OMG: Railways ਦੇ ਫੂਡ ‘ਚ ਤੈਰਦਾ ਦਿਖਿਆ ਜ਼ਿੰਦਾ ਕੰਨਖਜੂਰਾ, ਫੋਟੋ ਦੇਖ ਉੱਡ ਗਏ ਲੋਕਾਂ ਦੇ ਹੋਸ਼
Shocking News: ਸੋਸ਼ਲ ਮੀਡੀਆ 'ਤੇ ਆਰਯਾਂਸ਼ ਸਿੰਘ ਨਾਮ ਦੇ ਇਕ ਮੁੰਡੇ ਨੇ (ਐਕਸ) ਟਵਿੱਟਰ 'ਤੇ ਰੇਲਵੇ ਦੇ ਖਾਣੇ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਕਾਰਨ ਸੋਸ਼ਲ ਮੀਡੀਆ ਤੇ ਬਹਿਤ ਸ਼ੁਰੂ ਹੋ ਗਈ ਹੈ। ਆਰਯਾਂਸ਼ ਸਿੰਘ ਆਈਆਰਸੀਟੀਸੀ ਵੀਆਈਪੀ ਐਗਜ਼ੀਕਿਊਟਿਵ ਲੌਂਜ ਵਿੱਚ ਡਿਨਰ ਕਰ ਰਿਹਾ ਸੀ ਜਦੋਂ ਉਸਨੇ ਆਪਣੇ ਰਾਇਤੇ ਵਿੱਚ ਇੱਕ ਕੰਨਖਜੂਰਾ ਤੈਰਦਾ ਦੇਖਿਆ। ਉਸ ਨੇ ਇਸ ਫੋਟੋ ਨੂੰ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਟਰੇਨਾਂ ‘ਚ ਭੀੜ-ਭੜੱਕੇ ਅਤੇ ਖਾਣ-ਪੀਣ ਵਿੱਚ ਗੜਬੜ ਦੀਆਂ ਖਬਰਾਂ ਅਕਸਰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲੇ ‘ਚ ਹਾਲ ਹੀ ‘ਚ ਦਿੱਲੀ ਦੇ ਇਕ ਵਿਅਕਤੀ ਨੇ IRCTC ਦੇ ਖਾਣੇ ‘ਚ ਜ਼ਿੰਦਾ ਕੰਨਖਜੂਰਾ ਪਾਏ ਜਾਣ ਦਾ ਦੋਸ਼ ਲਗਾਇਆ ਹੈ। ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਖੁਰਾਕ ਸੁਰੱਖਿਆ ਦੇ ਮੁੱਦੇ ਨੂੰ ਉਜਾਗਰ ਕੀਤਾ। ਇਹ ਪੋਸਟ ਹੁਣ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਰੇਲਵੇ ਦੀ ਲਾਪਰਵਾਹੀ ਕਹਿ ਰਹੇ ਹਨ।
ਆਰਯਾਂਸ਼ ਸਿੰਘ ਆਈਆਰਸੀਟੀਸੀ ਵੀਆਈਪੀ ਐਗਜ਼ੀਕਿਊਟਿਵ ਲੌਂਜ ਵਿੱਚ ਡਿਨਰ ਕਰ ਰਿਹਾ ਸੀ ਜਦੋਂ ਉਸਨੇ ਆਪਣੇ ਰਾਇਤੇ ਵਿੱਚ ਇੱਕ ਕੰਨਖਜੂਰਾ ਤੈਰਦਾ ਦੇਖਿਆ। ਉਸ ਨੇ ਇਕ ਫੋਟੋ ਖਿੱਚੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸ਼ੇਅਰ ਕੀਤੀ। ਇਹ ਉਸ ਪੋਸਟ ਦੇ ਜਵਾਬ ਵਿੱਚ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹਾਲ ਦੇ ਸਾਲਾਂ ਵਿੱਚ ਭਾਰਤੀ ਰੇਲਵੇ ਦੇ ਖਾਣੇ ਦੀ ਕੁਆਲਿਟੀ ਵਿੱਚ ਕਾਫੀ ਸੁਧਾਰ ਹੋਇਆ ਹੈ।
Yes, for sure, Indian Railway food quality has improved, now they are serving raita with more protein. https://t.co/YKtUQt7roZ pic.twitter.com/FpJVIKOhBC
