ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Ajab-Gajab: ਮੁੰਡੇ ਨੇ ਭੋਜਪੂਰੀ ਗਾਣੇ ‘ਤੇ ਲਗਾਏ ਅਜਿਹੇ ਠੁਮਕੇ, ਯੂਜ਼ਰਸ ਬੋਲੇ -ਹਿਲਾ ਦਿੱਤਾ ਯੂਪੀ-ਬਿਹਾਰ

ਅੱਜਕੱਲ੍ਹ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਹਰ ਕਿਸੇ ਨੂੰ ਬਹੁਤ ਸਾਰੇ ਵਿਆਹ ਦੇ ਕਾਰਡ ਮਿਲ ਹੀ ਰਹੇ ਹੋਣਗੇ। ਅਕਸਰ ਲੋਕੀ ਵਿਆਹਾਂ ਵਿੱਚ ਸੁਆਦੀਸ਼ਟ ਖਾਣਾ ਖਾਣ ਅਤੇ ਜੀਅ ਭਰ ਕੇ ਡਾਂਸ ਕਰਨ ਜਾਂਦੇ ਹਨ। ਕਿਉਂਕਿ ਇਨ੍ਹਾਂ ਟਾਇਮ ਬਾਅਦ ਲੋਕਾਂ ਨੂੰ ਵਿਆਹ ਜਾਂ ਪਾਰਟੀਆਂ ਵਿੱਚ ਹੀ ਡਾਂਸ ਕਰਨ ਦਾ ਮੌਕਾ ਮਿਲਦਾ ਹੈ। ਅਜਿਹੇ ਵਿੱਚ ਇੱਕ ਧਮਾਕੇਦਾਰ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Ajab-Gajab: ਮੁੰਡੇ ਨੇ ਭੋਜਪੂਰੀ ਗਾਣੇ ‘ਤੇ ਲਗਾਏ ਅਜਿਹੇ ਠੁਮਕੇ, ਯੂਜ਼ਰਸ ਬੋਲੇ -ਹਿਲਾ ਦਿੱਤਾ ਯੂਪੀ-ਬਿਹਾਰ
Pic Credit: X-musafir_vj
Follow Us
isha-sharma
| Published: 24 Nov 2023 14:02 PM

ਨਵੰਬਰ-ਦਸੰਬਰ ਦਾ ਮਹੀਨਾ ਮਤਲਬ ਵਿਆਹ ਦਾ ਸੀਜ਼ਨ। ਬਹੁਤ ਲੋਕ ਆਪਣੇ ਵਿਆਹ ਲਈ ਇਨ੍ਹਾਂ ਦੋ ਮਹੀਨਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਕਿਉਂਕਿ ਇਨ੍ਹਾਂ ਮਹੀਨਿਆਂ ਵਿੱਚ ਨਾ ਜਿਆਦਾ ਠੰਡ ਅਤੇ ਨਾ ਹੀ ਜਿਆਦਾ ਗਰਮੀ ਹੁੰਦੀ ਹੈ। ਇਹ ਮਹੀਨੇ ਮੌਸਮ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਅਤੇ ਵਿਆਹ ਦੇ ਮਹੁਰੂਤ ਦੇ ਹਿਸਾਬ ਨਾਲ ਸ਼ੁੱਭ ਹੁੰਦਾ ਹੈ।

