ਦੁਸਹਿਰੇ ਤੋਂ ਪਹਿਲਾਂ ਵਾਇਰਲ ਹੋਇਆ ਰੰਕਾਰੀ ਰਾਵਣ ਦਾ ਇਹ Video, ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ, “ਗੱਲ ਤਾਂ ਸਹੀ ਹੈ!”
AI Ravan Viral Video: ਦੁਸਹਿਰੇ ਤੋਂ ਕੁਝ ਦਿਨ ਪਹਿਲਾਂ ਹੀ ਹੰਕਾਰੀ ਰਾਵਣ ਦਾ AI Video Viral ਹੋਇਆ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਕਾਫੀ ਲਾਈਕ ਕਰ ਰਹੇ ਹਨ । ਇਸ ਵੀਡੀਓ ਵਿੱਚ ਰਾਵਣ ਕਿਸੇ ਚੀਜ਼ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਦਿਖਾਈ ਦੇ ਰਿਹਾ ਹੈ। ਗਾਂਧੀਜੀ ਅਤੇ ਰਾਵਣ ਦੀ ਬਹਿਸ (Gandhi Ji vs Ravan) ਦਾ ਇਹ ਵੀਡੀਓ @2XplorAr ਨਾਮਕ ਚੈਨਲ ਵਲੋਂ ਯੂਟਿਊਬ 'ਤੇ ਸ਼ੇਅਰ ਕੀਤਾ ਗਿਆ ਹੈ।
Image Credit source: YouTube/@2XplorAr
ਦੁਸਹਿਰਾ (Dussehra 2025) ਦਾ ਤਿਉਹਾਰ ਨੇੜੇ ਆ ਰਿਹਾ ਹੈ। ਇਸ ਦੌਰਾਨ, ਆਰਟੀਫੀਸ਼ੀਅਲ ਇੰਟੈਲੀਜੈਂਸ (Artifical Intelligence AI) ਨਾਲ ਬਣਾਇਆ ਗਿਆ ਰਾਵਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ 15-ਸਕਿੰਟ ਦੀ ਕਲਿੱਪ ਵਿੱਚ, ਰਾਵਣ ਇੱਕ ਗੱਲ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਦਿਖਾਈ ਦਿੰਦਾ ਹੈ। ਦਰਅਸਲ, ਗੱਲਬਾਤ ਦੌਰਾਨ, ਰਾਵਣ ਨੂੰ ਮਹਾਤਮਾ ਗਾਂਧੀ ਪੁੱਤਰ ਕਹਿ ਦਿੰਦੇ ਹਨ। ਇਸ ਲਈ, ਉਹ ਯਾਦ ਦਿਵਾਉਂਦਾ ਹੈ ਕਿ ਜਦੋਂ ਉਹ ਹਜ਼ਾਰਾਂ ਸਾਲ ਪਹਿਲਾਂ ਪੈਦਾ ਹੋਇਆ ਸੀ, ਤਾਂ ਉਸਨੂੰ ਪੁੱਤਰ ਕਿਵੇਂ ਕਿਹਾ ਜਾ ਸਕਦਾ ਹੈ? ਇਸ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰ ਵਲੋਂ ਬਹੁਤ ਲਾਈਕ ਕੀਤਾ ਜਾ ਰਿਹਾ ਹੈ।