— Aaraynsh (@aaraynsh) October 21, 2024
ਇਹ ਵੀ ਪੜ੍ਹੋ
ਆਰਯਾਂਸ਼ ਸਿੰਘ ਨੇ ਐਕਸ ਵਾਲੀ ਪੋਸਟ ਤੇ ਲਿਖਿਆ- “ਹਾਂ, ਯਕੀਨੀ ਤੌਰ ‘ਤੇ, ਭਾਰਤੀ ਰੇਲਵੇ ਦੇ ਭੋਜਨ ਦੀ ਕੁਆਲਿਟੀ ਵਿੱਚ ਸੁਧਾਰ ਹੋਇਆ ਹੈ, ਹੁਣ ਉਹ ਉੱਚ ਪ੍ਰੋਟੀਨ ਰਾਇਤੇ ਦੀ ਸੇਵਾ ਕਰ ਰਹੇ ਹਨ,”। ਇੱਕ ਫਾਲੋ-ਅਪ ਪੋਸਟ ਵਿੱਚ, ਉਸਨੇ ਕਿਹਾ ਕਿ ਉਸਨੂੰ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੁਆਰਾ ਚਲਾਏ ਜਾ ਰਹੇ ਵੀਆਈਪੀ ਲੌਂਜ ਵਿੱਚ ਖਾਣਾ ਖਾਂਦੇ ਸਮੇਂ ਉਸ ਦੇ ਭੋਜਨ ਵਿੱਚ ਕੰਨਖਜੂਰਾ ਨਿਕਲਿਆ। ਆਰੀਅਨਸ਼ ਨੇ ਲਿਖਿਆ, “ਲੋਕ ਪਾਗਲ ਹਨ। ਮੈਨੂੰ ਆਈਆਰਸੀਟੀਸੀ ਦੇ ਲਾਉਂਜ ਵਿੱਚ ਪਰੋਸੇ ਜਾਣ ਵਾਲੇ ਖਾਣੇ ਵਿੱਚ ਜ਼ਿੰਦਾ ਕੀੜਾ ਮਿਲਿਆ। ਮੈਂ ਖੜ੍ਹਾ ਹੋ ਕੇ ਸਾਰਿਆਂ ਨੂੰ ਆਪਣਾ ਭੋਜਨ ਚੈੱਕ ਕਰਨ ਲਈ ਕਿਹਾ, ਹਰ ਕੋਈ ਇਸ ਨੂੰ ਦੇਖਣ ਲਈ ਆਇਆ, ਇਸ ਅਸਥਾਈ ਸਥਿਤੀ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ।” ਪਰ ਫਿਰ ਉਹੀ ਖਾਣਾ ਖਾਣ ਲੱਗ ਪਏ।
ਇਹ ਵੀ ਪੜ੍ਹੋ- ਖ਼ਤਰੇ ਤੋਂ ਬੇਖ਼ਬਰ ਜੰਗਲੀ ਸੂਰ ਤੇ ਤੇਂਦੁਏ ਨੇ ਅਚਾਨਕ ਮਾਰਿਆ ਝਪੱਟਾ, ਦੇਖ ਕੇ ਕੰਬ ਜਾਵੇਗੀ ਰੂਹ
ਭਾਰਤੀ ਰੇਲਵੇ ਵਿੱਚ ਭੋਜਨ ਦੀ ਸਫਾਈ ਦੇ ਮੁੱਦੇ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਹੇ ਹਨ। ਆਰੀਅਨਸ਼ ਦੀ ਪੋਸਟ ‘ਤੇ ਕੁਮੈਂਟ ਕਰਨ ਵਾਲੇ ਸੋਸ਼ਲ ਮੀਡੀਆ ਯੂਜ਼ਰਸ ਨੇ ਲੋਕਾਂ ਨੂੰ ਇਸ ਮਾਮਲੇ ਦੀ ਸ਼ਿਕਾਇਤ ਕਰਨ ਦੀ ਸਲਾਹ ਦਿੱਤੀ। ਇੱਥੇ ਆਈਆਰਸੀਟੀਸੀ ਨੇ ਇਸ ਮੁੱਦੇ ‘ਤੇ ਵਿਚਾਰ ਕਰਨ ਦਾ ਵਾਅਦਾ ਕਰਦਿਆਂ ਉਸਦੀ ਪੋਸਟ ਦਾ ਜਵਾਬ ਦਿੱਤਾ। ਆਈਆਰਸੀਟੀਸੀ ਦੇ ਅਧਿਕਾਰੀ ਨੇ ਐਕਸ ਅਕਾਊਂਟ ‘ਤੇ ਜਵਾਬ ਦਿੱਤਾ- ਸਰ ਅਸੁਵਿਧਾ ਦੇ ਲਈ ਖੇਦ ਹੈ। ਕਿਰਪਾ ਕਰਕੇ ਤੁਰੰਤ ਕਾਰਵਾਈ ਲਈ ਰਸੀਦ/ਬੁਕਿੰਗ ਵੇਰਵੇ, ਸਟੇਸ਼ਨ ਦਾ ਨਾਮ ਅਤੇ ਮੋਬਾਈਲ ਨੰਬਰ ਸ਼ੇਅਰ ਕਰੋ।