OMG! ਔਰਤ ਦੇ ਫੋਨ ‘ਤੇ ਆਈ ਸਪੈਮ ਕਾਲ, ਦੇਸੀ ਜੁਗਾੜ ਲਗਾ ਪਾਇਆ ਛੁਟਕਾਰਾ… Video ਦੇਖ ਇੱਕ ਵਾਰ ਜ਼ਰੂਰ ਕਰੋ ਕੋਸ਼ਿਸ਼
Viral Video: ਬੈਂਕ, ਕ੍ਰੈਡਿਟ ਕਾਰਡ, ਔਨਲਾਈਨ ਸ਼ਾਪਿੰਗ ਸਮੇਤ ਕਈ ਤਰ੍ਹਾਂ ਦੇ ਸਪੈਮ ਕਾਲ ਦਿਨ ਭਰ ਆਉਂਦੇ ਰਹਿੰਦੇ ਹਨ। ਇਨ੍ਹਾਂ ਕਾਲਜ਼ ਤੋਂ ਬਚਣ ਲਈ ਇਸ ਮਹਿਲਾ ਨੇ ਅਪਣਾਈ ਜਬਰਦਸਤ ਦੇਸੀ ਚਾਲ, ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।

ਦੇਸੀ ਜੁਗਾੜ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਆਪਣੇ ਕੰਮ ਨੂੰ ਆਸਾਨ ਬਣਾਉਣ ਲਈ ਲੋਕ ਹਰ ਚੀਜ਼ ਵਿੱਚ ਦੇਸੀ ਜੁਗਾੜ ਲਗਾ ਦਿੰਦੇ ਹਨ। ਲੋਕ ਦੇਸੀ ਜੁਗਾੜ ਲਗਾ ਕੇ ਸਭ ਤੋਂ ਔਖੇ ਕੰਮ ਨੂੰ ਵੀ ਆਸਾਨ ਕਰ ਦਿੰਦੇ ਹਨ। ਇਸ ਵਾਰ ਵਾਇਰਲ ਹੋਈ ਵੀਡੀਓ ਵਿੱਚ ਸਪੈਮ ਕਾਲਾਂ ਤੋਂ ਬਚਣ ਲਈ ਦੇਸੀ ਜੁਗਾੜ ਕੀਤਾ ਗਿਆ ਹੈ।
ਹਰ ਰੋਜ਼ ਬੈਂਕ, ਕ੍ਰੈਡਿਟ ਕਾਰਡ, ਔਨਲਾਈਨ ਸ਼ਾਪਿੰਗ, ਬੀਮਾ, ਲੋਨ ਨਾਲ ਸਬੰਧਤ ਕਈ ਸਪੈਮ ਕਾਲਾਂ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਇਹ ਕਾਲਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ। ਇਸ ਤੋਂ ਬਚਣ ਲਈ ਇੱਕ ਔਰਤ ਨੇ ਕੀਤਾ ਦੇਸੀ ਜੁਗਾੜ ਦੇਖ ਕੇ ਹੱਸ-ਹੱਸ ਕਮਲੇ ਹੋ ਜਾਉਗੇ।
ਦੇਖੋ ਔਰਤ ਦਾ ਦੇਸੀ ਜੁਗਾੜ
ਕਈ ਵਾਰ ਕਿਸੇ ਜ਼ਰੂਰੀ ਕੰਮ ‘ਚ ਰੁੱਝੇ ਹੋਏ ਅਜਿਹੇ ਸਪੈਮ ਕਾਲ ਆਉਂਦੇ ਹਨ, ਜਿਸ ਨਾਲ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਇੰਨਾ ਹੀ ਨਹੀਂ ਕਈ ਵਾਰ ਅਜਿਹੀਆਂ ਕਾਲਾਂ ਕਾਰਨ ਧੋਖਾਧੜੀ ਵੀ ਹੋ ਚੁੱਕੀ ਹੈ। ਇਸ ਵੀਡੀਓ ਵਿੱਚ ਤੁਸੀਂ ਉਹ ਚਾਲ ਵੀ ਅਜ਼ਮਾਉਣਾ ਚਾਹੋਗੇ ਜੋ ਔਰਤ ਸਪੈਮ ਕਾਲਾਂ ਤੋਂ ਬਚਣ ਲਈ ਅਪਣਾ ਰਹੀ ਹੈ।ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਔਰਤ ਦੇ ਫੋਨ ‘ਤੇ ਸਪੈਮ ਕਾਲ ਆਉਂਦੀ ਹੈ। ਜਿਸ ਤੋਂ ਬਾਅਦ ਇਹ ਔਰਤ ਪਹਿਲਾਂ ਉਸ ਕਾਲ ਨੂੰ ਰਿਸੀਵ ਕਰਦੀ ਹੈ ਅਤੇ ਫਿਰ ਫੋਨ ਨੂੰ ਛੋਟੇ ਭਾਂਡੇ ਨਾਲ ਢੱਕ ਦਿੰਦੀ ਹੈ। ਇਸ ਤੋਂ ਬਾਅਦ ਔਰਤ ਚਮਚਾ ਲੈ ਕੇ ਉਸ ਭਾਂਡੇ ਨੂੰ ਜ਼ੋਰ-ਸ਼ੋਰ ਨਾਲ ਬਜਾਉਣ ਲੱਗ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਫੋਨ ‘ਚ ਇੰਨੀ ਉੱਚੀ ਆਵਾਜ਼ ਆਉਂਦੀ ਹੈ ਕਿ ਦੂਜੇ ਪਾਸੇ ਗੱਲ ਕਰਨ ਵਾਲੇ ਦੇ ਕੰਨ ਜ਼ਰੂਰ ਕੰਬ ਜਾਂਦੇ ਹਨ।Had enough of spam calls ? Try this. True Indian Innovation.. I am gonna do this tomorrow with @Bajaj_Finserv 🤣🤣🤣🤣 pic.twitter.com/tJTRDC0VOo
— Nationalist (@Nationalist2575) August 18, 2023ਇਹ ਵੀ ਪੜ੍ਹੋ