Shocking Video: ਸ਼ੱਪ ਤੇ ਕੀੜਿਆਂ ਨਾਲ ਬਣਾਏ ਮੋਮੋਜ਼, ਲੋਕ ਰੈਸਪੀ ਵੇਖ ਹੋਏ ਹੈਰਾਨ

Published: 

02 Nov 2023 22:16 PM IST

ਇੱਕ ਵਾਇਰਲ ਵੀਡੀਓ 'ਚ ਇੱਕ ਵਿਅਕਤੀ ਮੋਮੋਜ਼ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਨ੍ਹਾਂ ਮੋਮੋਜ਼ 'ਚ ਸੱਪਾਂ ਸਮੇਤ ਕਈ ਕੀੜੇ ਹਨ। ਉਸ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਹੈ ਕਿ ਇਹ ਸਾਰੇ ਕੀੜੇ ਜ਼ਿੰਦਾ ਸਨ।ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕੀਤੇ ਹਨ। ਇਸ ਵੀਡੀਓ ਤੇ ਵੱਡੀ ਗਿਣਤੀ ਚ ਕੁਮੈਂਟ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਜਾਣੋ ਇਸ ਵੀਡੀਓ ਕਿੱਥੋਂ ਦੀ ਹੈ।

Shocking Video: ਸ਼ੱਪ ਤੇ ਕੀੜਿਆਂ ਨਾਲ ਬਣਾਏ ਮੋਮੋਜ਼, ਲੋਕ ਰੈਸਪੀ ਵੇਖ ਹੋਏ ਹੈਰਾਨ

Photo Credit: Chinesestreetfood2023

Follow Us On
ਚਾਈਨੀਜ਼ (Chines) ਸਟ੍ਰੀਟ ਫੂਡ ਦੇ ਵੀਡੀਓ ਸੋਸ਼ਲ ਮੀਡੀਆ ਆਮ ਹੀ ਮਿਲ ਜਾਂਦੇ ਹਨ। ਇਨ੍ਹਾਂ ਚੋਂ ਹੀ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਕੇ ਤੁਸੀਂ ਜ਼ਿੰਦਗੀ ‘ਚ ਕੁਝ ਚਾਈਨੀਜ਼ ਖਾਣ ਤੋਂ ਪਹਿਲਾ ਕਈ ਵਾਰ ਸੋਚੋਗੇ। ਇਸ ਵੀਡੀਓ ‘ਚ ਇੱਕ ਵਿਅਕਤੀ ਮੋਮੋਜ਼ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਤੁਸੀਂ ਪਨੀਰ, ਵੈਜ ਅਤੇ ਨਾਨ-ਵੈਜ ਅਤੇ ਸੋਇਆਬੀਨ ਅਤੇ ਕਈ ਤਰ੍ਹਾਂ ਦੇ ਮੋਮੋਜ਼ ਖਾਦੇ ਹੋਣਗੇ। ਪਰ ਇਸ ਵੀਡੀਓ ‘ਚ ਬਣੇ ਮੋਮੋਜ਼ ਤੁਸੀਂ ਜ਼ਿੰਦਗੀ ‘ਚ ਪਸੰਦ ਨਹੀਂ ਕਰੋਗੇ। ਇਸ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮੋਮੋਜ਼ (Momos) ‘ਚ ਸੱਪਾਂ ਸਮੇਤ ਕਈ ਕੀੜੇ ਹਨ। ਉਸ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਹੈ ਕਿ ਇਹ ਸਾਰੇ ਕੀੜੇ ਜ਼ਿੰਦਾ ਸਨ। ਇੱਕ ਵਿਅਕਤੀ ਜੋ ਮੋਮੋਜ਼ ਬਣਾ ਰਿਹਾ ਹੈ ਉਹ ਇਨ੍ਹਾਂ ਨੂੰ ਜ਼ਿੰਦਾ ਹੀ ਮੋਮੋਜ਼ ‘ਚ ਭਰ ਰਿਹਾ ਹੈ। ਉਸ ਤੋਂ ਬਾਅਦ ਇਨ੍ਹਾਂ ਮੋਮੋਜ਼ ਨੂੰ ਸਟੀਮਰ ਵਿੱਚ ਪਕਾਇਆ ਜਾਂਦਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਪਕਾਏ ਜਾ ਰਹੇ ਮੋਮੋਜ਼ ‘ਚ ਸੱਪ ਨਿਕਲਦੇ ਹੋਏ ਨਜ਼ਰ ਆ ਰਹੇ ਹਨ।

ਯੂਜ਼ਰਸ ਦੀ ਪ੍ਰਤੀਕਿਰਿਆ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਅਸੀਂ ਵੇਖਾਂਗੇ ਕਿ ਇੱਕ ਇਨਸਾਨ ਦੂਜੇ ਇਨਸਾਨ ਨੂੰ ਵੀ ਖਾਣਾ ਸ਼ੁਰੂ ਕਰ ਦਿੱਤਾ ਹੈ। ਇੱਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ ਕਿ ਜਿਹੜੇ ਲੋਕ ਮੋਮੋਜ਼ ਖਾਣਾ ਪਸੰਦ ਕਰਦੇ ਹਨ, ਕਿਰਪਾ ਕਰਕੇ ਉਹ ਇਸ ਨੂੰ ਵੀ ਖਾਣ।