ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: ਸ਼ਖਸ ਨੇ ਫੜਿਆ ਇੰਨਾ ਵੱਡਾ ਸੱਪ, ਦੇਖ ਕੇ ਰਹਿ ਗਏ ਲੋਕ ਹੈਰਾਨ, ਵੀਡੀਓ ਵਾਇਰਲ

ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਦਾ ਵਿਸ਼ਾਲ ਐਨਾਕਾਂਡਾ ਫੜਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਲੋਕ ਉਸ ਆਦਮੀ ਦੀ ਹਿੰਮਤ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ, ਉਥੇ ਹੀ ਕੁਝ ਯੂਜ਼ਰਸ ਤਾਂ ਉਸ 'ਤੇ ਗੁੱਸੇ ਵੀ ਹਨ ਅਤੇ ਉਸ ਨੂੰ ਸੱਪ ਛੱਡਣ ਦੀ ਸਲਾਹ ਦੇ ਰਹੇ ਹਨ।

OMG: ਸ਼ਖਸ ਨੇ ਫੜਿਆ ਇੰਨਾ ਵੱਡਾ ਸੱਪ, ਦੇਖ ਕੇ ਰਹਿ ਗਏ ਲੋਕ ਹੈਰਾਨ, ਵੀਡੀਓ ਵਾਇਰਲ
Follow Us
tv9-punjabi
| Updated On: 20 Nov 2023 12:16 PM

ਟ੍ਰੈਡਿੰਗ ਨਿਊਜ। ਹਾਲਾਂਕਿ ਸੱਪਾਂ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਜਨਾਵਰਾਂ ਵਿੱਚ ਗਿਣਿਆ ਜਾਂਦਾ ਹੈ, ਪਰ ਆਮ ਤੌਰ ‘ਤੇ ਸਾਰੇ ਸੱਪ ਜ਼ਹਿਰੀਲੇ ਅਤੇ ਖਤਰਨਾਕ ਨਹੀਂ ਹੁੰਦੇ। ਧਰਤੀ ‘ਤੇ ਜ਼ਹਿਰੀਲੇ ਸੱਪਾਂ ਦੀ ਗਿਣਤੀ ਬਹੁਤ ਘੱਟ ਹੈ। ਹਾਂ, ਕੁਝ ਅਜਿਹੇ ਵੀ ਹਨ ਜੋ ਬਿਨਾਂ ਜ਼ਹਿਰ ਦੇ ਵੀ ਜ਼ਹਿਰੀਲੇ ਸੱਪਾਂ (Poisonous snakes) ਤੋਂ ਵੀ ਜ਼ਿਆਦਾ ਖਤਰਨਾਕ ਮੰਨੇ ਜਾਂਦੇ ਹਨ। ਇਸ ਵਿੱਚ ਪਾਇਥਨ ਅਤੇ ਐਨਾਕਾਂਡਾ ਵਰਗੇ ਸੱਪਾਂ ਦੇ ਨਾਮ ਸ਼ਾਮਲ ਹਨ।

ਉਹ ਇੰਨੇ ਵੱਡੇ ਅਤੇ ਭਾਰੇ ਹੁੰਦੇ ਹਨ ਕਿ ਉਹ ਕਿਸੇ ਛੋਟੇ ਜਾਨਵਰ ਜਾਂ ਮਨੁੱਖ ਨੂੰ ਵੀ ਆਸਾਨੀ ਨਾਲ ਨਿਗਲ ਸਕਦੇ ਹਨ ਜਾਂ ਆਪਣੀ ‘ਮਾਸਪੇਸ਼ੀ ਸ਼ਕਤੀ’ ਨਾਲ ਉਸ ਦੀ ਜਾਨ ਲੈ ਸਕਦੇ ਹਨ। ਮੀਡੀਆ ‘ਤੇ ਇਕ ਵਿਸ਼ਾਲ ਐਨਾਕਾਂਡਾ ਦਾ ਵੀਡੀਓ ਵਾਇਰਲ (Video viral) ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।

ਬਿਨ੍ਹਾਂ ਡਰ ਫੜ੍ਹਿਆ ਵਿਸ਼ਾਲ ਐਨਾਕਾਂਡਾ

ਦਰਅਸਲ, ਇੱਕ ਵਿਅਕਤੀ ਬਿਨਾਂ ਕਿਸੇ ਡਰ ਦੇ ਪਾਣੀ ਵਿੱਚੋਂ ਇੱਕ ਵਿਸ਼ਾਲ ਐਨਾਕਾਂਡਾ ਨੂੰ ਫੜਦਾ ਅਤੇ ਬਾਹਰ ਕੱਢਦਾ ਦਿਖਾਈ ਦਿੰਦਾ ਹੈ। ਪਹਿਲਾਂ ਉਹ ਐਨਾਕਾਂਡਾ ਦੀ ਪੂਛ ਫੜਦਾ ਹੈ ਅਤੇ ਫਿਰ ਉਸ ਨੂੰ ਘਸੀਟਦਾ ਹੈ, ਜਿੱਥੇ ਪਾਣੀ ਘੱਟ ਸੀ। ਫਿਰ ਉਹ ਇੱਕ ਝਟਕੇ ਵਿੱਚ ਸੱਪ ਦਾ ਮੂੰਹ ਫੜ ਲੈਂਦਾ ਹੈ। ਫਿਰ ਕੀ, ਸੱਪ ਵੀ ਚੱਕਰਾਂ ਵਿੱਚ ਘੁੰਮਦਾ ਹੈ ਅਤੇ ਉਸਦਾ ਹੱਥ ਫੜ ਲੈਂਦਾ ਹੈ।

