ ਹਨ ਕਿ ਇੰਨੇ ਛੋਟੇ ਘਰ ਵਿੱਚ ਕੋਈ ਕਿਵੇਂ ਰਹਿ ਸਕੇਗਾ। ਮੀਡੀਆ ਰਿਪੋਰਟਾਂ ਮੁਤਾਬਕ ਸਾਲ 2021 ‘ਚ ਇਸ ਛੋਟੇ ਜਿਹੇ ਘਰ ਨੂੰ ਵੇਚਣ ਲਈ ਕੀਮਤ ਵੀ ਤੈਅ ਕੀਤੀ ਗਈ ਸੀ ਅਤੇ ਇਹ ਕੀਮਤ ਇੰਨੀ ਜ਼ਿਆਦਾ ਸੀ ਕਿ ਹਰ ਕੋਈ ਜਾਣ ਕੇ ਦੰਗ ਰਹਿ ਗਿਆ। ਇਹ ਘਰ 5 ਕਰੋੜ ਰੁਪਏ ਤੋਂ ਵੱਧ ਵਿੱਚ ਵੇਚਿਆ ਜਾ ਰਿਹਾ ਸੀ।