ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Shocking New: ਇੱਕ ਔਰਤ ਨੂੰ ਪੈ ਗਏ 15 ਕੁੱਤੇ, ਸਿਰ ਪਾੜ ਕੇ ਉਤਾਰਿਆ ਮੌਤ ਦੇ ਘਾਟ

Dogs attack: ਆਵਾਰਾ ਕੁੱਤਿਆਂ ਨੇ ਔਰਤ ਨੂੰ ਇੰਨੀ ਬੁਰੀ ਤਰ੍ਹਾਂ ਕੁਚਲਿਆ ਕਿ ਉਸ ਦੇ ਸਿਰ ਦੇ ਵਾਲ ਵੀ ਵੱਖ ਹੋ ਗਏ ਅਤੇ ਖੋਪੜੀ ਵੀ ਦਿਖਾਈ ਦੇਣ ਲੱਗ ਪਈ। ਪਿੰਡ ਵਿੱਚ ਆਵਾਰਾ ਕੁੱਤਿਆਂ ਕਾਰਨ ਕਾਫੀ ਦਹਿਸ਼ਤ ਹੈ। ਪਿੰਡ ਵਾਸੀ ਰਾਤ ਨੂੰ ਘਰੋਂ ਨਿਕਲਣ ਤੋਂ ਡਰਨ ਲੱਗ ਗਏ ਹਨ।

Shocking New: ਇੱਕ ਔਰਤ ਨੂੰ ਪੈ ਗਏ 15 ਕੁੱਤੇ, ਸਿਰ ਪਾੜ ਕੇ ਉਤਾਰਿਆ ਮੌਤ ਦੇ ਘਾਟ
Follow Us
davinder-kumar-jalandhar
| Updated On: 07 Feb 2024 15:55 PM

ਕਪੂਰਥਲਾ (Kapurthala) ਦੇ ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਵਿੱਚ 15-20 ਆਵਾਰਾ ਕੁੱਤਿਆਂ ਨੇ ਇੱਕ ਔਰਤ ਨੂੰ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦਕਿ ਇੱਕ ਹੋਰ ਔਰਤ ਗੰਭੀਰ ਰੂਪ’ਚ ਜ਼ਖਮੀ ਹੋ ਗਈ। ਇਨ੍ਹਾਂ ਆਵਾਰਾ ਕੁੱਤਿਆਂ ਨੇ ਔਰਤ ਨੂੰ ਇੰਨੀ ਬੁਰੀ ਤਰ੍ਹਾਂ ਕੁਚਲਿਆ ਕਿ ਉਸ ਦੇ ਸਿਰ ਦੇ ਵਾਲ ਵੀ ਵੱਖ ਹੋ ਗਏ ਅਤੇ ਖੋਪੜੀ ਵੀ ਦਿਖਾਈ ਦੇਣ ਲੱਗ ਪਈ। ਪਿੰਡ ਵਿੱਚ ਆਵਾਰਾ ਕੁੱਤਿਆਂ ਕਾਰਨ ਕਾਫੀ ਦਹਿਸ਼ਤ ਹੈ। ਪਿੰਡ ਵਾਸੀ ਰਾਤ ਨੂੰ ਘਰੋਂ ਨਿਕਲਣ ਤੋਂ ਡਰਨ ਲੱਗ ਗਏ ਹਨ।

ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀ ਨੇ ਦੱਸਿਆ ਹੈ ਕਿ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਜ਼ਖਮੀ ਔਰਤ ਦਾ ਵੀ ਇਸ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਹਫ਼ਤਾ ਪਹਿਲਾਂ ਆਵਾਰਾ ਕੁੱਤਿਆਂ ਵੱਲੋਂ ਇੱਕ ਬੱਚੇ ਨੂੰ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਬਾਰੇ ਪੁਲਿਸ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ।

ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਨਜ਼ਦੀਕ ਝੁੱਗੀਆਂ ਵਿੱਚ ਰਹਿਣ ਵਾਲੇ ਕੇਵਲ ਠਾਕੁਰ ਉਰਫ਼ ਰਾਜੂ ਦੀ 32 ਸਾਲਾ ਪਤਨੀ ਰਾਮ ਪਰੀ ਦੇਵੀ ਸ਼ਾਮ 6 ਵਜੇ ਆਪਣੇ ਪਸ਼ੂ ਚਾਰਨ ਗਈ ਸੀ। ਉਸੇ ਸਮੇਂ 15-20 ਆਵਾਰਾ ਕੁੱਤਿਆਂ ਨੇ ਰਾਮ ਪਿਆਰੀ ਦੇਵੀ ‘ਤੇ ਹਮਲਾ ਕਰਕੇ ਉਸ ਨੂੰ ਇਸ ਹੱਦ ਤੱਕ ਪਾੜ ਦਿੱਤਾ ਕਿ ਉਸ ਦੀ ਖੋਪੜੀ ਵੀ ਦਿਖਾਈ ਦੇਣ ਲੱਗ ਪਈ ਅਤੇ ਸਿਰ ਦੇ ਵਾਲ ਵੀ ਵੱਖ ਹੋ ਗਏ।

ਇੱਕ ਔਰਤ ਗੰਭੀਰ ਰੂਪ ਨਾਲ ਜਖ਼ਮੀ

ਇਸ ਤੋਂ ਇਲਾਵਾ ਪਿੰਕੀ ਦੇਵੀ ਪਤਨੀ ਜੋਗੀ ਮੁਨੀ ਵੀ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਹੋ ਗਈ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਫਿਲਹਾਲ ਉਹ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਕਬੀਰਪੁਰ ਦੀ ਪੁਲਿਸ ਨੇ ਬੁੱਧਵਾਰ ਨੂੰ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਬੀਰਪੁਰ ਥਾਣੇ ਦੇ ਐਸਆਈ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਸੂਚਨਾ ਮਿਲੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਬੱਚੇ ਦੀ ਘਟਨਾ ਦੀ ਸੂਚਨਾ ਮਿਲੀ ਹੈ ਪਰ ਕਿਸੇ ਨੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਸੀ। ਬੱਚੇ ਦਾ ਪਰਿਵਾਰ ਵੀ ਪਿੰਡ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨੇੜੇ ਹੀ ਹੱਡਾਰੋੜੀ ਹੈ, ਜਿੱਥੇ ਇਹ ਕੁੱਤੇ ਰਹਿੰਦੇ ਹਨ। ਉਨ੍ਹਾਂ ਨੂੰ ਫੜਨ ਲਈ ਉਹ ਨਗਰ ਕੌਂਸਲ ਸੁਲਤਾਨਪੁਰ ਲੋਧੀ ਨੂੰ ਪੱਤਰ ਵੀ ਲਿਖ ਰਹੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।