ਵਿਅਕਤੀ ਵਿਸ਼ਾਲ ਸੱਪ ਤੋਂ ਡਰਿਆ ਨਹੀਂ

ਹੁਣ ਵਿਅਕਤੀ ਦੀ ਹਾਲਤ ਉਦੋਂ ਵਿਗੜ ਜਾਂਦੀ ਹੈ ਜਦੋਂ ਉਹ ਆਪਣਾ ਹੱਥ ਇਸ ਦੀ ਪਕੜ ਤੋਂ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ। ਬੜੀ ਮੁਸ਼ਕਲ ਨਾਲ ਆਦਮੀ ਉਸ ਨੂੰ ਕਾਬੂ ਕਰ ਲੈਂਦਾ ਹੈ ਅਤੇ ਫਿਰ ਉਸ ਦੇ ਮੱਥੇ ‘ਤੇ ਚੁੰਮਣ ਦਾ ਜੋਖਮ ਉਠਾਉਂਦਾ ਦੇਖਿਆ ਜਾਂਦਾ ਹੈ। ਇਹ ਨਜ਼ਾਰਾ ਸੱਚਮੁੱਚ ਵਾਲ-ਵਾਲ ਬਚਣ ਵਾਲਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਵਿਅਕਤੀ ਐਨਾਕਾਂਡਾ ਤੋਂ ਬਿਲਕੁਲ ਵੀ ਡਰਿਆ ਨਹੀਂ ਸੀ। ਵਿਸ਼ਾਲ ਐਨਾਕਾਂਡਾ ਨੂੰ ਫੜਨ ਵਾਲੇ ਇਸ ਵਿਅਕਤੀ ਦਾ ਨਾਂ ਮਾਈਕ ਹੋਲਸਟਨ ਹੈ। ਮਾਈਕ ਨੇ ਖੁਦ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਆਈਡੀ therealtarzann ‘ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤੱਕ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 2 ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਵੀ ਕਰ ਚੁੱਕੇ ਹਨ।

ਲੋਕਾਂ ਨੇ ਦਿੱਤੀਆਂ ਇਹ ਪ੍ਰੀਤੀਕ੍ਰਿਆਵਾਂ

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਕੋਈ ਕਹਿ ਰਿਹਾ ਹੈ ਕਿ ‘ਇਹ ਖ਼ਤਰਨਾਕ ਨਜ਼ਾਰਾ ਹੈ’, ਤਾਂ ਕੋਈ ਕਹਿ ਰਿਹਾ ਹੈ ਕਿ ‘ਆਦਮੀ ਨੇ ਐਨਾਕਾਂਡਾ ਨੂੰ ਜੋ ਚੁੰਮਣ ਦਿੱਤਾ, ਉਹ ਸਭ ਤੋਂ ਹੈਰਾਨ ਕਰਨ ਵਾਲਾ ਸੀਨ ਸੀ’, ਉਥੇ ਹੀ ਕੁਝ ਯੂਜ਼ਰਸ ਨੂੰ ਸੱਪ ਨੂੰ ਇਸ ਤਰ੍ਹਾਂ ਫੜੇ ਦੇਖ ਕੇ ਉਸ ‘ਤੇ ਗੁੱਸਾ ਆ ਗਿਆ। ਅਤੇ ਉਹ ਕਹਿ ਰਹੇ ਹਨ ਕਿ ਅਜਿਹੀ ਬੇਰਹਿਮੀ ਕਿਸੇ ਵੀ ਅਵਾਜ਼ ਰਹਿਤ ਪ੍ਰਾਣੀ ਨਾਲ ਨਹੀਂ ਹੋਣੀ ਚਾਹੀਦੀ।

ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ...
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ...
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ...
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!...
ਪੋਸਟਰ ਨੂੰ ਲੈ ਕੇ JJP और INLD ਵਿਚਾਲੇ ਹੋਇਆ ਕਲੇਸ਼?
ਪੋਸਟਰ ਨੂੰ ਲੈ ਕੇ JJP और INLD ਵਿਚਾਲੇ ਹੋਇਆ ਕਲੇਸ਼?...
India-Pakistan Conflict : ਪਾਕਿਸਤਾਨ ਦਾ ਨਿਸ਼ਾਨਾ ਸੀ ਹਰਿਮੰਦਰ ਸਾਹਿਬ, 6-7 ਮਈ ਨੂੰ ਹੋਇਆ ਸੀ ਹਮਲਾ!
India-Pakistan Conflict : ਪਾਕਿਸਤਾਨ ਦਾ ਨਿਸ਼ਾਨਾ ਸੀ ਹਰਿਮੰਦਰ ਸਾਹਿਬ, 6-7 ਮਈ ਨੂੰ ਹੋਇਆ ਸੀ ਹਮਲਾ!...
ਫੌਜ ਦੇ Operation Sindoor ਦਾ ਨਵਾਂ ਵੀਡੀਓ ਆਇਆ ਸਾਹਮਣੇ
ਫੌਜ ਦੇ Operation Sindoor ਦਾ ਨਵਾਂ ਵੀਡੀਓ  ਆਇਆ ਸਾਹਮਣੇ...
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ...
Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
Punjab Board 10th Result:  ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?...