Foreign Yoga Teacher: ਚੱਲਦੀ ਟਰੇਨ ‘ਚ ਇਸ ਵਿਦੇਸ਼ੀ ਮਹਿਲਾ ਨੇ ਕੀਤਾ ਕੁਝ ਅਜਿਹਾ, ਵਾਇਰਲ ਵੀਡੀਓ ‘ਤੇ ਛਿੜ ਗਈ ਬਹਿਸ
Foreign Yoga Teacher: ਭਾਰਤ ਘੁੰਮ ਰਹੀ ਯੋਗਾ ਟੀਚਰ ਜੋ ਸੇਰੇਨਿਟੀ (Jo Serenity) ਦਾ ਟਰੇਨ ਦੇ ਕੋਚ ਵਿੱਚ ਯੋਗਾ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਹਾਲਾਂਕਿ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਨੇਟੀਜ਼ਨਜ਼ ਦੀ ਰਾਏ ਵੰਡੀ ਹੋਈ ਹੈ।
ਚੱਲਦੀ ਟਰੇਨ 'ਚ ਇਸ ਵਿਦੇਸ਼ੀ ਮਹਿਲਾ ਨੇ ਕੀਤਾ ਕੁਝ ਅਜਿਹਾ, ਵੀਡੀਓ ’ਤੇ ਛਿੜ ਗਈ ਬਹਿਸ
ਭਾਰਤ ਘੁੰਮ ਰਹੀ ਯੋਗਾ ਟੀਚਰ ਜੋ ਸੇਰੇਨਿਟੀ (Jo Serenity) ਦਾ ਟਰੇਨ ਦੇ ਕੋਚ ਵਿੱਚ ਯੋਗਾ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਕੋਈ ਇਸ ਨੂੰ ਭਾਰਤੀ ਸੱਭਿਆਚਾਰ ਦਾ ਸਨਮਾਨ ਦੱਸ ਰਿਹਾ ਹੈ, ਤਾਂ ਕੋਈ ਇਸ ਨੂੰ ਰੇਲਵੇ ਦੇ ਨਿਯਮਾਂ ਦੇ ਖ਼ਿਲਾਫ਼ ਅਤੇ ਨਾਲ ਸਫ਼ਰ ਕਰ ਰਹੇ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਮੰਨ ਰਿਹਾ ਹੈ।
ਵਿਦੇਸ਼ੀ ਕੰਟੈਂਟ ਕ੍ਰੀਏਟਰ ਅਤੇ ਯੋਗਾ ਟੀਚਰ ਜੋ ਸੇਰੇਨਿਟੀ ਨੇ ਭਾਰਤੀ ਰੇਲਵੇ ਦੇ 3rd AC ਕੋਚ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਯੋਗਾਸਨ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਹ ਵੀਡੀਓ ਵਾਇਰਲ ਹੁੰਦੇ ਹੀ ਨੇਟੀਜ਼ਨਜ਼ ਦੋ ਧੜਿਆਂ ਵਿੱਚ ਵੰਡ ਗਏ। ਕੁਝ ਲੋਕਾਂ ਦਾ ਕਹਿਣਾ ਹੈ ਕਿ ਟਰੇਨ ਵਰਗੀ ਭੀੜ-ਭੜੱਕੇ ਵਾਲੀ ਜਨਤਕ ਥਾਂ ‘ਤੇ ਯੋਗਾ ਕਰਨ ਨਾਲ ਦੂਜੇ ਯਾਤਰੀਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਕੁਝ ਲੋਕਾਂ ਨੇ ਤਾਂ ਇਸ ਨੂੰ ਭਾਰਤੀ ਰੇਲਵੇ ਦਾ ਅਪਮਾਨ ਵੀ ਦੱਸ ਦਿੱਤਾ।
ਜੋ ਨੇ ਟਰੋਲਰਜ਼ ਨੂੰ ਕੀ ਜਵਾਬ ਦਿੱਤਾ?
ਆਲੋਚਨਾਵਾਂ ਦੇ ਬਾਵਜੂਦ ਜੋ ਨੇ ਸਕਾਰਾਤਮਕ ਰਵੱਈਆ ਬਣਾਈ ਰੱਖਿਆ। ਉਨ੍ਹਾਂ ਨੇ ਕਿਹਾ ਕਿ ਸਫ਼ਰ ਦੌਰਾਨ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਮਿਲੇ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਮੰਨਿਆ ਕਿ ਸੀਟ ਦੇ ਹੁੱਕ ਕਾਰਨ ਉਨ੍ਹਾਂ ਨੂੰ ਥੋੜ੍ਹੀ ਪਰੇਸ਼ਾਨੀ ਹੋਈ ਸੀ ਅਤੇ ਅੱਗੇ ਤੋਂ ਉਹ ਇਸ ਗੱਲ ਦਾ ਧਿਆਨ ਰੱਖੇਗੀ।
ਭਾਰਤ ਯਾਤਰਾ ਦੌਰਾਨ ਜੋ ਨੇ ਕੀ-ਕੀ ਦੇਖਿਆ?
ਜੋ ਪਿਛਲੇ ਇੱਕ ਮਹੀਨੇ ਤੋਂ ਭਾਰਤ ਵਿੱਚ ਹਨ। ਉਨ੍ਹਾਂ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤਾਜ ਮਹਲ ਦੇਖਿਆ। ਫਿਰ ਉਹ ਆਪਣੇ ਪਾਰਟਨਰ ਨਾਲ ਰਾਜਸਥਾਨ ਗਈ, ਜਿੱਥੇ ਉਨ੍ਹਾਂ ਨੇ ਰੇਗਿਸਤਾਨ ਅਤੇ ਉੱਥੋਂ ਦੀਆਂ ਮਸ਼ਹੂਰ ਇਤਿਹਾਸਕ ਥਾਵਾਂ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਵੀਡੀਓ ਵੀ ਲੋਕਾਂ ਨੂੰ ਕਾਫ਼ੀ ਪਸੰਦ ਆਈ ਸੀ, ਜਿਸ ਵਿੱਚ ਉਹ ਗਾਂ ਨੂੰ ਮਾਂ ਵਰਗਾ ਸਨਮਾਨ ਦਿੰਦੇ ਹੋਏ ਉਸ ਦੇ ਗੱਲ੍ਹ ਨੂੰ ਚੁੰਮਦੇ ਹੋਏ ਨਜ਼ਰ ਆਈ ਸਨ।