ਮੋਦੀ ਸਰਕਾਰ ਦੀਆਂ ਡਿਜੀਟਲ ਪਹਿਲਕਦਮੀਆਂ ਕਾਰਨ ਭਾਰਤ ਬਣੇਗਾ ਵਿਕਸਤ ਦੇਸ਼- ਅਭੈ ਭੂਤਦਾ
ਮੋਦੀ ਸਰਕਾਰ ਦੀਆਂ ਡਿਜੀਟਲ ਪਹਿਲਕਦਮੀਆਂ ਕਾਰਨ ਭਾਰਤ ਬਣੇਗਾ ਵਿਕਸਤ ਦੇਸ਼- ਅਭੈ ਭੂਤਦਾ...
WITT ਵਿੱਚ ਭਾਰਤ ਦੀ ਸਾਫਟ ਪਾਵਰ 'ਤੇ ਚਰਚਾ ਹੋਵੇਗੀ - ਬਰੁਣ ਦਾਸ, TV9 ਦੇ MD ਅਤੇ CEO
WITT ਵਿੱਚ ਭਾਰਤ ਦੀ ਸਾਫਟ ਪਾਵਰ 'ਤੇ ਚਰਚਾ ਹੋਵੇਗੀ - ਬਰੁਣ ਦਾਸ, TV9 ਦੇ MD ਅਤੇ CEO...
ਖਨੌਰੀ ਬਾਰਡਰ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਪੁਲਿਸ ਮੁਲਾਜ਼ਮਾਂ ਨਾਲ ਹੋ ਗਈ ਕਿਸਾਨਾਂ ਦੀ ਝੜਪ, VIDEO
ਖਨੌਰੀ ਬਾਰਡਰ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਪੁਲਿਸ ਮੁਲਾਜ਼ਮਾਂ ਨਾਲ ਹੋ ਗਈ ਕਿਸਾਨਾਂ ਦੀ ਝੜਪ, VIDEO...
ਚੰਡੀਗੜ੍ਹ 'ਚ ਦੁਬਾਰਾ ਹੋਣਗੀਆਂ ਸੀਨੀਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ, ਬੀਜੇਪੀ ਨੂੰ ਲੱਗ ਸਕਦਾ ਹੈ ਝਟਕਾ
ਚੰਡੀਗੜ੍ਹ 'ਚ ਦੁਬਾਰਾ ਹੋਣਗੀਆਂ ਸੀਨੀਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ, ਬੀਜੇਪੀ ਨੂੰ ਲੱਗ ਸਕਦਾ ਹੈ ਝਟਕਾ...
Farmers Protest: ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਲੜੇਗੀ- ਹਰਪਾਲ ਸਿੰਘ ਚੀਮਾ
Farmers Protest: ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਲੜੇਗੀ- ਹਰਪਾਲ ਸਿੰਘ ਚੀਮਾ...
ਗੰਨੇ ਦੇ ਖਰੀਦ ਮੁੱਲ ਚ 8 ਫੀਸਦੀ ਦਾ ਵਾਧਾ, ਕੇਂਦਰੀ ਕੈਬਨਿਟ ਦਾ ਫੈਸਲਾ
ਗੰਨੇ ਦੇ ਖਰੀਦ ਮੁੱਲ ਚ 8 ਫੀਸਦੀ ਦਾ ਵਾਧਾ, ਕੇਂਦਰੀ ਕੈਬਨਿਟ ਦਾ ਫੈਸਲਾ...
Delhi March: ਬੁਲੇਟ ਪਰੂਫ JCB, ਐਂਟੀ ਡਰੋਨ ਨਾਲ ਅੱਜ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਕਿਸਾਨ
Delhi March: ਬੁਲੇਟ ਪਰੂਫ JCB, ਐਂਟੀ ਡਰੋਨ ਨਾਲ ਅੱਜ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਕਿਸਾਨ...
ਹਰਿਆਣਾ ਦੇ 7 ਜ਼ਿਲ੍ਹਿਆਂ 'ਚ 21 ਫਰਵਰੀ ਤੱਕ ਇੰਟਰਨੈੱਟ 'ਤੇ ਪਾਬੰਦੀ, ਦਿੱਲੀ ਵੱਲ ਕਿਸਾਨਾਂ ਦਾ ਮਾਰਚ ਅੱਜ
ਹਰਿਆਣਾ ਦੇ 7 ਜ਼ਿਲ੍ਹਿਆਂ 'ਚ 21 ਫਰਵਰੀ ਤੱਕ ਇੰਟਰਨੈੱਟ 'ਤੇ ਪਾਬੰਦੀ, ਦਿੱਲੀ ਵੱਲ ਕਿਸਾਨਾਂ ਦਾ ਮਾਰਚ ਅੱਜ...
Chandigarh Mayor: ਕੁਲਦੀਪ ਕੁਮਾਰ ਟੀਟਾ ਨੇ ਮੇਅਰ ਬਣਦੇ ਹੀ ਕੀਤਾ ਵੱਡਾ ਐਲਾਨ
Chandigarh Mayor: ਕੁਲਦੀਪ ਕੁਮਾਰ ਟੀਟਾ ਨੇ ਮੇਅਰ ਬਣਦੇ ਹੀ ਕੀਤਾ ਵੱਡਾ ਐਲਾਨ...
Stories