ਡੱਡੂ ਦਾ ਸ਼ਿਕਾਰ ਕਰਦੇ ਸਮੇਂ ਸੱਪ ਦੇ ਛੁੱਟੇ ਪਸੀਨੇ, ਨਜ਼ਾਰਾ ਦੇਖ ਲੋਕ ਰਹਿ ਗਏ ਦੰਗ, ਵੀਡਿਓ ਵਾਇਰਲ

Updated On: 

03 Oct 2025 11:16 AM IST

Snake hunts Frog Viral Video: ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੱਪ, ਜੰਗਲ ਦੇ ਰੇਤਲੇ ਖੇਤਰ ਵਿੱਚ ਡੱਡੂ ਨੂੰ ਦੇਖ ਕੇ, ਤੇਜ਼ੀ ਨਾਲ ਉਸ ਵੱਲ ਵਧਦਾ ਹੈ। ਖ਼ਤਰੇ ਨੂੰ ਮਹਿਸੂਸ ਕਰਦੇ ਹੋਏ, ਡੱਡੂ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸੱਪ ਉਸ ਦੇ ਹੋਰ ਨੇੜੇ ਆ ਜਾਂਦਾ ਹੈ ਤਾਂ ਡੱਡੂ ਛਾਲ ਮਾਰ ਕੇ ਭਜਣਾ ਸ਼ੁਰੂ ਕਰ ਦਿੰਦਾ ਹੈ। ਡੱਡੂ ਦੀ ਚੁਸਤੀ ਨੂੰ ਦੇਖ ਕੇ, ਸ਼ੁਰੂ ਵਿੱਚ ਲੱਗਦਾ ਹੈ ਕਿ ਉਹ ਸੱਪ ਨੂੰ ਚਕਮਾ ਦੇ ਕੇ ਬਚ ਜਾਵੇਗਾ

ਡੱਡੂ ਦਾ ਸ਼ਿਕਾਰ ਕਰਦੇ ਸਮੇਂ ਸੱਪ ਦੇ ਛੁੱਟੇ ਪਸੀਨੇ, ਨਜ਼ਾਰਾ ਦੇਖ ਲੋਕ ਰਹਿ ਗਏ ਦੰਗ, ਵੀਡਿਓ ਵਾਇਰਲ

Image Credit source: X/@AmazingSights

ਜਿਵੇਂ ਮਨੁੱਖੀ ਦੁਨੀਆਂ ਵਿੱਚ ਹਰ ਚੀਜ਼ ਅਨਿਸ਼ਚਿਤ ਹੁੰਦੀ ਹੈ, ਠੀਕ ਉਸੇ ਤਰ੍ਹਾਂ ਜਾਨਵਰਾਂ ਦੀ ਦੁਨੀਆਂ ਵੀ ਅਨਿਸ਼ਚਿਤ ਹੁੰਦੀ ਹੈ। ਜਿੱਥੇ ਕੋਈ ਨਹੀਂ ਜਾਣਦਾ ਕਿ ਕੀ ਹੋ ਸਕਦਾ ਹੈ। ਕੋਈ ਜਾਨਵਰ ਆਪਣੀ ਆਰਾਮਦਾਇਕ ਜ਼ਿੰਦਗੀ ਜੀ ਰਿਹਾ ਹੁੰਦਾ ਹੈ ਅਚਾਨਕ ਉਸ ‘ਤੇ ਸ਼ਿਕਾਰੀ ਹਮਲਾ ਕਰ ਦਿੰਦਾ ਹੈ ਅਤੇ ਉਹ ਆਪਣੀ ਜਾਨ ਗੁਆ ​​ਦਿੰਦਾ ਹੈ। ਜੰਗਲ ਵਿੱਚ ਅਜਿਹੇ ਦ੍ਰਿਸ਼ ਅਕਸਰ ਦੇਖੇ ਜਾਂਦੇ ਹਨ।

