OMG! ਹਰ ਮਹੀਨੇ 7 ਲੱਖ ਰੁਪਏ ਕਮਾਉਂਦੀ ਹੈ ਇਹ ਔਰਤ, ਕਮਾਈ ਦਾ ਤਰੀਕਾ ਜਾਣ ਕੇ ਲੋਕਾਂ ਨੂੰ ਆ ਜਾਂਦੀ ਹੈ ਘਿਣ!

Published: 

25 Oct 2023 13:21 PM

Trending News: ਬ੍ਰਿਟੇਨ ਦੀ ਰਹਿਣ ਵਾਲੀ ਫੇਨੇਲਾ ਫੌਕਸ (Fenella Fox) ਨਾਂ ਦੀ ਇੱਕ ਔਰਤ ਨੇ ਪੈਸਾ ਕਮਾਉਣ ਦਾ ਅਜਿਹਾ ਅਜੀਬੋ-ਗਰੀਬ ਤਰੀਕਾ ਅਪਣਾਇਆ ਹੈ, ਜਿਸ ਬਾਰੇ ਜਾਣ ਕੇ ਕਿਸੇ ਨੂੰ ਵੀ ਨਫਰਤ ਹੋ ਜਾਵੇ। ਹਾਲਾਂਕਿ ਇਸ ਕੰਮ ਤੋਂ ਉਹ ਹਰ ਮਹੀਨੇ 7 ਲੱਖ ਰੁਪਏ ਤੋਂ ਵੱਧ ਕਮਾ ਰਹੀ ਹੈ। ਫੇਨੇਲਾ ਦੇ ਇਸ ਕੰਮ ਨੂੰ ਜਾਣਨ ਤੋਂ ਬਾਅਦ ਕੋਈ ਲੜਕਾ ਵੀ ਉਸਦਾ ਦੋਸਤ ਨਹੀਂ ਬਣਨਾ ਚਾਹੁੰਦਾ। ਮਰਦ ਦੋਸਤ ਨਾ ਹੋਣ ਕਰਕੇ ਫੇਨੇਲਾ ਕਾਫੀ ਨਿਰਾਸ਼ ਹੈ, ਪਰ ਫੇਰ ਵੀ ਇਹ ਇਸ ਕੰਮ ਨੂੰ ਛੱਡਣ ਨੂੰ ਤਿਆਰ ਨਹੀਂ ਹੈ।

OMG! ਹਰ ਮਹੀਨੇ 7 ਲੱਖ ਰੁਪਏ ਕਮਾਉਂਦੀ ਹੈ ਇਹ ਔਰਤ, ਕਮਾਈ ਦਾ ਤਰੀਕਾ ਜਾਣ ਕੇ ਲੋਕਾਂ ਨੂੰ ਆ ਜਾਂਦੀ ਹੈ ਘਿਣ!

Photo :Instagram/ fenellascorner) (TV9 Hindi.com)

Follow Us On

ਬਹੁਤ ਸਾਰਾ ਪੈਸਾ ਕਮਾਉਣਾ ਅਤੇ ਛੇਤੀ ਤੋਂ ਛੇਤੀ ਕਮਾਉਣਾ ਕੌਣ ਨਹੀਂ ਚਾਹੁੰਦਾ? ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਜਲਦੀ ਅਮੀਰ ਬਣਨਾ ਚਾਹੁੰਦੇ ਹਨ ਅਤੇ ਇਸਦੇ ਲਈ ਸਖਤ ਮਿਹਨਤ ਕਰਦੇ ਹਨ, ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਦੀ ਕਿਸਮਤ ਉਨ੍ਹਾਂ ਦਾ ਸਾਥ ਨਹੀਂ ਦਿੰਦੀ, ਉਥੇ ਹੀ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਕੋਈ ਵੀ ਕੰਮ ਕਰਨ, ਉਹ ਉਸ ਵਿੱਚ ਸਫਲ ਵੀ ਹੋ ਜਾਂਦੇ ਹਨ ਅਤੇ ਜਲਦੀ ਅਮੀਰ ਵੀ ਬਣ ਜਾਂਦੇ ਹਨ। ਖੈਰ, ਦੁਨੀਆ ਵਿਚ ਕੁਝ ਲੋਕ ਅਜਿਹੇ ਹਨ ਜੋ ਅਜੀਬ ਤਰੀਕਿਆਂ ਨਾਲ ਬਹੁਤ ਸਾਰਾ ਪੈਸਾ ਕਮਾ ਰਹੇ ਹਨ। ਅੱਜਕੱਲ੍ਹ ਇੱਕ ਅਜਿਹੀ ਔਰਤ ਕਾਫੀ ਸੁਰਖੀਆਂ ਵਿੱਚ ਹੈ, ਜਿਸ ਨੇ ਪੈਸਾ ਕਮਾਉਣ ਲਈ ਅਜਿਹਾ ਤਰੀਕਾ ਅਪਣਾਇਆ ਹੈ ਕਿ ਤੁਸੀਂ ਹੈਰਾਨ ਰਹਿ ਜਾਓਗੇ।

