Shocking Video: ਏਸੀ ਦੀ ਹਵਾ ਦਾ ਲੈ ਰਹੇ ਸਨ ਘਰ ਵਾਲੇ, ਅਚਾਨਕ ਉਸ ‘ਚੋਂ ਨਿਕਲਿਆ ‘ਜ਼ਹਿਰੀਲਾ ਸੱਪ’, ਚੂਹੇ ਨੂੰ ਫੜ੍ਹ ਮੁੜ ਏਸੀ ‘ਚ ਵੜ੍ਹਿਆ, ਵੇਖੋ ਖੌਫਨਾਕ ਵੀਡੀਓ
Poisionous Snake in AC: ਘਰ ਦੇ ਕਮਰੇ ਵਿੱਚ ਲੱਗੇ ਏਅਰ ਕੰਡੀਸ਼ਨਰ ਵਿੱਚ ਜ਼ਹਿਰੀਲਾ ਸੱਪ ਰਹਿ ਰਿਹਾ ਸੀ, ਪਰ ਘਰ ਵਾਲਿਆਂ ਨੂੰ ਇਸ ਗੱਲ ਦੀ ਖਬਰ ਹੀ ਨਹੀਂ ਲੱਗੀ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹ ਸੱਪ ਕਦੋਂ ਤੋਂ ਊਨ੍ਹਾਂ ਦੇ ਏਸੀ ਨੂੰ ਆਪਣਾ ਘਰ ਬਣਾ ਕੇ ਬੈਠਾ ਹੈ। ਉਹ ਆਰਾਮ ਨਾਲ ਰਾਤ ਨੂੰ ਉਸੇ ਹੀ ਕਮਰੇ ਵਿੱਚ ਸੌ ਰਹੇ ਸਨ। ਘਰ ਦੇ ਬੱਚੇ ਵੀ ਉਸੇ ਕਮਰੇ ਵਿੱਚ ਖੇਡਦੇ ਰਹਿੰਦੇ ਸਨ। ਘਰ ਵਾਲਿਆਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਸੱਪ ਨੂੰ ਕਿਵੇਂ ਏਸੀ ਚੋਂ ਬਾਹਰ ਕੱਢਣ।
Snake Was Hidden In A/C: ਸੱਪ ਇਕ ਅਜਿਹਾ ਜੀਵ ਹੈ, ਜਿਸ ਨੂੰ ਦੇਖ ਕੇ ਵੱਡੇ-ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਹਨ। ਤੁਸੀਂ ਸੜਕਾਂ, ਖੇਤਾਂ ਅਤੇ ਨਾਲੀਆਂ ‘ਚ ਤਾਂ ਕਈ ਵਾਰ ਸੱਪਾਂ ਨੂੰ ਰੇਂਗਦੇ ਦੇਖਿਆ ਹੋਵੇਗਾ। ਪਰ ਕੀ ਤੁਸੀਂ ਕਦੇ AC ਵਿੱਚ ਲੁੱਕੇ ਬੈਠੇ ਸੱਪ ਨੂੰ ਦੇਖਿਆ ਹੈ? ਜ਼ਰਾ ਕਲਪਨਾ ਕਰੋ ਕਿ ਤੁਸੀਂ ਏਸੀ ਚਲਾ ਕੇ ਆਰਾਮ ਨਾਲ ਬੈੱਡ ‘ਤੇ ਲੇਟੇ ਹੋਏ ਹੋ, ਉਦੋਂ ਹੀ ਤੁਹਾਨੂੰ ਉਸ ‘ਚੋਂ ਸੱਪ ਲਟਕਦਾ ਨਜ਼ਰ ਆ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ। ਬੇਸ਼ੱਕ ਇਹ ਇੱਕ ਖੌਫਨਾਲ ਮੰਜ਼ਰ। ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇਕ ਅਜਿਹੀ ਹੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਅਜਿਹਾ ਹੀ ਕੁਝ ਦਿਲ ਦਹਿਲਾ ਦੇਣ ਵਾਲਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਏਸੀ ਦੇ ਅੰਦਰ ਇੱਕ ਜ਼ਹਿਰੀਲਾ ਸੱਪ ਆਪਣਾ ਘਰ ਬਣਾ ਕੇ ਰਹਿ ਰਿਹਾ ਹੈ। ਸ਼ਾਇਦ ਇਨਸਾਨਾਂ ਵਾਂਗ ਉਹ ਵੀ ਅੱਤ ਦੀ ਗਰਮੀ ਤੋਂ ਪੀੜਤ ਸੀ। ਇਸੇ ਲਈ ਉਸ ਨੇ ਗਰਮੀ ਤੋਂ ਰਾਹਤ ਪਾਉਣ ਲਈ ਏਸੀ ਨੂੰ ਆਪਣਾ ਠਿਕਾਣਾ ਚੁਣਿਆ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੱਪ ਦੀ ਨਜ਼ਰ ਚੂਹੇ ‘ਤੇ ਪੈਂਦੀ ਹੈ ਤਾਂ ਉਹ ਉਸਨੂੰ ਖਾਣ ਲਈ ਏਸੀ ਤੋਂ ਬਾਹਰ ਨਿਕਲਦਾ ਹੈ ਅਤੇ ਚੁਹੇ ਤੇ ਹਮਲਾ ਕਰਕੇ ਉਸਨੂੰ ਆਪਣੇ ਮੁੰਹ ਵਿੱਚ ਦਬੋਚ ਲੈਂਦਾ ਹੈ ਅਤੇ ਵਾਪਸ ਏਸੀ ਦੇ ਅੰਦਰ ਜਾਣ ਲੱਗਦਾ ਹੈ।
ਸੱਪ ਨੇ ਚੂਹੇ ਨੂੰ ਮੂੰਹ ਵਿੱਚ ਦਬੋਚਿਆ
ਜਦੋਂ ਸੱਪ ਚੂਹੇ ਨਾਲ ਏਸੀ ਦੇ ਅੰਦਰ ਵਾਪਸ ਲੈ ਕੇ ਜਾ ਰਿਹਾ ਸੀ ਤਾਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਲਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੱਪ ਨੇ ਚੂਹੇ ਨੂੰ ਆਪਣੇ ਮੂੰਹ ‘ਚ ਕੱਸ ਕੇ ਦਬਾ ਲਿਆ ਹੈ। ਚੂਹੇ ਦਾ ਮੂੰਹ ਜ਼ਹਿਰੀਲੇ ਸੱਪ ਨੇ ਜਕੜਿਆ ਹੋਇਆ ਹੈ। ਜਿਵੇਂ ਹੀ ਸੱਪ ਨੇ ਚੂਹੇ ‘ਤੇ ਹਮਲਾ ਕੀਤਾ, ਚੂਹਾ ਮਰ ਗਿਆ। ਇਸ ਲਈ ਸੱਪ ਲਈ ਚੂਹੇ ਨੂੰ ਆਪਣੇ ਨਾਲ ਲੈ ਜਾਣਾ ਆਸਾਨ ਹੋ ਗਿਆ। ਇਸ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੀ ਹੋਸ਼ ਉਡਾ ਦਿੱਤੇ ਹਨ।