ਇਸ ਸਾਲ, ਦੁਸਹਿਰਾ ਸੰਜੋਗ ਨਾਲ 2 ਅਕਤੂਬਰ, ਗਾਂਧੀ ਜਯੰਤੀ (Gandhi Jayanti2025) ਵਾਲੇ ਦਿਨ ਨੂੰ ਹੀ ਹੈ। AI Video ਵਿੱਚ ਰਾਵਣ ਅਤੇ ਗਾਂਧੀ ਜੀ ਨੂੰ ਇਸ ਗੱਲ ‘ਤੇ ਬਹਿਸ (Ravan vs Gandhi Ji) ਕਰਦੇ ਦਿਖਾਇਆ ਗਿਆ ਹੈ ਕਿ ਲੋਕਾਂ ਨੂੰ ਦੁਸ਼ਹਿਰਾ ਮਨਾਉਣਾ ਚਾਹੀਦਾ ਹੈ ਜਾਂ ਗਾਂਧੀ ਜਯੰਤੀ।
AI ਵਲੋਂ ਤਿਆਰ ਕੀਤੇ ਗਏ ਵੀਡੀਓ ਵਿੱਚ, ਇੱਕ ਪਾਸੇਗਾਂਧੀ ਜੀ ਨੂੰਖੜ੍ਹਾ ਦਿਖਾਇਆ ਗਿਆ ਹੈ ਅਤੇ ਦੂਜੇ ਪਾਸੇ ਹੰਕਾਰੀ ਰਾਵਣ ਆਪਣਾ ਗਦਾ ਫੜ ਕੇ ਖੜ੍ਹਾ ਹੈ। ਗਾਂਧੀ ਜੀ ਕਹਿੰਦੇ ਹਨ, “ਲੋਕ ਕਹਿ ਰਹੇ ਹਨ ਕਿ 2 ਅਕਤੂਬਰ ਨੂੰ ਸਿਰਫ਼ ਗਾਂਧੀ ਜਯੰਤੀ ਹੀ ਮਨਾਈ ਜਾਵੇਗੀ।” ਇਸ ਗੱਲ ਤੇ ਰਾਵਣ ਨਰਾਜ਼ ਹੋ ਜਾਂਦਾ ਹੈ ਅਤੇ ਬੋਲਦਾ ਹੈ ਕਿ ਇਸ ਵਾਰ ਸਿਰਫ਼ ਦੁਸ਼ਹਿਰਾ ਹੀ ਮਨਾਇਆ ਜਾਵੇਗਾ।
ਗਾਂਧੀ ਜੀ ਰਾਵਣ ਨੂੰ ਕਹਿੰਦੇ ਹੈ, “ਸੁਣੋ ਪੁੱਤਰ!”
ਇਹ ਸੁਣ ਕੇ ਰਾਵਣ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਕਹਿੰਦਾ ਹੈ, “ਤੇਰੀ ਮੈਨੂੰ ਪੁੱਤਰ ਕਹਿਣ ਦੀ ਹਿੰਮਤ ਕਿਵੇਂ ਹੋਈ? ਮੈਂ ਤੇਰੇ ਤੋਂ ਹਜ਼ਾਰਾਂ ਸਾਲ ਵੱਡਾ ਹਾਂ। ਇਸ ਵਾਰ, ਦੁਸ਼ਹਿਰਾ ਹੀ ਮਨਾਇਆ ਜਾਵੇਗਾ, ਇਹ ਫਾਇਨਲ ਹੈ। ਇਸਦੇ ਨਾਲ ਹੀ ਉਹ ਗੱਲ ਨਾ ਮਨਣ ਤੇ ਬੁਰੇ ਨਤੀਜਿਆਂ ਦੀ ਚੇਤਾਵਨੀ ਵੀ ਦਿੰਦਾ ਹੈ। ਇਹ ਮਜੇਦਾਰ Dialogue ਵੀਡੀਓ ਵਿੱਚ ਤੇਜ਼ੀ ਨਾਲ ਚੱਲ ਰਿਹਾ ਹੈ।
ਇਹ ਵੀ ਦੇਖੋ :ਸ਼ੇਰ ਤੋਂ ਬੱਚਿਆ ਤਾਂ ਮਗਰਮੱਛ ਦੇ ਜਬਾੜਿਆਂ ਵਿੱਚ ਫਸਿਆ ਜੈਬਰਾ, ਫੇਰ ਜੋ ਹੋਇਆ Video ਨੇ ਉੱਡਾਏ ਹੋਸ਼!ਗਾਂਧੀ ਜੀ ਅਤੇ ਰਾਵਣ ਦੀ ਬਹਿਸ (Gandhi Ji vs Ravan)ਦਾ ਇਹ ਵੀਡੀਓ @2XplorAr ਨਾਂ ਦੇ ਚੈਨਲ ਵਲੋਂ ਯੂਟਿਊਬ ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ 235,000 ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 1,500 ਤੋਂ ਵੱਧ ਲੋਕਾਂ ਨੇ ਲਾਈਕ ਵੀ ਕੀਤਾ ਹੈ। ਮਨੋਰੰਜਨ ਲਈ ਬਣਾਏ ਗਏ ਇਸ ਵੀਡੀਓ ‘ਤੇ ਯੂਜ਼ਰਸ ਬੇਹਿਸਾਬ ਕਮੈਂਟਸ ਕਰ ਰਹੇ ਹਨ।