ਦਰਅਸਲ, ਔਰਤ ਆਪਣੇ ਕੱਛਾਂ ਦੇ ਵਾਲ ਵੇਚ ਕੇ ਪੈਸੇ ਕਮਾ ਰਹੀ ਹੈ ਅਤੇ ਉਹ ਵੀ ਏਨਾਂ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਤਰ੍ਹਾਂ ਵੀ ਕੋਈ ਪੈਸਾ ਕਮਾ ਸਕਦਾ ਹੈ? ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਔਰਤ ਦਾ ਨਾਂ ਫੇਨੇਲਾ ਫੌਕਸ ਹੈ। ਉਹ ਬਰਤਾਨੀਆ ਦੇ ਵਰਸੇਸਟਰ ਦੀ ਵਸਨੀਕ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 30 ਸਾਲ ਦੀ ਫੇਨੇਲਾ ਆਪਣੇ ਕੱਛਾਂ ਦੇ ਵਾਲਾਂ ਨੂੰ ਆਨਲਾਈਨ ਵੇਚ ਕੇ ਹਰ ਮਹੀਨੇ 9500 ਡਾਲਰ ਯਾਨੀ ਲਗਭਗ 7 ਲੱਖ 89 ਹਜ਼ਾਰ ਰੁਪਏ ਕਮਾ ਰਹੀ ਹੈ, ਮਤਲਬ ਕਿ ਇਕ ਸਾਲ ‘ਚ ਉਸ ਦੀ ਕਮਾਈ ਲਗਭਗ 95 ਲੱਖ ਰੁਪਏ ਹੈ।

ਹੁਣ ਤੱਕ ਕਮਾ ਚੁੱਕੀ ਹੈ 5 ਕਰੋੜ ਰੁਪਏ

ਰਿਪੋਰਟ ਮੁਤਾਬਕ, ਫੇਨੇਲਾ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਆਪਣੇ ਕੱਛਾਂ ਦੇ ਵਾਲਾਂ ਤੋਂ 5 ਕਰੋੜ ਰੁਪਏ ਤੋਂ ਜ਼ਿਆਦਾ ਕਮਾ ਚੁੱਕੀ ਹੈ, ਯਾਨੀ ਇਸ ਅਜੀਬ ਕੰਮ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ ਹੈ। ਫੈਨੇਲਾ ਭਾਵੇਂ ਇਸ ਕੰਮ ਤੋਂ ਲੱਖਾਂ-ਕਰੋੜਾਂ ਰੁਪਏ ਕਮਾ ਰਹੀ ਹੋਵੇ ਪਰ ਲੋਕ ਉਸ ਨੂੰ ਉਹ ਇਜੱਤ ਨਹੀਂ ਦਿੰਦੇ ਜੋ ਉਹ ਚਾਹੁੰਦੀ ਹੈ। ਫੇਨੇਲਾ ਦਾ ਕਹਿਣਾ ਹੈ ਕਿ ਲੋਕ ਉਸ ਨੂੰ ਬੁਰੀਆਂ ਨਜ਼ਰਾਂ ਨਾਲ ਦੇਖਦੇ ਰਹਿੰਦੇ ਹਨ ਅਤੇ ਕਈ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।

ਇਸੇ ਕਰਕੇ ਨਹੀਂ ਮਿਲ ਰਿਹਾ ਬੁਆਏਫ੍ਰੈਂਡ

ਫੇਨੇਲਾ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਬਹੁਤ ਦੁਖੀ ਹੈ ਕਿ ਉਸ ਨੂੰ ਅੱਜ ਤੱਕ ਕੋਈ ਵੀ ਮਰਦ ਨਹੀਂ ਮਿਲਿਆ, ਕਿਉਂਕਿ ਲੋਕਾਂ ਨੇ ਉਸ ਬਾਰੇ ਇਹ ਧਾਰਨਾ ਬਣਾਈ ਹੋਈ ਹੈ ਕਿ ਉਹ ਕਿਸੇ ਨਾਲ ਵੀ ਸਰੀਰਕ ਸਬੰਧ ਬਣਾ ਸਕਦੀ ਹੈ। ਲੋਕਾਂ ਦੀ ਇਸ ਸੋਚ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਵੀ ਚੁਣੌਤੀਪੂਰਨ ਬਣਾ ਦਿੱਤਾ ਹੈ।