Viral: ਸੜਕ ‘ਤੇ ਵਿਖੀ ਅਜਿਹੀ ਖੌਫਨਾਕ ਚੀਜ਼, ਬਾਈਕ ਛੱਡ ਕੇ ਪੁੱਠੇ ਪੈਰ ਭੱਜੇ ਪਤੀ-ਪਤਨੀ; ਵੇਖੋ ਵਾਇਰਲ ਵੀਡੀਓ
Shocking Video: ਕੁਝ ਸੈਕਿੰਡ ਦੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ @wildtrails.in ਨਾਂ ਦੇ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਯੂਜ਼ਰ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਗੁਜਰਾਤ ਦੇ ਗਿਰ ਇਲਾਕੇ ਦਾ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਅਚਾਨਕ ਬਾਈਕ ਸਵਾਰ ਦੇ ਸਾਹਮਣੇ ਇਕ ਸ਼ੇਰਨੀ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ, ਤੁਸੀਂ ਆਪ ਹੀ ਇਸ ਵੀਡੀਓ ਵਿੱਚ ਦੇਖ ਲਵੋ।
ਕਲਪਨਾ ਕਰੋ ਕਿ ਤੁਸੀਂ ਰਾਤ ਨੂੰ ਬਾਈਕ ‘ਤੇ ਆਪਣੀ ਪਤਨੀ ਨਾਲ ਕਿਤੇ ਜਾ ਰਹੇ ਹੋ ਅਤੇ ਅਚਾਨਕ ਤੁਹਾਨੂੰ ਸਾਹਮਣੇ ਸ਼ੇਰ ਦਿਖਾਈ ਦੇ ਜਾਵੇ ਤਾਂ ਤੁਸੀਂ ਕੀ ਕਰੋਗੇ? ਜ਼ਾਹਿਰ ਹੈ, ਘਬਰਾਹਟ ਕਾਰਨ ਤੁਹਾਡੇ ਸਾਹ ਸੁੱਕ ਜਾਣਗੇ। ਫਿਰ ਤੁਸੀਂ ਉੱਥੋਂ ਵਾਪਸ ਭੱਜ ਜਾਓਗੇ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ‘ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਦੋਂ ਸੜਕ ‘ਤੇ ਇਕ ਸ਼ੇਰਨੀ ਨੂੰ ਦੇਖ ਕੇ ਇਕ ਬਾਈਕ ਸਵਾਰ ਦਾ ਕਲੇਜਾ ਮੁੰਹ ਨੂੰ ਆ ਗਿਆ ਅਤੇ ਉਸਨੇ ਬਾਈਕ ਛੱਡ ਕੇ ਉਥੋਂ ਦੌੜ ਲਗਾ ਦਿੱਤੀ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਗੁਜਰਾਤ ਦੇ ਗਿਰ ਇਲਾਕੇ ਦਾ ਹੈ। ਹਾਲਾਂਕਿ, TV9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ। ਪਰ ਵਾਇਰਲ ਹੋਈ ਵੀਡੀਓ ਕਲਿੱਪ ਵਿੱਚ ਜੋ ਵੀ ਦੇਖਿਆ ਗਿਆ ਹੈ ਉਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ ਬਾਈਕ ਸਵਾਰ ਪਤੀ-ਪਤਨੀ ਨੂੰ ਮੁੱਖ ਸੜਕ ਤੋਂ ਕਾਲੋਨੀ ਦੀ ਅੰਦਰੂਨੀ ਸੜਕ ਵੱਲ ਮੋੜਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਅਗਲੇ ਹੀ ਪਲ ਆਦਮੀ ਸੜਕ ‘ਤੇ ਇੱਕ ਸ਼ੇਰਨੀ ਨੂੰ ਖੜ੍ਹੀ ਦੇਖਦਾ ਹੈ, ਜਿਸ ਨਾਲ ਉਸਦੇ ਸਾਹ ਸੁੱਕ ਜਾਂਦੇ ਹਨ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਇਸ ਤੋਂ ਪਹਿਲਾਂ ਕਿ ਵਿਅਕਤੀ ਕੁਝ ਸਮਝ ਪਾਉਂਦਾ, ਬਾਈਕ ਦੇ ਪਿੱਛੇ ਬੈਠੀ ਔਰਤ ਤੁਰੰਤ ਹੇਠਾਂ ਉਤਰ ਜਾਂਦੀ ਹੈ ਅਤੇ ਉੱਥੋਂ ਭੱਜ ਜਾਂਦੀ ਹੈ। ਉਹ ਇਹ ਵੀ ਨਹੀਂ ਦੇਖਦੀ ਕਿ ਉਸਦਾ ਪਤੀ ਉਸਦੇ ਨਾਲ ਹੈ ਜਾਂ ਨਹੀਂ। ਇਸ ਤੋਂ ਬਾਅਦ ਉਕਤ ਵਿਅਕਤੀ ਵੀ ਆਪਣੀ ਬਾਈਕ ਉਥੇ ਹੀ ਛੱਡ ਕੇ ਉਥੋਂ ਭੱਜ ਜਾਂਦਾ ਹੈ। ਸ਼ੁਕਰ ਹੈ ਕਿ ਬਾਈਕ ਦੀ ਹੈੱਡਲਾਈਟ ਆਨ ਹੋਣ ਕਾਰਨ ਸ਼ੇਰਨੀ ਨੂੰ ਕੁਝ ਸਮਝ ਨਹੀਂ ਆਇਆ ਅਤੇ ਉਦੋਂ ਤੱਕ ਪਤੀ-ਪਤਨੀ ਉਥੋਂ ਕਾਫੀ ਦੂਰ ਜਾ ਚੁੱਕੇ ਸਨ।
ਕੁਝ ਸੈਕਿੰਡ ਦੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @wildtrails.in ਨਾਂ ਦੇ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਯੂਜ਼ਰ ਦੇ ਦਾਅਵੇ ਮੁਤਾਬਕ ਇਹ ਵੀਡੀਓ ਗੁਜਰਾਤ ਦੇ ਗਿਰ ਇਲਾਕੇ ਦਾ ਹੈ। ਹਾਲਾਂਕਿ ਇਹ ਘਟਨਾ ਕਦੋਂ ਵਾਪਰੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਯੂਜ਼ਰ ਨੇ ਪੁੱਛਿਆ ਕਿ ਬਾਈਕ ਇਹ ਸ਼ਖਸ ਬਾਈਕ ਛੱਡ ਕੇ ਕਿਉਂ ਭਜਿਆ? ਇਸ ਵੀਡੀਓ ਨੂੰ ਦੇਖ ਕੇ ਕਈ ਯੂਜ਼ਰਸ ਹੈਰਾਨ ਹਨ ਅਤੇ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹਨ।
View this post on Instagram
ਇਹ ਵੀ ਪੜ੍ਹੋ
ਇੱਕ ਯੂਜ਼ਰ ਨੇ ਕਮੈਂਟ ਕੀਤਾ, ਉਹ ਆਦਮੀ ਬਾਈਕ ਛੱਡ ਕੇ ਭੱਜ ਗਿਆ ਕਿਉਂਕਿ ਉਸਨੂੰ ਪਤਾ ਸੀ ਕਿ ਜੇਕਰ ਉਸਨੇ ਬਾਈਕ ਮੋੜਨ ਵਿੱਚ ਆਪਣਾ ਸਮਾਂ ਬਰਬਾਦ ਕੀਤਾ ਤਾਂ ਖੂੰਖਾਰ ਸ਼ੇਰਨੀ ਉਸ ਤੱਕ ਪਹੁੰਚ ਜਾਵੇਗੀ। ਨਾਲ ਹੀ ਇਕ ਹੋਰ ਯੂਜ਼ਰ ਦਾ ਕਹਿਣਾ ਹੈ ਕਿ ਅਸੀਂ ਸਾਰੇ ਅਕਸਰ ਲੜਣ ਜਾਂ ਖਿਸਕਣ ਦੌਰਾਨ ਅਜੀਬ ਹਰਕਤਾਂ ਕਰ ਦਿੰਦੇ ਹਾਂ।
ਇਕ ਹੋਰ ਯੂਜ਼ਰ ਨੇ ਲਿਖਿਆ, ਮੁੰਡਾ ਬਹੁਤ ਹੁਸ਼ਿਆਰ ਸੀ। ਉਸ ਨੇ ਬਾਈਕ ਚਾਲੂ ਰੱਖ ਕੇ ਸ਼ੇਰਨੀ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਉਸ ਨੂੰ ਭੱਜ ਕੇ ਸੁਰੱਖਿਅਤ ਥਾਂ ‘ਤੇ ਪਹੁੰਚਣ ਲਈ ਕੁਝ ਸਮਾਂ ਮਿਲ ਸਕੇ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਮੈਂ ਲੜਕੇ ਦੀ ਪਤਨੀ ਦੀ ਪ੍ਰਤੀਕਿਰਿਆ ਤੋਂ ਹੈਰਾਨ ਹਾਂ। ਸ਼ੇਰਨੀ ਨੂੰ ਦੇਖ ਕੇ ਉਹ ਆਪਣੇ ਪਤੀ ਨੂੰ ਭੁੱਲ ਗਈ।