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਛੋਟੇ ਡੱਡੂ ਦੇ ਸ਼ਿਕਾਰ ਕਰਨ ਆਏ ਸੱਪ ਦਾ ਵੀਡਿਓ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਸੱਪ ਲਈ ਡੱਡੂ ਦਾ ਸ਼ਿਕਾਰ ਕਰਨਾ ਕੋਈ ਆਸਾਨ ਕੰਮ ਨਹੀਂ ਸੀ, ਇਸ ਲਈ ਸੱਪ ਨੂੰ ਕਾਫ਼ੀ ਮਿਹਨਤ ਕਰਨੀ ਪੈਦੀ ਹੈ, ਫਿਰ ਕਿੱਤੇ ਡੱਡੂ ਨੂੰ ਕਾਬੂ ਕਰ ਪਾਉਂਦਾ ਹੈ।

ਸੱਪ ਨੇ ਡੱਡੂ ਨੂੰ ਕੀਤਾ ਕਾਬੂ

ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੱਪ, ਜੰਗਲ ਦੇ ਰੇਤਲੇ ਖੇਤਰ ਵਿੱਚ ਡੱਡੂ ਨੂੰ ਦੇਖ ਕੇ, ਤੇਜ਼ੀ ਨਾਲ ਉਸ ਵੱਲ ਵਧਦਾ ਹੈ। ਖ਼ਤਰੇ ਨੂੰ ਮਹਿਸੂਸ ਕਰਦੇ ਹੋਏ, ਡੱਡੂ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸੱਪ ਉਸ ਦੇ ਹੋਰ ਨੇੜੇ ਆ ਜਾਂਦਾ ਹੈ ਤਾਂ ਡੱਡੂ ਛਾਲ ਮਾਰ ਕੇ ਭਜਣਾ ਸ਼ੁਰੂ ਕਰ ਦਿੰਦਾ ਹੈ। ਡੱਡੂ ਦੀ ਚੁਸਤੀ ਨੂੰ ਦੇਖ ਕੇ, ਸ਼ੁਰੂ ਵਿੱਚ ਲੱਗਦਾ ਹੈ ਕਿ ਉਹ ਸੱਪ ਨੂੰ ਚਕਮਾ ਦੇ ਕੇ ਬਚ ਜਾਵੇਗਾ, ਪਰ ਸ਼ਿਕਾਰੀ ਸੱਪ ਹਾਰਨ ਵਾਲਾ ਨਹੀਂ ਸੀ।

ਉਹ ਡੱਡੂ ਦਾ ਪਿੱਛਾ ਕਰਦਾ ਰਿਹਾ ਅਤੇ ‘ਮੌਕਾ ਦੇਖ ਕੇ ਉਸ ਤੇ ਹਮਲਾ ਕਰਦਾ ਦਿੰਦਾ ਹੈ। ਇਸ ਦੌਰਾਨ, ਡੱਡੂ ਕਈ ਵਾਰ ਸੱਪ ਦੇ ਹਮਲਿਆਂ ਤੋਂ ਬਚਦਾ ਰਿਹਾ, ਪਰ ਆਖਿਰ ਵਿੱਚ, ਉਹ ਸੱਪ ਦੀ ਚੁਸਤੀ ਅੱਗੇ ਹਾਰ ਜਾਂਦਾ ਹੈ ਅਤੇ ਸੱਪ ਦਾ ਸ਼ਿਕਾਰ ਬਣ ਜਾਂਦਾ ਹੈ।

ਹੈਰਾਨ ਕਰ ਦੇਣ ਵਾਲਾ ਵੀਡੀਓ ਵਾਇਰਲ

ਇਸ ਭਿਆਨਕ ਦ੍ਰਿਸ਼ ਨੇ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਹੌਗਟੇ ਖੜੇ ਕਰ ਦਿੱਤੇ । ਇਸ ਵੀਡਿਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ @AmazingSights ਆਈਡੀ ਤੋਂ ਸਾਂਝਾ ਕੀਤਾ ਗਿਆ ਹੈ। ਇਸ ਇੱਕ ਮਿੰਟ ਅਤੇ 11 ਸਕਿੰਟ ਦੇ ਵੀਡਿਓ ਨੂੰ 179,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਸੈਂਕੜੇ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਹਨ।

ਵੀਡਿਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਿਹਾ, “ਇਹ ਕੁਦਰਤ ਦਾ ਅਸਲੀ ਚਿਹਰਾ ਹੈ, ਜਿੱਥੇ ਹਰ ਕਿਸੇ ਨੂੰ ਆਪਣੀ ਜਾਨ ਬਚਾਉਣ ਲਈ ਲੜਨਾ ਪੈਂਦਾ ਹੈ।” ਇੱਕ ਹੋਰ ਨੇ ਕਿਹਾ, “ਬੇਚਾਰਾ ਡੱਡੂ, ਇਸ ਦੀ ਚੁਸਤੀ ਵੀ ਇਸ ਨੂੰ ਨਹੀਂ ਬਚਾ ਸਕੀ।” ਕੁਝ ਉਪਭੋਗਤਾਵਾਂ ਨੇ ਤਾਂ ਵੀਡੀਓ ਨੂੰ ਨੈਸ਼ਨਲ ਜੀਓਗ੍ਰਾਫਿਕ ਚੈਨਲ ‘ਤੇ ਦਿਖਾਏ ਗਏ ਦ੍ਰਿਸ਼ਾਂ ਨਾਲੋਂ ਵੀ ਜ਼ਿਆਦਾ ਰੋਮਾਂਚਕ ਕਿਹਾ।

Loading...
Unable to load recommendations.
Follow Us
Related Stories
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
Viral Video: ‘ਆਜਾ ਨਚਲੇ’ ਗਾਣੇ ‘ਤੇ ਕੁੜੀ ਦੇ ਸ਼ਾਨਦਾਰ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਖੂਬਸੂਰਤ ਅਦਾਵਾਂ ਦੇਖ ਫੈਨ ਹੋਏ ਲੋਕ
ਕੋਟਕਪੂਰਾ ‘ਚ ਮਜ਼ਦੂਰ ਔਰਤ ਨੇ 7 ਰੁਪਏ ਦੀ ਲਾਟਰੀ ਨਾਲ ਜਿੱਤਿਆ 1 ਕਰੋੜ ਦਾ ਇਨਾਮ, ਘਰ ‘ਚ ਪਏ ਭੰਗੜੇ
‘ਨਾ ਦਿੱਲੀ, ਨਾ ਗੁਜਰਾਤ…’ ਪਾਕਿਸਤਾਨ ਦੇ ਕਰਾਚੀ ਤੋਂ ਆਇਆ ਨਵਰਾਤਰੀ ਦਾ ਇਹ ਪਿਆਰਾ ਵੀਡੀਓ, ਜਿੱਤ ਰਿਹਾ ਹੈ ਸਭ ਦਾ ਦਿਲ!
China Viral Video: 12ਵੀਂ ਮੰਜ਼ਿਲ ‘ਤੇ ਲਟਕੀ ਸੀ 3 ਸਾਲ ਦੀ ਬੱਚੀ, ਗੁਆਂਢੀਆਂ ਨੇ ਆਪਣੀ ਜਾਨ ‘ਤੇ ਖੇਡ ਕੇ ਇੰਝ ਬਚਾਈ ਜਾਨ, ਦੇਖੋ ਵੀਡੀਓ
Pune Viral Story: ਲੱਖਾਂ ਦਾ ਪੈਕੇਜ, ਫਿਰ ਵੀ ਵੀਕੈਂਡ ‘ਤੇ Rapido ਚਲਾ ਰਹੇ ਇਹ ਦੋ ਸਾਫਟਵੇਅਰ ਇੰਜੀਨੀਅਰ! ਵਜ੍ਹਾ ਕਰ ਦੇਵੇਗੀ ਹੈਰਾਨ