Smart Fishing: ਬੋਤਲਾਂ ਦੀ ਮਦਦ ਨਾਲ ਬੱਚੇ ਨੇ ਫੜੀਆਂ ਮੱਛੀਆਂ, ਤਰੀਕੇ ਜਾਣਕੇ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ
Viral Video: ਸੋਸ਼ਲ ਮੀਡੀਆ 'ਤੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਟ੍ਰੈਂਡ ਕਰਦੀਆਂ ਰਹਿੰਦੀਆਂ ਹਨ। ਕੱਦੇ ਦਿੱਲੀ ਮੈਟਰੋ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ ਜਾਂ ਕਦੇ ਜਾਨਵਰਾਂ ਦੀਆਂ। ਪਰ ਕਈ ਵਾਰ ਕੁਝ ਅਜਿਹੀ ਵੀਡੀਓਜ਼ ਵਿੱਚ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਬਹੁਤ ਚੀਜ਼ਾਂ ਸਿੱਖ ਸਕਦੇ ਹੋ। ਇਸ ਵਿਚਾਲੇ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਤੁਹਾਡੇ ਲਈ ਵੀ ਬਹੁਤ ਕੰਮ ਦੀ ਸਾਬਿਤ ਹੋ ਸਕਦਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਚਲੇਗਾ ਕਿਵੇਂ ਬੋਤਲ ਦੀ ਮਦਦ ਨਾਲ ਮੱਛੀਆਂ ਫੜੀਆਂ ਜਾ ਸਕਦੀਆਂ ਹਨ।
ਇਸ ਦੁਨੀਆ ਵਿੱਚ ਕੋਈ ਅਜਿਹਾ ਕੰਮ ਨਹੀਂ ਹੈ ਜਿਸਦੇ ਲਈ ਲੋਕਾਂ ਨੂੰ ਮਹਿਨਤ ਨਾ ਕਰਨੀ ਪੈਂਦੀ ਹੋਵੇ। ਹਰ ਵਿਅਕਤੀ ਆਪਣੀ ਜ਼ਿੰਦਗੀ ਸੁਖਾਲੋ ਢੰਗ ਨਾਲ ਬਿਤਾਉਣ ਲਈ ਕੰਮ ਕਰਦਾ ਹੈ ਪਰ ਉਸ ਕੰਮ ਵਿੱਚ ਵਿਅਕਤੀ ਨੂੁੰ ਕਿੰਨੀ ਤੇਜ਼ੀ ਨਾਲ ਅਤੇ ਕਿੰਨੀ ਜ਼ਿਆਦਾ ਸਫ਼ਲਤਾ ਮਿਲਦੀ ਹੈ,ਇਹ ਉਸ ਦੇ ਦਿਮਾਗ ‘ਤੇ ਨਿਰਭਰ ਕਰਦਾ ਹੈ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਦੋ ਲੋਕ ਇੱਕ ਵਾਰ ਵਿੱਚ ਇੱਕ ਕੰਮ ਸ਼ੁਰੂ ਕਰਦੇ ਹਨ ਪਰ ਇੱਕ ਜ਼ਿਆਦਾ ਸਫ਼ਲ ਹੋ ਜਾਂਦਾ ਹੈ ਅਤੇ ਦੂਜਾ ਉਸ ਤੋਂ ਘੱਟ। ਇਸ ਵੀਡੀਓ ਵਿੱਚ ਵੀ ਅਜਿਹਾ ਹੀ ਇੱਕ ਉਦਾਹਰਣ ਹੈ ਕਿ ਕਿਵੇਂ ਦਿਮਾਗ ਦਾ ਇਸਤੇਮਾਲ ਕਰ ਵਿਅਕਤੀ ਜਲਦੀ ਅਤੇ ਜ਼ਿਆਦਾ ਫਾਇਦਾ ਕਰ ਸਕਦਾ ਹੈ। ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਵਿੱਚ ਅਜਿਹਾ ਕੀ ਨਜ਼ਰ ਆ ਰਿਹਾ ਹੈ।
ਤੁਸੀਂ ਬਹੁਤ ਵਾਰ ਲੋਕਾਂ ਨੂੰ ਮੱਛੀ ਫੜਦੇ ਦੇਖਿਆ ਹੋਵੇਗਾ। ਲੋਕ ਵੱਡੀ ਨਦੀ ਜਾਂ ਛੱਪੜ ਵਿੱਚ ਜਾਲ ਪਾ ਕੇ ਆਸਾਨੀ ਨਾਲ ਮੱਛੀਆਂ ਫੜ ਸਕਦੇ ਹਨ। ਪਰ ਕਈ ਥਾਵਾਂ ‘ਤੇ ਇਹ ਤਰੀਕਾ ਕੰਮ ਨਹੀਂ ਕਰਦਾ ਅਤੇ ਅਜਿਹੀਆਂ ਥਾਵਾਂ ‘ਤੇ ਲੋਕ ਫਿਸ਼ਿੰਗ ਹੁੱਕ ਦੀ ਵਰਤੋਂ ਕਰਦੇ ਹਨ। ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਉਸ ਤਰੀਕੇ ਦੀ ਵਰਤੋਂ ਨਹੀਂ ਕਰੋਗੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਬੱਚਾ ਪਾਣੀ ‘ਚ ਵੱਖ-ਵੱਖ ਥਾਵਾਂ ‘ਤੇ ਖਾਲੀ ਬੋਤਲਾਂ ਰੱਖ ਰਿਹਾ ਹੈ। ਇਹ ਸਾਰੀਆਂ ਬੋਤਲਾਂ ਹੁੱਕਾਂ ਦੇ ਨਾਲ ਦਾਣੇ ਫਸਾਏ ਗਏ ਹਨ। ਬੱਚਾ ਲਗਭਗ ਦੋ ਘੰਟੇ ਬਾਅਦ ਵਾਪਸ ਆਉਂਦਾ ਹੈ ਅਤੇ ਸਾਰੀਆਂ ਬੋਤਲਾਂ ਚੁੱਕ ਲੈਂਦਾ ਹੈ। ਤੁਸੀਂ ਦੇਖੋਗੇ ਕਿ ਸਾਰੀਆਂ ਬੋਤਲਾਂ ਵਿੱਚ ਮੱਛੀਆਂ ਫਸੀਆਂ ਹੋਈਆਂ ਹਨ। ਇਹ ਇੱਕ ਆਸਾਨ ਅਤੇ ਸਸਤਾ ਤਰੀਕਾ ਹੈ।
ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਵਾਇਰਲ
ਸੋਸ਼ਲ ਮੀਡੀਆ ਫਲੇਟਫਾਰਮ ਐਕਸ ‘ਤੇ @TansuYegen ਨਾਮ ਦੇ ਅਕਾਉਂਟ ਤੋਂ ਸਾਂਝਾ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 7 ਲੱਖ 84 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇ ਨਾਲ ਕੈਪਸ਼ਨ ‘ਸਮਾਰਟ ਫਿਸ਼ਿੰਗ’ ਲਿਖਿਆ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਫਿਸ਼ਿੰਗ ਦਾ ਇੱਕ ਸਮਾਰਟ ਤਰੀਕਾ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਫਿਸ਼ਿੰਗ ਦੀ ਸਭ ਤੋਂ ਨਵੀਂ ਤਕਨੀਕ ਹੈ ਜੋ ਮੈਂ ਦੇਖੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਵਧੀਆ ਤਰੀਕਾ ਹੈ।
Smart fishing🐠🎣
ਇਹ ਵੀ ਪੜ੍ਹੋ
— Tansu Yegen (@TansuYegen) January 21, 2024