Viral: ਮੁੰਡੇ ਨੇ ਮਛਲੀਆਂ ਤੋਂ ਬਣਾਈ ਡਰੈੱਸ,ਦਿਖਾਇਆ ਉਰਫੀ ਜਾਵੇਦ ਵਾਲਾ ਸਵੈਗ, ਦੇਖੋ ਵੀਡੀਓ
Viral: ਵੀਡੀਓ ਵਿੱਚ ਦਿਖਾਈ ਦੇਣ ਵਾਲੇ ਨੌਜਵਾਨ ਦੀ ਪਛਾਣ Influencer ਨੇਨਵਥ ਥਰੁਨ ਵਜੋਂ ਹੋਈ ਹੈ, ਜੋ ਉਰਫੀ ਜਾਵੇਦ ਵਾਂਗ, ਆਪਣੀ ਅਜੀਬ ਫੈਸ਼ਨ ਭਾਵਨਾ ਲਈ ਮਸ਼ਹੂਰ ਹੈ। ਉਹ ਅਕਸਰ ਅਜੀਬੋ-ਗਰੀਬ ਕੱਪੜੇ, ਪੱਤਿਆਂ ਦੇ ਬਣੇ ਪਹਿਰਾਵੇ ਅਤੇ ਮਸ਼ਹੂਰ ਹਸਤੀਆਂ ਦੀ ਨਕਲ ਕਰਦੇ ਵੀਡੀਓਜ਼ ਸ਼ੇਅਰ ਕਰਦਾ ਹੈ। ਹਾਲ ਹੀ ਵਿੱਚ ਉਸ ਨੇ ਜਿਸ ਪਹਿਰਾਵੇ ਵਿੱਚ ਵੀਡੀਓ ਸ਼ੇਅਰ ਕੀਤੀ ਹੈ ਉਹ ਕਾਫੀ ਅਲਗ ਹੈ।
ਤੁਸੀਂ ਅਕਸਰ ਅਦਾਕਾਰਾ ਉਰਫੀ ਜਾਵੇਦ ਨੂੰ ਅਜੀਬ ਪਹਿਰਾਵੇ ਵਿੱਚ ਦੇਖਿਆ ਹੋਵੇਗਾ। ਉਹ ਸੋਸ਼ਲ ਮੀਡੀਆ ‘ਤੇ ਉਹ ਮਸ਼ਹੂਰ ਹਸਤੀ ਹੈ, ਜੋ ਅਜੀਬੋ-ਗਰੀਬ ਪਹਿਰਾਵੇ ‘ਚ ਵੀ ਕੈਮਰੇ ਦੇ ਸਾਹਮਣੇ ਪੋਜ਼ ਦੇਣ ਤੋਂ ਨਹੀਂ ਝਿਜਕਦੀ। ਪਰ ਹੁਣ ਸੋਸ਼ਲ ਮੀਡੀਆ ‘ਤੇ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਨੈਟੀਜ਼ਨ ਕਹਿ ਰਹੇ ਹਨ- ਲੱਗਦਾ ਹੈ ਕਿ ਉਰਫੀ ਦਾ ਵੱਡਾ ਭਰਾ ਬਾਜ਼ਾਰ ‘ਚ ਆ ਗਿਆ ਹੈ। ਅਸਲ ‘ਚ ਵਾਇਰਲ ਵੀਡੀਓ ‘ਚ ਜਿਸ ਤਰ੍ਹਾਂ ਇਕ ਮੁੰਡੇ ਨੇ ਮੱਛੀ ਦੀ ਬਣੀ ਡਰੈੱਸ ਪਹਿਨੀ ਹੋਈ ਹੈ, ਉਸ ਨੂੰ ਦੇਖ ਕੇ ਜਨਤਾ ਹੈਰਾਨ ਰਹਿ ਗਈ ਹੈ।
ਵੀਡੀਓ ਵਿੱਚ ਦਿਖਾਈ ਦੇਣ ਵਾਲੇ ਨੌਜਵਾਨ ਦੀ ਪਛਾਣ ਪ੍ਰਭਾਵਕ ਨੇਨਵਥ ਥਰੁਨ ਵਜੋਂ ਹੋਈ ਹੈ, ਜੋ ਉਰਫੀ ਵਾਂਗ, ਆਪਣੀ ਅਜੀਬ ਫੈਸ਼ਨ ਸੈਂਸ ਲਈ ਮਸ਼ਹੂਰ ਹੈ। ਉਹ ਅਕਸਰ ਹਾਸੋਹੀਣੇ ਕੱਪੜੇ, ਪੱਤਿਆਂ ਦੇ ਬਣੇ ਪਹਿਰਾਵੇ ਅਤੇ ਮਸ਼ਹੂਰ ਹਸਤੀਆਂ ਦੀ ਨਕਲ ਕਰਦੇ ਵੀਡੀਓਜ਼ ਸ਼ੇਅਰ ਕਰਦਾ ਹੈ। ਪਰ ਇਸ ਵਾਰ ਉਸ ਨੇ ਕੁਝ ਅਜਿਹਾ ਕੀਤਾ ਹੈ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ।
