Shocking News: ਕੱਪੜੇ ਦੇ ਗੁੱਡੇ ਤੋਂ ਪ੍ਰੈਗਨੇਂਟ ਹੋਈ ਔਰਤ, ਬੇਬੀ ਬੰਪ ਦੀ ਵੀਡੀਓ ਕੀਤੀ ਸ਼ੇਅਰ
ਬ੍ਰਾਜੀਲ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਪਹਿਲਾ ਕੱਪੜੇ ਦੇ ਗੁੱਡੇ ਨਾਲ ਵਿਆਹ ਕੀਤਾ ਅਤੇ ਫਿਰ ਬੱਚਾ ਪੈਦਾ ਕਰਨ ਦਾ ਦਾਅਵਾ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਹੁਣ ਉਹ ਦਾਅਵਾ ਕਰ ਰਹੀ ਹੈ ਕਿ ਉਹ ਇੱਕ ਹੋਰ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਜਿਸ ਕਾਰਨ ਉਸ ਨੇ ਇੱਕ ਪਾਰਟੀ ਵੀ ਰੱਖੀ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਦੁਨੀਆ ਵਿੱਚ ਬੁਹਤ ਤਰ੍ਹਾਂ ਦੇ ਲੋਕ ਰਹਿੰਦੇ ਹਨ। ਕੁੱਝ ਚੰਗੇ ਹੁੰਦੇ ਹਨ ਤਾਂ ਕੁੱਝ ਬੁਰ੍ਹੇ, ਤਾਂ ਕੁੱਜ ਅਜੀਬੋ-ਗਰੀਬ ਸੋਚ ਵਾਲੇ ਵੀ। ਅਜਿਹੀ ਹੀ ਇੱਕ ਅਜੀਬੋ-ਗਰੀਬ ਸੋਚ ਵਾਲੀ ਔਰਤ ਅੱਜਕੱਲ੍ਹ ਚਰਚਾ ਵਿੱਚ ਹੈ। ਜਿਸ ਨੇ ਇੱਕ ਕੱਪੜੇ ਦੇ ਗੁੱਡੇ ਨਾਲ ਵਿਆਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇੱਕ ਪਾਰਟੀ ਰੱਖੀ ਹੈ। ਇਹ ਪਾਰਟੀ ਉਸ ਨੇ ਕਿਉਂ ਰੱਖੀ ਹੈ। ਇਸ ਦਾ ਖੁਲਾਸਾ ਕੀਤਾ ਹੈ ਜੋ ਕਾਫੀ ਹੈਰਾਨ ਕਰਨ ਵਾਲਾ ਹੈ। ਔਰਤ ਦਾ ਨਾਮ ਮੇਰਿਵੋਨ ਰੋਚਾ ਮੋਰੇਸ (Meirivone Rocha Moraes)ਹੈ। ਉਹ 38 ਸਾਲ ਦੀ ਹੈ ਅਤੇ ਬ੍ਰਾਜੀਲ ਦੀ ਰਹਿਣ ਵਾਲੀ ਹੈ।
ਦਰਅਸਲ ਔਰਤ ਨੇ ਖੁਲਾਸਾ ਕੀਤਾ ਹੈ ਕਿ ਉਹ ਇੱਕ ਵਾਰ ਫਿਰ ਮਾਂ ਬਨਣ ਵਾਲੀ ਹੈ ਅਤੇ ਉਸ ਦੇ ਬੱਚੇ ਦਾ ਪਿਤਾ ਕੱਪੜੇ ਵਾਲਾ ਗੁੱਡਾ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ ਔਰਤ ਨੇ ਜੈਂਡਰ ਰਿਵੀਲ ਪਾਰਟੀ ਰੱਖੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਪ੍ਰੈਗਨੇਂਟ ਹੈ ਅਤੇ ਇਸ ਵਾਰ ਉਹ ਇੱਕ ਬੇਟੀ ਨੂੰ ਜਨਮ ਦੇਣ ਵਾਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਪਾਰਟੀ ਵਿੱਚ ਬਹੁਤ ਮਹਿਮਾਨਾਂ ਨੂੰ ਬੁਲਾਇਆ ਸੀ ਅਤੇ ਉਸ ਨੇ ਕੇਕ ਵੀ ਕੱਟਿਆ ਅਤੇ ਆਪਣੇ ਕੱਪੜੇ ਵਾਲੇ ਗੁੱਡੇ ਪਤੀ ਦੇ ਨਾਲ ਖੂਬ ਮਜ਼ਾ ਇਜਾਏ ਕੀਤਾ। ਔਰਤ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ਵਿੱਚ ਉਸ ਦਾ ਬੇਬੀ ਬੰਪ ਵੀ ਨਜ਼ਰ ਆ ਰਿਹਾ ਹੈ।
ਕੱਪੜੇ ਦਾ ਗੁੱਡੇ ਦੇ ਪਿਆਰ ‘ਚ ਪਾਗਲ ਹੋਈ ਔਰਤ
ਰਿਪੋਰਟਸ ਦੇ ਮੁਤਾਬਕ,ਔਰਤ ਨੇ ਦੱਸਿਆ ਸੀ ਕਿ ਉਸਦੀ ਮਾਂ ਨੇ ਇੱਕ ਕੱਪੜੇ ਦਾ ਗੁੱਡਾ ਬਣਾਇਆ ਸੀ। ਜਿਸ ਨਾਲ ਉਸ ਨੂੰ ਪਿਆਰ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਉਸ ਗੁੱਡੇ ਨਾਲ ਸ਼ਾਦੀ ਕਰ ਲਈ। ਉਸ ਨੇ ਇੱਕ ਮੈਰੀਜ ਪਾਰਟੀ ਵੀ ਰੱਖੀ ਸੀ। ਜਿਸ ਵਿੱਚ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ। ਫਿਰ ਜੂਨ 2022 ਨੂੰ ਉਸ ਨੇ ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਵੀ ਸ਼ੇਅਰ ਕੀਤੀ ਅਤੇ ਦਾਅਵਾ ਕੀਤਾ ਕਿ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਨਾਲ ਹੀ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਬੱਚੇ ਨੂੰ ਜਨਮ ਦੇਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ।
ਬੇਬੀ ਡੌਲ ਨੂੰ ਜਨਮ ਦੇਣ ਦਾ ਦਾਅਵਾ
ਔਰਤ ਨੇ ਆਪਣੇ ਕੱਪੜੇ ਦੇ ਗੁੱਡੇ ਪਤੀ ਦਾ ਨਾਮ ਮਾਰਸਲ ਰੱਖਿਆ ਹੈ ਜਦੋਂ ਕਿ ਆਪਣੇ ਗੁੱਡੇ ਬੇਟੇ ਦਾ ਨਾਮ ਮਾਰਸਲਿਨੋ ਰੱਖਿਆ ਹੈ। ਹੁਣ ਉਹ ਦਾਅਵਾ ਕਰ ਰਹੀ ਹੈ ਕਿ ਇਸ ਵਾਰ ਉਹ ਬੇਬੀ ਡੌਲ ਨੂੰ ਜਨਮ ਦੇਣ ਵਾਲੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਕਿਵੇਂ ਕੱਪੜੇ ਦੇ ਗੁੱਡੇ ਯਾਨੀ ਆਪਣੀ ਪਤੀ ਦੇ ਨਾਲ ਇੰਜਾਏ ਕਰ ਰਹੀ ਹੈ।
View this post on Instagramਇਹ ਵੀ ਪੜ੍ਹੋ