Shocking Video: ਕੁੜੀ ਨੇ ਜਹਾਜ਼ ਵਾਂਗ ਉਡਾਈ ਬਾਈਕ, ਨਹੀਂ ਵੇਖਿਆ ਹੋਵੇਗਾ ਅਜਿਹਾ ਖ਼ਤਰਨਾਕ ਸਟੰਟ

Published: 

22 Dec 2023 14:21 PM

Viral Video: ਇੱਕ ਕੁੜੀ ਨੇ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਗਦਰ ਮਚਾਇਆ ਹੋਇਆ ਹੈ। ਵੀਡੀਓ ਵਿੱਚ ਕੁੜੀ ਇਨ੍ਹਾਂ ਖ਼ਤਰਨਾਕ ਸਟੰਟ ਕਰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਵੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ 1 ਨਵੰਬਰ ਨੂੰ ਪੋਸਟ ਕੀਤਾ ਗਿਆ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Shocking Video: ਕੁੜੀ ਨੇ ਜਹਾਜ਼ ਵਾਂਗ ਉਡਾਈ ਬਾਈਕ, ਨਹੀਂ ਵੇਖਿਆ ਹੋਵੇਗਾ ਅਜਿਹਾ ਖ਼ਤਰਨਾਕ ਸਟੰਟ

Pic Credit: Instagram

Follow Us On

ਸੋਸ਼ਲ ਮੀਡੀਆ ‘ਤੇ ਤੁਸੀਂ ਅਜੇ ਤੱਕ ਅਜਿਹੀ ਵੀਡੀਓਜ਼ ਵੀ ਵੇਖੀਆਂ ਹੋਣਗੀਆਂ, ਜਿਨ੍ਹਾਂ ਵਿੱਚ ਕੁੜੀਆਂ ਬਾਈਕ ਜਾਂ ਸਕੂਟੀ ਚਲਾਉਂਦੇ ਹੋਏ ਅਚਾਨਕ ਡਿੱਗ ਜਾਂਦੀਆਂ ਹਨ ਜਾਂ ਸਲਿਪ ਹੋ ਜਾਂਦੀ ਹੈ। ਅਜਿਹੀ ਵੀਡੀਓ ਦੇਖਣ ਤੋਂ ਬਾਅਦ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਅਤੇ ਪਾਪਾ ਦੀ ਪਰੀ ਕਹਿ ਕੇ ਛੇੜਦੇ ਹਨ। ਪਰ ਇਸ ਕੁੜੀ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਾਈਕ ਸਿਰਫ਼ ਮੁੰਡੇ ਹੀ ਚਲਾ ਸਕਦੇ ਹਨ। ਵੀਡੀਓ ਵਿੱਚ ਕੁੜੀ ਦਾ ਖ਼ਤਰਨਾਕ ਸਟੰਟ ਦੇਖਣ ਤੋਂ ਬਾਅਦ ਮੁੰਡੇ ਵੀ ਹੈਰਾਨ ਹੋ ਜਾਣਗੇ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਸਪੋਰਟਸ ਬਾਈਕ ਨੂੰ ਸੜਕ ‘ਤੇ ਲਹਿਰਾਉਂਦੇ ਹੋਏ ਚਲਾ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਕੁੜੀ ਪੱਕਾ ਡਿੱਗੇਗੀ ਪਰ ਅਜਿਹਾ ਕੁੱਝ ਨਹੀਂ ਹੁੰਦਾ ਹੈ। ਇਹ ਤਾਂ ਕੁੱਝ ਵੀ ਨਹੀਂ ਹੈ, ਇਸ ਤੋਂ ਬਾਅਦ ਕੁੜੀ ਬਾਈਕ ਦੇ ਅਗਲੇ ਟਾਇਰ ਨੂੰ ਹਵਾ ਵਿੱਚ ਉੱਠਾ ਕੇ ਆਸਾਨੀ ਨਾਲ ਖ਼ਤਰਨਾਕ ਸਟੰਟ ਕਰਕੇ ਦਿਖਾਉਂਦੀ ਹੈ। ਇਸ ਦੌਰਾਨ ਉਹ ਹੈਂਡਲ ਨੂੰ ਸਿਰਫ਼ ਇੱਕ ਹੀ ਹੱਥ ਨਾਲ ਫੱੜ ਕੇ ਚਲਾਉਂਦੀ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕੁਮੈਂਟਸ ਕਰ ਕੇ ਆਪਣੀ ਫੀਲਿੰਗ ਸ਼ੇਅਰ ਕੀਤੀ ਹੈ।

ਲੋਕਾਂ ਨੇ ਕੀ ਕਿਹਾ?

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ biker_boy44 ਨਾਂਅ ਦੇ ਪੇਜ ਨੇ ਸ਼ੇਅਰ ਕੀਤਾ ਹੈ। ਖ਼ਬਰ ਲਿਖਣ ਤੱਕ ਵੀਡੀਓ ਨੂੰ 17.4 ਮਿਲਿਅਨ ਲੋਕਾਂ ਨੇ ਦੇਖ ਲਿਆ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਔਰਤ ਨੇ ਲਿਖਿਆ-ਦੇਖ ਲਓ ਪਾਪਾ ਦੇ ਪਰੇ ਸਭ। ਇੱਕ ਯੂਜ਼ਰ ਨੇ ਲਿਖਿਆ- ਦੀਦੀ ਬਹੁਤ ਵਧੀਆ, ਪਰ ਚਲਾ ਤੁਸੀਂ ਰਹੇ ਹੋ, ਡਰ ਮੈਨੂੰ ਲੱਗ ਰਿਹਾ ਹੈ। ਦੂਜੇ ਨੇ ਲਿਖਿਆ- ਕੁੜੀਆਂ ਕਿਸੇਂ ਤੋਂ ਘੱਟ ਨਹੀਂ ਹਨ। ਇਸ ਵੀਡੀਓ ਨੂੰ 1 ਨਵੰਬਰ ਨੂੰ ਪੋਸਟ ਕੀਤਾ ਗਿਆ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।