Viral Video: ਸੜਕ ਕਿਨਾਰੇ ਗਜਰਾ ਵੇਚਣ ਵਾਲੇ ਬੱਚੇ ਨੂੰ ਕਿਸੇ ਅਜਨਬੀ ਸ਼ਖਸ ਨੇ ਦਿੱਤਾ ਅਜਿਹਾ ਸਰਪ੍ਰਾਈਜ਼, ਮਾਸੂਮ ਬੱਚੇ ਦੀ ਖੁਸ਼ੀ ਦੇਖ ਕੇ ਲੋਕਾਂ ਦੀਆਂ ਅੱਖਾਂ ‘ਚ ਆ ਗਏ ਹੰਝੂ

Updated On: 

15 Dec 2024 12:09 PM

Viral Video: ਇੱਕ ਅਜਨਬੀ ਸ਼ਖਸ ਛੋਟੇ ਬੱਚੇ ਨੂੰ ਸਰਪ੍ਰਾਈਜ਼ ਦਿੰਦਾ ਹੈ, ਜਿਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ।ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ @iamhussainmansuri ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ-ਕਿਸੇ ਦੀ ਖੁਸ਼ੀ ਦਾ ਕਾਰਨ ਬਣੋ।

Viral Video: ਸੜਕ ਕਿਨਾਰੇ ਗਜਰਾ ਵੇਚਣ ਵਾਲੇ ਬੱਚੇ ਨੂੰ ਕਿਸੇ ਅਜਨਬੀ ਸ਼ਖਸ ਨੇ ਦਿੱਤਾ ਅਜਿਹਾ ਸਰਪ੍ਰਾਈਜ਼, ਮਾਸੂਮ ਬੱਚੇ ਦੀ ਖੁਸ਼ੀ ਦੇਖ ਕੇ ਲੋਕਾਂ ਦੀਆਂ ਅੱਖਾਂ ਚ ਆ ਗਏ ਹੰਝੂ
Follow Us On

ਭਾਵੇਂ ਕੋਈ ਵਿਅਕਤੀ ਗਰੀਬ ਹੋਵੇ ਜਾਂ ਅਮੀਰ, ਛੋਟੀ ਜਿਹੀ ਖੁਸ਼ੀ ਹਰ ਕਿਸੇ ਲਈ ਬਹੁਤ ਮਾਇਨੇ ਰੱਖਦੀ ਹੈ। ਕਈ ਵਾਰ ਸਾਨੂੰ ਅਜਿਹੀਆਂ ਥਾਵਾਂ ਅਤੇ ਚੀਜ਼ਾਂ ਤੋਂ ਖੁਸ਼ੀ ਮਿਲਦੀ ਹੈ ਜਿਸਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਅਜਨਬੀ ਇੱਕ ਛੋਟੇ ਬੱਚੇ ਨੂੰ ਸਰਪ੍ਰਾਈਜ ਦਿੰਦਾ ਹੈ, ਜਿਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਛੋਟਾ ਬੱਚਾ ਸੜਕ ਕਿਨਾਰੇ ਬੈਠ ਕੇ ਵਾਲਾਂ ਲਈ ਗਜਰਾ ਵੇਚ ਰਿਹਾ ਹੈ। ਇਕ ਵਿਅਕਤੀ ਬੱਚੇ ਕੋਲ ਗਜਰਾ ਖਰੀਦਣ ਆਉਂਦਾ ਹੈ ਅਤੇ ਬੱਚੇ ਤੋਂ ਗਜਰਾ ਲੈ ਲੈਂਦਾ ਹੈ ਅਤੇ ਬਦਲੇ ਵਿਚ ਉਸ ਨੂੰ ਬਹੁਤ ਸਾਰੇ ਪੈਸੇ ਦਿੰਦਾ ਹੈ। ਇਸ ਤੋਂ ਇਲਾਵਾ ਉਹ ਵਿਅਕਤੀ ਬੱਚੇ ਨੂੰ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਵੱਡੇ ਬੈਗ ‘ਚ ਪਾ ਕੇ ਦਿੰਦਾ ਹੈ। ਇਹ ਸਭ ਦੇਖ ਕੇ ਬੱਚੇ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਬੱਚਾ ਆਪਣੀ ਮਾਂ ਨੂੰ ਬਹੁਤ ਖੁਸ਼ੀ ਨਾਲ ਸਭ ਕੁਝ ਦੱਸਦਾ ਹੈ। ਉਸਦੀ ਮਾਂ ਵੀ ਮੁਸਕਰਾਉਣ ਲੱਗਦੀ ਹੈ। ਇਹ ਵੀਡੀਓ ਇੰਨਾ ਪਿਆਰਾ ਹੈ ਕਿ ਇਸ ਨੂੰ ਦੇਖ ਕੇ ਲੋਕ ਕਾਫੀ ਭਾਵੁਕ ਹੋ ਰਹੇ ਹਨ।

ਇਹ ਵੀ ਪੜ੍ਹੋ- 82 ਸਾਲ ਦੀ ਦਾਦੀ ਨੇ ਆਪਣੇ ਡਾਂਸ ਨਾਲ ਜਿੱਤਿਆ ਇੰਟਰਨੈੱਟ ਯੂਜ਼ਰਸ ਦਾ ਦਿਲ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @iamhussainmansuri ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ-ਕਿਸੇ ਦੀ ਖੁਸ਼ੀ ਦਾ ਕਾਰਨ ਬਣੋ। ਇਸ ਵੀਡੀਓ ਨੂੰ ਹੁਣ ਤੱਕ 46 ਲੱਖ ਤੋਂ ਵੱਧ ਲਾਈਕਸ ਅਤੇ 49 ਲੱਖ ਵਿਊਜ਼ ਮਿਲ ਚੁੱਕੇ ਹਨ। ਇਸ ਨੂੰ ਦੇਖ ਕੇ ਹੀ ਤੁਸੀਂ ਸਮਝ ਸਕਦੇ ਹੋ ਕਿ ਇਸ ਵੀਡੀਓ ਨੂੰ ਲੋਕਾਂ ਦਾ ਕਿੰਨਾ ਪਿਆਰ ਮਿਲ ਰਿਹਾ ਹੈ। ਵੀਡੀਓ ‘ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਇਕ ਦਿਨ ਮੈਂ ਵੀ ਇਹ ਕਰਾਂਗਾ। ਇਕ ਹੋਰ ਯੂਜ਼ਰ ਨੇ ਲਿਖਿਆ- ਇਸ ਵੀਡੀਓ ਨੇ ਮੇਰਾ ਦਿਨ ਬਣਾ ਦਿੱਤਾ।