ਵਿਆਹ ਸਿਰਫ਼ ਇੱਕ ਦਿਨ ਦਾ ਫੰਕਸ਼ਨ ਨਹੀਂ ਹੁੰਦਾ ਸਗੋਂ ਇਹ ਇੱਕ ਤਿਊਹਾਰ ਵਾਂਗ ਹੁੰਦਾ ਹੈ। ਜਿਨ੍ਹਾਂ ਦੇ ਘਰ ਵਿਆਹ ਰਖਿਆ ਹੁੰਦਾ ਹੈ। ਉਨ੍ਹਾਂ ਦੇ ਘਰ ਰਿਸ਼ਤੇਦਾਰ ਅਤੇ ਫਰੈਂਡਸ ਦਾ ਇਕੱਠ ਹੋ ਜਾਂਦਾ ਹੈ। ਵਿਆਹ ਤੋਂ ਕਰੀਬ ਇੱਕ ਹਫ਼ਤੇ ਪਹਿਲਾਂ ਤੋਂ ਹੀ ਸਾਰੇ ਫੰਕਸ਼ਨ ਜਿਵੇਂ ਮਹਿੰਦੀ, ਹਲਦੀ ਆਦਿ ਸ਼ੁਰੂ ਹੋ ਜਾਂਦੇ ਹਨ। ਹਰ ਫੰਕਸ਼ਨ ਵਿੱਚ ਰੋਜ ਨੱਚਣਾ-ਗਾਣਾ ਵੀ ਹੁੰਦਾ ਹੈ। ਇਹਨੇ ਸਾਰੇ ਫੰਕਸ਼ਨ ਤੋਂ ਬਾਅਦ ਵੀ ਵਿਆਹ ਵਾਲੇ ਦਿਨ ਤੱਕ ਸਾਰਿਆਂ ਵਿੱਚ ਨੱਚਣ ਲਈ ਤਾਂ ਐਨਰਜੀ ਹੁੰਦੀ ਹੈ।

‘Heroine ਹੋ Heroine….”

ਵਿਆਹ ਪਰਿਵਾਰ ਜਾਂ ਕਿਸੇ ਨੇੜਲੇ ਰਿਸ਼ਤੇਦਾਰ ਦਾ ਹੋਵੇ ਤਾਂ ਫੇਰ ਕੋਈ ਵੀ ਆਪਣੇ-ਆਪ ਨੂੰ ਨੱਚਣ ਤੋਂ ਨਹੀਂ ਰੋਕ ਸਕਦਾ। ਫੇਰ ਭਾਵੇਂ ਨੱਚਣਾ ਆਉਂਦਾ ਹੋਵੇ ਜਾਂ ਨਹੀਂ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਸ਼ੇਅਰ ਹੋ ਰਿਹਾ ਹੈ। ਵੀਡੀਓ ਵਿੱਚ ਦੋ ਮੁੰਡੇ ਸਾਰੇ ਰਿਸ਼ਤੇਦਾਰਾਂ ਤੋਂ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਦੋਵੇਂ ਭੋਜਪੂਰੀ ਦੇ ਬਹੁਤ ਫੇਮਸ ਗੀਤ ‘Heroine ਹੋ Heroine ਤ ਨਾ-ਨਾ ਪਿਏਲੂ” ‘ਤੇ ਠੁੰਮਕੇ ਲਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਠੁਮਕੇ ਕਿਸੇ ਫੀਮੇਲ ਡਾਂਸਰ ਦੇ ਠੁਮਕਿਆਂ ਤੋਂ ਘੱਟ ਨਹੀਂ ਹਨ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਵੀਡੀਓ

ਦੋਵਾਂ ਦਾ ਇਹ ਜ਼ਬਰਦੱਸਤ ਡਾਂਸ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਵੀਡੀਓ ਨੂੰ x ‘ਤੇ ‘musafir_vj’ ਨਾਮ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਹ ਘੈਂਟ ਵੀਡੀਓ ਨੂੰ 2.6 k ਲੋਕਾਂ ਵੱਲੋਂ ਲਾਈਕ ਕੀਤੀ ਜਾ ਚੁੱਕੀ ਹੈ। ਵੀਡੀਓ ਤੇ ਕਈ ਯੂਜ਼ਰਸ ਦੇ ਮਜ਼ੇਦਾਰ ਕੁਮੈਂਟ ਦੇਖਣ ਨੂੰ ਮਿਲ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- “ਤੈਨੂੰ ਮੇਰੇ ਵਿਆਹ ਵਿੱਚ ਇਹ ਵੀ ਡਾਂਸ ਚਾਹੀਦਾ ਹੈ”। ਦੂਜੇ ਨੇ ਲਿਖਿਆ- “ਪੂਰਾ ਯੂਪੀ-ਬਿਹਾਰ ਹਿੱਲਾ ਦਿੱਤਾ।”

ਵੇਖੋ ਮਜ਼ੇਦਾਰ ਵੀਡੀਓ