‘Momos’ ਬਣਾਉਣ ਲਈ ਹੈਲਪਰ ਦੀ ਲੋੜ’, ਦੇਸੀ ਦੁਕਾਨ ਨੇ ਆਫਰ ਕੀਤੀ ਇੰਨੀ ਸੈਲਰੀ, ਜਾਣ ਕੇ ਉੱਡ ਗਏ ਲੋਕਾਂ ਦੇ ਤੋਤੇ

Updated On: 

10 Apr 2024 17:55 PM IST

Trending News: ਅੰਮ੍ਰਿਤਾ ਸਿੰਘ ਨਾਂ ਦੀ ਐਕਸ ਯੂਜ਼ਰ ਨੇ ਦੇਸੀ ਮੋਮੋ ਦੀ ਦੁਕਾਨ ਦਾ ਇਸ਼ਤਿਹਾਰ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਇੰਟਰਨੈੱਟ ਯੂਜ਼ਰਸ ਬਹੁਤ ਹੀ ਹੈਰਾਨ ਹਨ। ਹੋਣ ਵੀ ਕਿਉਂ ਨਾ ਭਈ, ਆਖ਼ਰ ਗੱਲ ਹੀ ਕੁੱਝ ਇਸ ਤਰ੍ਹਾਂ ਦੀ ਹੈ। ਦਰਅਸਲ, ਮੋਮੋ ਸ਼ੌਪ ਨੂੰ ਇੱਕ ਹੈਲਪਰ ਦੀ ਜ਼ਰੂਰਤ ਹੈ, ਜਿਸ ਲਈ ਉਸਨੇ ਇੱਕ ਮੋਟੀ ਤਨਖਾਹ ਦੀ ਪੇਸ਼ਕਸ਼ ਕੀਤੀ ਹੈ, ਜਿਸਨੁੰ ਔਸਤ ਪੈਕੇਜ ਨਾਲੋਂ ਬਿਹਤਰ ਦੱਸਿਆ ਜਾ ਰਿਹਾ ਹੈ।

Momos ਬਣਾਉਣ ਲਈ ਹੈਲਪਰ ਦੀ ਲੋੜ, ਦੇਸੀ ਦੁਕਾਨ ਨੇ ਆਫਰ ਕੀਤੀ ਇੰਨੀ ਸੈਲਰੀ, ਜਾਣ ਕੇ ਉੱਡ ਗਏ ਲੋਕਾਂ ਦੇ ਤੋਤੇ

'Momos' ਦੀ ਦੁਕਾਨ ਨੇ ਆਫਰ ਕੀਤੀ ਇੰਨੀ ਸੈਲਰੀ

Follow Us On

ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਹਰ ਕੋਈ ਜਲਦੀ ਤੋਂ ਜਲਦੀ ਨੌਕਰੀ ਹਾਸਿਲ ਕਰਕੇ ਚੰਗੇ ਪੈਕੇਜ ਦੀ ਇੱਛਾ ਰੱਖਦਾ ਹੈ। ਪਰ ਜਦੋਂ ਉਹ ਅਸਲ ਦੁਨੀਆਂ ਵਿੱਚ ਕਦਮ ਰੱਖਦੇ ਹਨ ਤਾਂ ਹੀ ਉਨ੍ਹਾਂ ਨੂੰ ਤਨਖਾਹ ਦੀ ਅਸਲੀਅਤ ਦਾ ਪਤਾ ਲੱਗਦਾ ਹੈ। ਬਹੁਤ ਸਾਰੇ ਕਰਮਚਾਰੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪ੍ਰਤਿਭਾ ਦੇ ਅਨੁਸਾਰ ਉਨ੍ਹਾਂ ਦੀ ਤਨਖਾਹ ਬਹੁਤ ਘੱਟ ਹੈ। ਪਰ ਇੱਕ ਖੁਸ਼ਕਿਸਮਤ ਵਿਅਕਤੀ ਹੈ, ਜੋ ਬਹੁਤ ਜਲਦੀ ਦੇਸੀ ਮੋਮੋਜ਼ ਦੀ ਦੁਕਾਨ ਨਾਲ ਜੁੜਨ ਜਾ ਰਿਹਾ ਹੈ। ਹੁਣ ਤੁਸੀਂ ਕਹੋਗੇ ਕਿ ਇੰਨਾ ਖੁਸ਼ਕਿਸਮਤ ਕਿਉਂ ਹੈ, ਤਾਂ ਭਈ ਅਜਿਹਾ ਹੈ ਕਿ ਮੋਮੋ ਦੀ ਦੁਕਾਨ ਨੂੰ ਇੱਕ ਹੈਲਪਰ ਦੀ ਜ਼ਰੂਰਤ ਹੈ ਅਤੇ ਇਸਦੇ ਲਈ ਉਹ ਹੈਲਪਰ ਨੂੰ ਚੰਗੀ ਤਨਖਾਹ ਦੇਣ ਲਈ ਤਿਆਰ ਹੈ। ਯਕੀਨ ਮੰਨੋ, ਹੈਲਪਰ ਦਾ ਪੈਕੇਜ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।

