Truck Viral Video: ਟਰੱਕ ਦੇ ਅੱਗੇ ਲੱਟਕ ਕੇ ਸ਼ਖਸ ਕਰ ਰਿਹਾ ਸੀ ਫੋਨ ‘ਤੇ ਗੱਲ, ਲੋਕ ਬੋਲੇ – ਇਹ ਬਹਾਦਰੀ ਜਾਂ ਪਾਗਲਪਨ, ਵੀਡੀਓ ਵਾਇਰਲ
Viral Video: ਸੋਸ਼ਲ ਮੀਡੀਆ 'ਤੇ ਹਰ ਦਿਨ ਕਈ ਵੀਡੀਓ ਜਾਂ ਰੀਲਸ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਚੋਂ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਬੇਵਕੁਫੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਵਿੱਚ ਵਿਅਕਤੀ ਚੱਲਦੇ ਹੋਏ ਟਰੱਕ ਦੇ ਅੱਗੇ ਲੱਟ ਕੇ ਫੋਨ 'ਤੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਕਾਫੀ ਹੈਰਾਨ ਹੋ ਰਹੇ ਹਨ। ਤੁਸੀਂ ਵੀ ਇਸ ਵਾਇਰਲ ਵੀਡੀਓ ਨੂੰ ਦੇਖੋ।
Pic Credit: x-chutiyapa_overdose
ਸੋਸ਼ਲ ਮੀਡੀਆ ਦੀ ਦੁਨੀਆ ਸਮੇਂ-ਸਮੇਂ ‘ਤੇ ਲੋਕਾਂ ਨੂੰ ਹੈਰਾਨ ਅਤੇ ਪਰੇਸ਼ਾਨ ਕਰਦੀ ਰਹਿੰਦੀ ਹੈ। ਕਦੇ ਕੋਈ ਬੱਚਾ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ‘ਤੇ ਕੁੱਦ ਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਕਦੇ ਕੋਈ ਚਲਦੀ ਟ੍ਰੇਨ ਦੇ ਗੇਟ ‘ਤੇ ਲੱਟਕ ਕੇ ਮੌਤ ਨੂੰ ਚੁਨੌਤੀ ਦਿੰਦਾ ਨਜ਼ਰ ਆਉਂਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਨਫਿਊਜ਼ ਹੋ ਜਾਓਗੇ ਕਿ ਇਸ ਨੂੰ ਬਾਹਦੁਰੀ ਕਹਿਣਾ ਸਹੀ ਹੈ ਜਾਂ ਬੇਵਕੁਫੀ। ਵੀਡੀਓ ਦੇਖਣ ਤੋਂ ਬਾਅਦ ਇੱਕ ਮਿੰਟ ਦੇ ਲਈ ਤਾਂ ਤੁਸੀਂ ਡਰ ਜਾਓਗੇ।
ਵੀਡੀਓ ਵਿੱਚ ਕੀ ਹੈ ਖਾਸ?
ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਸ ਨੂੰ ਦੇਖਕੇ ਹਰ ਕੋਈ ਹੈਰਾਨ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੜਕ ‘ਤੇ ਇੱਕ ਟਰੱਕ ਕਾਫੀ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਜਦੋਂ ਤੁਹਾਡੀ ਨਜ਼ਰ ਟਰੱਕ ‘ਤੇ ਜਾਵੇਗੀ ਤਾਂ ਦੇਖੋਗੇ ਕਿ ਟਰੱਕ ਦੇ ਅੱਗੇ ਇੱਕ ਵਿਅਕਤੀ ਲੱਟਕਿਆ ਹੋਇਆ ਹੈ ਅਤੇ ਬੜੇ ਹੀ ਆਰਾਮ ਨਾਲ ਫੋਨ ‘ਤੇ ਗੱਲ ਕਰ ਰਿਹਾ ਹੈ। ਇਸ ਸ਼ਖਸ ਨੂੰ ਦੇਖਣ ਤੋਂ ਬਾਅਦ ਤੁਸੀਂ ਸੋਚੋਗੇ ਕਿ ਜਾਂ ਤਾਂ ਇਸਨੂੰ ਡਰ ਨਹੀਂ ਲੱਗਦਾ ਹੈ ਜਾਂ ਫੇਰ ਇਸਨੇ ਕੱਦੇ ਡਰ ਨਾਮ ਦਾ ਸ਼ਬਦ ਹੀ ਨਹੀਂ ਸੁਣਿਆ ਹੈ। ਅੰਕਲ ਬਹੁਤ ਮਜ਼ੇ ਨਾਲ ਟਰੱਕ ਦੇ ਅੱਗੇ ਲੱਟਕੇ ਹੋਏ ਫੋਨ ਤੇ ਗੱਲ ਕਰ ਰਿਹਾ ਹੈ, ਇਸ ਦੌਰਾਨ ਟਰੱਕ ਵੀ ਪੂਰੀ ਰਫ਼ਤਾਰ ਨਾਲ ਚੱਲਦਾ ਦਿਖਾਈ ਦਿੰਦਾ ਹੈ।
ਲੋਕਾਂ ਨੇ ਲਏ ਖੂਬ ਮਜ਼ੇ
ਇਸ ਵੀਡੀਓ ਨੂੰ ਲੋਕ ਸੋਸ਼ਲ ਮੀਡੀਆ ਦੇ ਅਲੱਗ-ਅਲੱਗ ਫਲੇਟਫਾਰਮ ‘ਤੇ ਖੂਬ ਸ਼ੇਅਰ ਕਰ ਰਹੇ ਹਨ। ਵੀਡੀਓ ਨੂੰ ਇੰਸਤਾਗ੍ਰਾਮ ‘ਤੇ @chutiyapa_overdose ਨਾਮ ਦੇ ਅਕਾਉਂਟ ਨੇ ਸ਼ੇਅਰ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ 10 ਲੱਖ ਤੋਂ ਵੀ ਵੱਧ ਲਾਇਕ ਮਿਲ ਚੁੱਕੇ ਹਨ ਅਤੇ 15.9 ਮਿਲਿਅਨ ਲੋਕਾਂ ਨੇ ਦੇਖ ਲਿਆ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਬਾਲੀਵੁੱਡ ਫਿਲਮ ਦੇ ਐਕਸ਼ਨ ਤੋਂ 100 ਗੁਣਾ ਚੰਗਾ ਹੈ। ਇੱਕ ਯੂਜ਼ਰ ਨੇ ਲਿਖਿਆ- ਇਹ ਫਿਲਮ ਧਮਾਲ 3 ਦਾ ਲੀਕਡ ਸੀਨ ਹੈ। ਦੂਜੇ ਨੇ ਲਿਖਿਆ – ਅਸੀਂ ਭਾਰਤੀ ਹਾਂ ਸਾਨੂੰ ਮੌਤ ਨਾਲ ਖੇਡਣਾ ਪਸੰਦ ਹੈ।
