OMG!: ਪਹਿਲਾਂ ਹੱਥ ‘ਚ ਫੜਿਆ, ਫੇਰ ਸੱਪ ਦੀ ਪੂੰਛ ਖਾਉਣ ਦੀ ਕੋਸ਼ਿਸ਼, ਬਾਂਦਰ ਦੇ ਸੱਪ ਨਾਲ ਖੇਡਣ ਦਾ ਇਹ ਵੀਡੀਓ ਵੇਖ ਕੇ ਦਹਿਲ ਜਾਵੇਗਾ ਦਿਲ
Shocking Video: ਇਸ ਵੀਡੀਓ ਨੂੰ d_shrestha10 ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਹੁਣ ਤੱਕ ਇਸਨੂੰ 57 ਹਜ਼ਾਰ ਲੋਕ ਦੇਖ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਕੋਬਰਾ ਸੱਪਬਹੁਤ ਖਤਰਨਾਕ ਹੁੰਦੇ ਹਨ। ਜੇਕਰ ਇਹ ਕਿਸੇ ਨੂੰ ਡੱਸ ਲੈਣ ਤਾਂ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ, ਫਿਰ ਭਾਵੇਂ ਉਹ ਜਾਨਵਰ ਹੋਵੇ ਜਾਂ ਮਨੁੱਖ। ਪਰ ਬਾਂਦਰ ਆਪਣੇ ਸਾਹਮਣੇ ਖੜੇ ਖਤਰੇ ਤੋਂ ਬਿਲਕੁੱਲ ਅਨਜਾਨ ਨਜ਼ਰ ਆ ਰਿਹਾ ਹੈ ਅਤੇ ਸੱਪ ਨਾਲ ਬੜੀ ਹੀ ਬੇਬਾਕੀ ਨਾਲ ਖੇਡ ਰਿਹਾ ਹੈ।
Monkey Video With Snake: ਜਾਨਵਰਾਂ ਦੇ ਕਈ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਰਹਿੰਦੇ ਹਨ। ਇਹ ਜਾਨਵਰ ਕਈ ਵਾਰ ਸਾਹਮਣੇ ਖੜੇ ਖ਼ਤਰੇ ਨੂੰ ਵੀ ਭਾਪ ਨਹੀਂ ਪਾਉਂਦੇ ਹਨ ਅਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਸਥਿਤੀ ਵਿੱਚ ਲੈ ਆਉਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇੱਕ ਦਰੱਖਤ ‘ਤੇ ਬੈਠਾ ਬਾਂਦਰ ਸੱਪ ਨੂੰ ਕੋਈ ਖਿਡੌਣਾ ਸਮਝ ਕੇ ਉਸ ਨਾਲ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਉਹ ਉਸਦੀ ਪੂੰਛ ਨੂੰ ਮੁੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦਰੱਖਤ ‘ਤੇ ਬੈਠਾ ਬਾਂਦਰ ਸੱਪ ਨੂੰ ਫੜ ਲੈਂਦਾ ਹੈ। ਇਸ ਤੋਂ ਬਾਅਦ ਉਹ ਸੱਪ ਨੂੰ ਇਧਰ-ਉਧਰ ਘੁੰਮਾਉਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੋਬਰਾ ਬਾਂਦਰ ਦੀਆਂ ਹਰਕਤਾਂ ਤੋਂ ਪਰੇਸ਼ਾਨ ਨਹੀਂ ਹੈ। ਇਸ ਦ੍ਰਿਸ਼ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇੰਨਾ ਹੀ ਨਹੀਂ ਬਾਂਦਰ ਸੱਪ ਦੀ ਪੂਛ ਚਬਾਉਣਾ ਵੀ ਸ਼ੁਰੂ ਕਰ ਦਿੰਦਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਵੀ ਕਰ ਰਹੇ ਹਨ। ਇਸ ‘ਤੇ ਲੋਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਹੈਰਾਨੀ ਵੀ ਪ੍ਰਗਟ ਕਰ ਰਹੇ ਹਨ।
ਲੋਕਾਂ ਨੇ ਦਿੱਤੇ ਅਜਿਹੇ ਕੂਮੈਂਟਸ
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਲੱਗਦਾ ਹੈ ਕਿ ਇਹ ਵੀਡੀਓ ਫਰਜ਼ੀ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਕੀ ਅਜਿਹਾ ਕਰਦੇ ਸਮੇਂ ਬਾਂਦਰ ਨੂੰ ਡਰ ਨਹੀਂ ਲੱਗਾ?’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਇੰਟਰਨੈੱਟ ‘ਤੇ ਅੱਜ ਦੇਖਿਆ ਗਿਆ ਸਭ ਤੋਂ ਖਤਰਨਾਕ ਵੀਡੀਓ।’