ਐਕਸ (ਪਹਿਲਾਂ ਟਵਿੱਟਰ) ਯੂਜ਼ਰ ਅੰਮ੍ਰਿਤਾ ਸਿੰਘ ਨੇ ਦੇਸੀ ਮੋਮੋ ਦੀ ਦੁਕਾਨ ਦਾ ਇਸ਼ਤਿਹਾਰ ਸਾਂਝਾ ਕੀਤਾ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਮੋਮੋ ਦੀ ਦੁਕਾਨ ਨੂੰ ਇੱਕ ਹੈਲਪਰ ਦੀ ਜ਼ਰੂਰਤ ਹੈ, ਜਿਸ ਲਈ ਉਸਨੇ ਮੋਟੀ ਤਨਖਾਹ ਦੀ ਪੇਸ਼ਕਸ਼ ਕੀਤੀ ਹੈ। ਇਸ਼ਤਿਹਾਰ ਮੁਤਾਬਕ ਚੁਣੇ ਗਏ ਵਿਅਕਤੀ ਨੂੰ 25,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਕਿਉਂ, ਤੁਹਾਡੇ ਵੀ ਤੋਤੇ ਉੱਡ ਗਏ ਨਾ।

ਅੰਮ੍ਰਿਤਾ ਨੇ ਕੈਪਸ਼ਨ ‘ਚ ਲਿਖਿਆ, ਓਏ ਇਹ ਕੀ ਹੈ? ਇਹ ਮੋਮੋ ਦੀ ਇਹ ਦੁਕਾਨ ਭਾਰਤ ਦੇ ਔਸਤ ਕਾਲਜ ਨਾਲੋਂ ਬਿਹਤਰ ਪੈਕੇਜ ਪੇਸ਼ ਕਰ ਰਹੀ ਹੈ। ਫਿਰ ਕੀ ਸੀ। ਇਸ ਇਸ਼ਤਿਹਾਰ ਨੂੰ ਦੇਖ ਕੇ ਬਹੁਤ ਸਾਰੇ ਯੂਜ਼ਰਸ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਤੁਰੰਤ ਆਪਣਾ ਹਾਲ-ਏ-ਦਿਲ ਬਿਆਨ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ – ਪਾਰਕ ਦੇ ਬੈਂਚ ਚ ਫਸ ਗਈ ਸ਼ਖਸ ਦੀ ਗਰਦਨ, ਪੁਲਿਸ ਨੇ ਇੰਝ ਬਚਾਈ ਜਾਨ, ਦੇਖੋ VIDEO

ਇੱਥੇ ਦੇਖੋ ਮੋਮੋ ਦੀ ਦੁਕਾਨ ਦਾ ਇਸ਼ਤਿਹਾਰ, ਜਿਸ ਨੇ ਇੰਟਰਨੈੱਟ ‘ਤੇ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ।

ਇੱਕ ਯੂਜ਼ਰ ਨੇ ਮਜ਼ਾਕੀਆ ਲਹਿਜੇ ਵਿੱਚ ਕਮੈਂਟ ਕੀਤਾ ਹੈ, ਮੈਂ ਅਪਲਾਈ ਕਰਨ ਜਾ ਰਿਹਾ ਹਾਂ ਭਈ। ਪੜ੍ਹਾਈ ਕਰਕੇ ਵੀ ਇੰਨੀ ਤਨਖ਼ਾਹ ਨਹੀਂ ਮਿਲ ਸਕੀ। ਜਦੋਂ ਕਿ ਦੂਜਾ ਕਹਿੰਦਾ ਹੈ, ਮੈਂ ਦੋ ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਪਹਿਲੀ ਤਨਖਾਹ 10 ਹਜ਼ਾਰ ਰੁਪਏ ਸੀ। ਇਸ ਵਿਗਿਆਪਨ ਨੂੰ ਦੇਖ ਕੇ ਲੱਗਦਾ ਹੈ ਕਿ ਸਾਨੂੰ ਮੋਮੋ ਦੀ ਦੁਕਾਨ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਸੀ। ਇਕ ਹੋਰ ਯੂਜ਼ਰ ਨੇ ਲਿਖਿਆ, ਸਾਡੇ ਇਲਾਕੇ ‘ਚ ਪਲੰਬਰ ਵੀ 50 ਹਜ਼ਾਰ ਰੁਪਏ ਮਹੀਨਾ ਕਮਾ ਲੈਂਦੇ ਹਨ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਇਹ ਤਾਂ TCS ਤੋਂ ਵੀ ਬਿਹਤਰ ਆਫਰ ਦੇ ਰਿਹਾ ਹੈ।