ਵਾਇਰਲ ਹੋਈ ਥਰੁਨ ਦੀ ਰੀਲ ਵਿੱਚ, ਉਸਨੂੰ ਅਸਲੀ ਮੱਛੀਆਂ ਤੋਂ ਬੁਣਿਆ ਹੋਇਆ ਪਹਿਰਾਵਾ ਪਹਿਨਿਆ ਹੋਇਆ ਦਿਖਾਇਆ ਗਿਆ ਹੈ। ਇੰਨਾ ਹੀ ਨਹੀਂ, ਉਸ ਨੇ ਵੱਡੇ ਸਵੈਗ ਦੇ ਨਾਲ ਮੱਛੀਆਂ ਦਾ ਬਣਿਆ ਪਰਸ ਵੀ ਫੜਿਆ ਹੋਇਆ ਹੈ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਉਸ ਨੇ ਮੱਛੀਆਂ ਨਾਲ ਬਣਿਆ ਹਾਰ ਅਤੇ ਕੰਨਾਂ ਦੀਆਂ ਵਾਲੀਆਂ ਵੀ ਚੁੱਕੀਆਂ ਹਨ। ਥਰੁਣ ਦੀ ਇਹ ਅਜੀਬ ਡਰੈੱਸ ਇੰਟਰਨੈੱਟ ‘ਤੇ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਦੋ ਲੱਤਾਂ ਤੇ ਦੌੜਦਾ ਨਜ਼ਰ ਆਇਆ ਬਾਂਦਰ, ਰਫ਼ਤਾਰ ਇੰਨੀ ਕਿ ਇਨਸਾਨ ਨੂੰ ਵੀ ਪਿੱਛੇ ਛੱਡ ਦਵੇ
ਇਸ ਨੂੰ @tik_toker_tharun_nayak ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੋਂ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਹੁਣ ਤੱਕ 11 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਉਥੇ ਹੀ ਕਮੈਂਟਸ ਦੀ ਵੀ ਝੜੀ ਲੱਗ ਗਈ ਹੈ। ਇਕ ਯੂਜ਼ਰ ਨੇ ਲਿਖਿਆ, ਭਾਈ ਹੁਣ ਮੈਨੂੰ ਮੱਛਰਾਂ ਦੀ ਬਣੀ ਡਰੈੱਸ ਪਹਿਨ ਕੇ ਦਿਖਾਓ। ਇੱਕ ਹੋਰ ਯੂਜ਼ਰ ਨੇ ਕਿਹਾ, ਤੁਹਾਡੇ ਆਤਮ ਵਿਸ਼ਵਾਸ ਦੀ ਤਾਰੀਫ਼ ਕਰਨੀ ਬਣਦੀ ਹੈ। ਤੀਜੇ ਯੂਜ਼ਰ ਨੇ ਕਮੈਂਟ ਕੀਤਾ, ਭਰਾ ਬੱਚ ਕੇ ਕੀਤੇ ਕੋਈ ਫੜ ਕੇ ਤੇਲ ਵਿੱਚ ਤਲ ਨਾ ਦਵੇ।
